ਰਣਬੀਰ ਕਪੂਰ ਇਸ ਸਾਲ ਦੋ ਵੱਡੀਆਂ ਫਿਲਮਾਂ ‘ਸ਼ਮਸ਼ੇਰਾ’ ਅਤੇ ‘ਬ੍ਰਹਮਾਸਤਰ’ ਵਿੱਚ ਨਜ਼ਰ ਆਉਣਗੇ। ਇਸ ਤੋਂ ਉਹ ਕਾਫੀ ਖੁਸ਼ ਹਨ। ਇਸ ਸਾਲ ਉਹ ਫਾਦਰਹੁਡ ਵੀ ਇੰਜੁਆਏ ਕਰਨਗੇ। ‘ਸ਼ਮਸ਼ੇਰਾ’ ਵਿੱਚ ਉਹ ਪਹਿਲੀ ਵਾਰ ਡਬਲ ਰੋਲ ਵਿੱਚ ਨਜ਼ਰ ਆਉਣਗੇ। ਪੇਸ਼ ਹਨ ਰਣਬੀਰ ਕਪੂਰ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਸ਼ਮਸ਼ੇਰਾ’ ਲਈ ਕਿਸ ਤਰ੍ਹਾਂ ਰਾਜ਼ੀ ਹੋਏ?
– ਸਿੰਪਲ ਪ੍ਰੋਸੈੱਸ ਸੀ। ਆਦਿੱਤਯ ਚੋਪੜਾ ਨੇ ਮੈਨੂੰ ਫੋਨ ਕੀਤਾ। ਉਨ੍ਹਾਂ ਕਿਹਾ, ਮੇਰੇ ਕੋਲ ਇੱਕ ਸਕ੍ਰਿਪਟ ਹੈ, ਪਰ ਉਸ ਦੇ ਬਾਰੇ ਤੈਨੂੰ ਕੁਝ ਨਹੀਂ ਦੱਸਣਾ। ਬੱਸ ਦਫਤਰ ਆ ਜਾ। ਮੈਂ ਉਨ੍ਹਾਂ ਦੇ ਕੋਲ ਗਿਆ। ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕਰਣ ਮਲਹੋਤਰਾ ਸਨ। ਮੈਂ ਸੋਚਣ ਲੱਗਾ ਕਿ ਕਰਣ ਇੱਥੇ ਯਸ਼ਰਾਜ ਵਿੱਚ ਕਿਵੇਂ? ਕਰਣ ਲੰਬੇ ਸਮੇਂ ਤੱਕ ਧਰਮਾ ਪ੍ਰੋਡਕਸ਼ਨ ਦੇ ਨਾਲ ਸਨ। ਸਕ੍ਰਿਪਟ ਸੁਣ ਕੇ ਮੈਂ ਹਾਂ ਕਹਿ ਦਿੱਤੀ। ਉਹ ਇਸ ਲਈ ਵੀ ਕਿ ਅਜਿਹੀਆਂ ਫਿਲਮਾਂ ਮੈਨੂੰ ਕਦੇ ਆਫਰ ਨਹੀਂ ਹੋਈਆਂ ਸਨ, ਜੋ ਮਲਟੀ ਜੋਨਰ ਵਾਲੀਆਂ ਹੋਣ। ਉਸ ਤਰ੍ਹਾਂ ਦੀਆਂ ਫਿਲਮਾਂ ਹਿੰਦੀ ਵਿੱਚ ਘੱਟ ਬਣ ਰਹੀਆਂ ਹਨ।
* ਤੁਹਾਡਾ ਮਕਸਦ ਕਦੇ ਸਿਕਸ ਪੈਕ ਐਬਸ ਉੱਤੇ ਫੋਕਸ ਕਰਨਾ ਨਹੀਂ ਰਿਹਾ। ਅਜਿਹਾ ਕਿਉਂ?
