Australia & New Zealand Health & Fitness

ਡਾਕਟਰ ਚਾਹੁੰਦੇ ਹਨ ਕਿ ਤੁਸੀਂ ਮੁਫ਼ਤ ਬੋਅਲ ਸਕ੍ਰੀਨਿੰਗ ਟੈਸਟ ਕਰੋ !

ਇੱਕ ਸਧਾਰਨ ਟੈਸਟ ਤੁਹਾਡੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਵਿੱਚ ਮੱਦਦ ਕਰ ਸਕਦਾ ਹੈ !

ਡਾਕਟਰ 45 ਤੋਂ 74 ਸਾਲ ਦੀ ਉਮਰ ਦੇ ਪੰਜਾਬੀ ਭਾਈਚਾਰੇ ਦੇ ਵਿਕਟੋਰੀਆ ਵਾਸੀਆਂ ਨੂੰ ਵੱਡੀ ਅੰਤੜੀ ਦੇ ਕੈਂਸਰ ਦੀ ਜਾਂਚ ਕਰਵਾਉਣ ਅਤੇ ਜਾਨਾਂ ਬਚਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਹੋ ਸਕਦਾ ਹੈ ਕਿ ਕੋਈ ਲੱਛਣ ਜਾਂ ਨਿਸ਼ਾਨੀਆਂ ਨਾ ਹੋਣ ਅਤੇ ਤੁਸੀਂ ਸਿਹਤਮੰਦ ਮਹਿਸੂਸ ਕਰਦੇ ਹੋਵੋ, ਪਰ ਫਿਰ ਵੀ ਤੁਹਾਨੂੰ ਵੱਡੀ ਅੰਤੜੀ ਦਾ ਕੈਂਸਰ ਹੋਇਆ ਹੋ ਸਕਦਾ ਹੈ।

ਵਿਕਟੋਰੀਅਨ ਡਾਕਟਰ Bhajanpreet Rawal  ਦਾ ਕਹਿਣਾ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕ ਜਿਨ੍ਹਾਂ ਦੀ ਉਮਰ 45 ਤੋਂ 74 ਸਾਲ ਹੈ, ਉਨ੍ਹਾਂ ਨੂੰ ਕੈਂਸਰ ਹੋਣ ਦੇ ਜ਼ੋਖਮ ਨੂੰ ਘਟਾਉਣ ਲਈ ਬੋਅਲ ਸਕ੍ਰੀਨਿੰਗ ਵਿੱਚ ਹਿੱਸਾ ਲੈਣ ਦੀ ਲੋੜ ਹੈ। ਬੋਅਲ ਸਕ੍ਰੀਨਿੰਗ ਤੁਹਾਡੀ ਸਿਹਤ ਲਈ ਸੱਚਮੁੱਚ ‘ਚ ਮਹੱਤਵਪੂਰਨ ਹੈ। ਅਸੀਂ ਚਾਹੁੰਦੇ ਹਾਂ ਕਿ ਹਰੇਕ ਵਿਅਕਤੀ ਜੋ ਡਾਕ ਰਾਹੀਂ ਮੁਫ਼ਤ ਟੈਸਟ ਪ੍ਰਾਪਤ ਕਰਦਾ ਹੈ, ਉਹ ਇਸਨੂੰ ਤੁਰੰਤ ਕਰੇ। ਭਾਵੇਂ ਤੁਸੀਂ ਸਿਹਤਮੰਦ ਮਹਿਸੂਸ ਕਰਦੇ ਹੋਵੋ, ਇਹ ਟੈਸਟ ਤੁਹਾਡੀ ਜਾਨ ਬਚਾਅ ਸਕਦਾ ਹੈ। ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਦੇ ਵਿਚਕਾਰ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ‘ਤੇ ਡਾਕ ਵਿੱਚ ਆਉਣ ਵਾਲਾ ਮੁਫ਼ਤ ਬੋਅਲ ਸਕ੍ਰੀਨਿੰਗ ਟੈਸਟ ਕਰਨਾ ਚਾਹੀਦਾ ਹੈ ਅਤੇ ਸੰਪੂਰਨ ਜੀਵਨ ਜੀਉਣਾ ਜਾਰੀ ਰੱਖਣਾ ਚਾਹੀਦਾ ਹੈ।

45 ਤੋਂ 49 ਸਾਲ ਦੀ ਉਮਰ ਦੇ ਲੋਕ ਨੈਸ਼ਨਲ ਕੈਂਸਰ ਸਕ੍ਰੀਨਿੰਗ ਰਜਿਸਟਰ ਨੂੰ ਆਪਣੀ ਅੰਤੜੀਆਂ ਦੀ ਜਾਂਚ ਵਾਲੀ ਪਹਿਲੀ ਕਿੱਟ ਡਾਕ ਰਾਹੀਂ ਭੇਜਣ ਲਈ ਬੇਨਤੀ ਕਰ ਸਕਦੇ ਹਨ। ਮੁਫ਼ਤ ਬੋਅਲ ਸਕ੍ਰੀਨਿੰਗ ਟੈਸਟ ਜਾਨਾਂ ਬਚਾ ਸਕਦਾ ਹੈ, ਪਰ ਟੈਸਟ ਕਰਵਾਉਣ ਵਿੱਚ ਭਾਗੀਦਾਰੀ ਕਰਨ ‘ਚ ਗਿਰਾਵਟ ਦਰਸਾਉਣ ਵਾਲੇ ਅੰਕੜਿਆਂ ਕਾਰਨ ਵਧੇਰੇ ਪੰਜਾਬੀ ਵਿਕਟੋਰੀਆਈ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਲੋੜ ਹੈ। ਵਿਕਟੋਰੀਆ ਵਿੱਚ, ਕੇਵਲ 42.6% ਵਿਕਟੋਰੀਆਈ ਲੋਕਾਂ ਨੇ ਇਹ ਟੈਸਟ ਪੂਰਾ ਕੀਤਾ ਹੈ ਜਿਨ੍ਹਾਂ ਨੂੰ ਆਪਣੀ ਅੰਤੜੀਆਂ ਦੀ ਜਾਂਚ ਲਈ ਟੈਸਟ ਮਿਲਿਆ ਸੀ। ਹਾਲਾਂਕਿ, ਜੇਕਰ ਜਲਦੀ ਪਤਾ ਲਗਾ ਲਿਆ ਜਾਂਦਾ ਹੈ ਤਾਂ ਵੱਡੀ ਅੰਤੜੀ ਦੇ ਕੈਂਸਰ ਦੇ 90% ਤੋਂ ਵੱਧ ਮਾਮਲਿਆਂ ਦਾ ਸਫ਼ਲ ਇਲਾਜ ਕੀਤਾ ਜਾ ਸਕਦਾ ਹੈ।

ਕੈਂਸਰ ਕੌਂਸਲ ਵਿਕਟੋਰੀਆ ਦੇ ਅਨੁਮਾਨ ਮੁਤਾਬਕ ਵਿਕਟੋਰੀਆ ਦੇ ਪੰਜਾਬੀ ਬੋਲਦੇ ਲੋਕ ਘੱਟ ਸਕ੍ਰੀਨ ਟੈਸਟ ਕਰਦੇ ਹੋ ਸਕਦੇ ਹਨ ਕਿਉਂਕਿ ਉਹ ਵੱਡੀ ਅੰਤੜੀ ਦੇ ਕੈਂਸਰ ਦੇ ਆਪਣੇ ਜ਼ੋਖਮ ਬਾਰੇ ਨਹੀਂ ਜਾਣਦੇ ਹਨ, ਜਾਂ ਕਿਉਂਕਿ ਉਹਨਾਂ ਵਿੱਚ ਕੋਈ ਲੱਛਣ ਨਹੀਂ ਹਨ ਅਤੇ ਸੋਚਦੇ ਹਨ ਕਿ ਉਹਨਾਂ ਨੂੰ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।

ਸਕਰੀਨਿੰਗ, ਅਰਲੀ ਡਿਟੈਕਸ਼ਨ ਅਤੇ ਇਮਯੂਨਾਈਜ਼ੇਸ਼ਨ ਦੀ ਮੁਖੀ, Kate Broun ਦਾ ਕਹਿਣਾ ਹੈ ਕਿ 45 ਤੋਂ 74 ਸਾਲ ਦੀ ਉਮਰ ਦੇ ਹਰੇਕ ਵਿਅਕਤੀ ਨੂੰ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ, ਨੂੰ ਵੱਡੀ ਅੰਤੜੀ ਦੀ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ। ਹੋ ਸਕਦਾ ਹੈ ਕਿ ਤੁਹਾਡੇ ਵਿੱਚ ਕੋਈ ਸੰਕੇਤ ਜਾਂ ਲੱਛਣ ਨਾ ਹੋਣ ਅਤੇ ਤੁਸੀਂ ਤੰਦਰੁਸਤ ਮਹਿਸੂਸ ਕਰਦੇ ਹੋਵੋ, ਪਰ ਫਿਰ ਵੀ ਤੁਹਾਨੂੰ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ ਅਤੇ ਇਹ ਸਕ੍ਰੀਨਿੰਗ ਟੈਸਟ ਤੁਹਾਡੀ ਜਾਨ ਬਚਾ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਕੁੱਝ ਲੋਕ ਵੱਡੀ ਅੰਤੜੀ ਦੇ ਕੈਂਸਰ ਦੇ ਆਪਣੇ ਜ਼ੋਖਮ ਬਾਰੇ ਨਹੀਂ ਜਾਣਦੇ ਹੋਣਗੇ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਤੁਸੀਂ ਕਿੱਥੋਂ ਆਏ ਹੋ ਜਾਂ ਤੁਹਾਡੇ ਪਰਿਵਾਰਕ ਇਤਿਹਾਸ ਦੇ ਬਾਵਜੂਦ ਕਿਸੇ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।”

ਵੱਡੀ ਅੰਤੜੀ ਦੇ ਕੈਂਸਰ ਦਾ ਛੇਤੀ ਪਤਾ ਲਗਾਉਣਾ, ਇਸਤੋਂ ਪਹਿਲਾਂ ਕਿ ਤੁਸੀਂ ਲੱਛਣਾਂ ਨੂੰ ਦੇਖਣਾ ਸ਼ੁਰੂ ਕਰੋ ਜਾਂ ਬਿਮਾਰ ਮਹਿਸੂਸ ਕਰੋ, ਕੈਂਸਰ ਦਾ ਇਲਾਜ ਕਰਨਾ ਆਸਾਨ ਬਣਾ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਇੱਥੇ ਲੰਬੇ ਸਮੇਂ ਤੱਕ ਆਪਣੇ ਪਰਿਵਾਰ ਨਾਲ ਜਿਉਂਦੇ ਰਹਿ ਸਕਦੇ ਹੋ।

ਵੱਡੀ ਅੰਤੜੀ ਦੀ ਜਾਂਚ ਬਾਰੇ ਵਧੇਰੇ ਜਾਣਕਾਰੀ ਲਈ ਇਸ ਵੈੱਬਸਾਈਟ ‘ਤੇ ਜਾਓ।

Related posts

ਫੀਸ-ਮੁਕਤ TAFE ਲੇਬਰ ਦੇ ਨਾਲ ਰਹਿਣ ਲਈ ਇਥੇ ਹੈ !

admin

ਵਿਕਟੋਰੀਆ ‘ਚ ਬਿਜ਼ਨਸ ਰੈਗੂਲੇਟਰਾਂ ਦੀ ਗਿਣਤੀ ਅੱਧੀ ਹੋਣ ਨਾਲ ਕਾਰੋਬਾਰਾਂ ਨੂੰ ਹੋਰ ਵਧਣ ਫੁੱਲਣ ਦੇ ਮੌਕੇ ਮਿਲਣਗੇ !

admin

ਜੌਰਜ ਲੇਕਾਕਿਸ LEAH ਦੀ ਅਗਵਾਈ ਕਰਨਗੇ: ਵਿਕਟੋਰੀਅਨ ਪ੍ਰੀਮੀਅਰ !

admin