– ਹਰ ਫਿਲਮ ਦੀ ਰਿਕਵਾਇਰਮੈਂਟ ਅਲੱਗ ਹੁੰਦੀ ਹੈ। ‘ਸੰਜੂ’ ਵਿੱਚ ਮੈਨੂੰ ਅਰਲੀ 20 ਤੋਂ 40 ਵਾਲੀ ਉਮਰ ਦੇ ਸੰਜੇ ਦੱਤ ਨੂੰ ਪਲੇਅ ਕਰਨਾ ਸੀ। ਉਥੇ ਵਜ਼ਨ ਵਧਾਇਆ ਸੀ। ‘ਸ਼ਮਸ਼ੇਰਾ’ਬਾਰੇ ਕਰਣ ਮਲਹੋਤਰਾ ਦਾ ਬ੍ਰੀਫ ਸੀ ਕਿ ਵਜ਼ਨ ਡੌਲੇ-ਸ਼ੌਅਲੇ ਵਾਲਾ ਇਨਸਾਨਨਹੀਂ ਚਾਹੀਦਾ। ਉਸ ਦੇ ਥਾਂ ਟਫ ਲੁਕਿੰਗ ਇਨਸਾਨ ਹੋਵੇ। ਬੱਲੀ ਜੇਲ੍ਹ ਵਿੱਚ ਪਲਿਆ ਤੇ ਵੱਡਾ ਹੋਇਆ ਹੈ। ਉਸ ਦੀ ਬਾਡੀ ਵਰਕਰਸ ਵਰਗੀ ਚਾਹੀਦੀ ਹੈ। ਉਸੇ ਦੌਰਾਨ ‘ਬ੍ਰਹਮਾਸਤਰ’ ਵੀ ਸ਼ੂਟ ਕਰ ਰਿਹਾ ਸੀ। ਉਥੇ ਮੈਨੂੰ ਸਿਕਸ ਪੈਕ ਐਬਸ ਮੇਂਟੇਨ ਕਰਨਾ ਪਿਆ ਅਤੇ ਇੱਥੇ ਵਜ਼ਨ ਵਧਾਉਣਾ ਪੈਂਦਾ ਸੀ। ਮੇਰਾ ਮੰਨਣਾ ਹੈ ਕਿ ਫਿਲਮ ਦਾ ਸੇਲਿੰਗ ਪੁਆਇੰਟ ਐਕਟਰ ਦੀ ਸਿਕਸ ਪੈਕ ਐਬਸ ਵਾਲੀ ਬਾਡੀ ਨਹੀਂ ਹੋਣੀ ਚਾਹੀਦੀ। ਮੈਂ ਅਜਿਹਾ ਐਕਟਰ ਨਹੀਂ, ਜਿਸ ਨੇ ਕਦੇ ਸ਼ਰਟ ਉਤਾਰੀ ਹੋਵੇ।
* ਤੁਹਾਡੇ ਉੱਤੇ ਇਸ ਸਾਲ ਦੋ ਵੱਡੀਆਂ ਫਿਲਮਾਂ ਦਾ ਪ੍ਰੈਸ਼ਰ ਹੈ। ਕੀ ਕਹਿਣਾ ਚਾਹੋਗੇ?
– ਬੇਸ਼ੱਕ ਦੋ ਮੈਗਾਬਜਟ ਫਿਲਮਾਂ ਦਾ ਮੈਂ ਹਿੱਸਾ ਹਾਂ, ਪਰ ਇਸ ਨੂੰ ਕਈ ਲੋਕਾਂ ਨੇ ਬੜੀ ਮਿਹਨਤ ਨਾਲ ਬਣਾਇਆ ਹੈ। ਇੱਥੇ ਕਰਣ ਹਨ, ਉਨ੍ਹਾਂ ਦਾ ਪੂਰਾ ਸਟਾਫ ਹੈ। ‘ਬ੍ਰਹਮਾਸਤਰ’ ਵਿੱਚ ਅਯਾਨ ਤੇ ਉਨ੍ਹਾਂ ਦੀ ਟੀਮ ਹੈ। ਆਲੀਆ, ਬਿਗ ਬੀ, ਨਾਗਾਰਜੁਨ ਸਰ ਹਨ। ਮੈਂ ਇਹ ਨਹੀਂ ਕਹਿ ਸਕਦਾ ਕਿ ਫਿਲਮ ਮੇਰੇ ਕਾਰਨ ਚੱਲੀ ਜਾਂ ਨਹੀਂ ਚੱਲੀ ਤਾਂ ਮੇਰੇ ਕਾਰਨ ਨਹੀਂ ਚੱਲੀ। ਅਸੀਂ ਐਕਟਰ ਸਿਰਫ ਫਿਲਮਾਂ ਦੀ ਰਿਲੀਜ਼ ਸਮੇਂ ਹੀ ਨਰਵਸਨੈੱਸ ਮਹਿਸੂਸ ਨਹੀਂ ਕਰਦੇ। ਸੈੱਟ ਉੱਤੇ ਆਉਂਦਾ ਹਾਂ ਤਾਂ ਜਿਹਨ ਵਿੱਚ ਇਹ ਨਹੀਂ ਹੁੰਦਾ ਕਿ ਕਰੀਅਰ ਵਿੱਚ ਕੁਝ ਹਿੱਟਸ ਦਿੱਤੀਆਂ ਹਨ ਤਾਂ ਅੱਗੇ ਵੀ ਹਿੱਟ ਦਿਆਂਗਾ। ਰੋਜ਼ ਅਸੀਂ ਖੁਦ ਨਾਲ ਜੂਝਦੇ ਹਾਂ ਕਿ ਫਲਾਣਾਂ ਸੀਨ ਕਰ ਸਕਾਂਗਾ ਕਿ ਨਹੀਂ?
* ਤੁਸੀਂ ਆਪਣੀ ਹਰ ਫਿਲਮ ਨਾਲ ਕਿਸ ਤਰ੍ਹਾਂ ਅਤੇ ਕਿੰਨਾ ਅਟੈਚਡ ਰਹਿੰਦੇ ਹੋ?
– ਇੱਕ ਫਿਲਮ ਪੂਰੀ ਕਰ ਕੇ ਦੂਸਰੀ ਵਿੱਚ ਚਲੇ ਜਾਂਦੇ ਹਾਂ ਤਾਂ ਡਾਇਰੈਕਟਰ ਅਤੇ ਪ੍ਰੋਡਿਊਸਰ ਦੇ ਮੁਕਾਬਲੇ ਅਸੀਂ ਜ਼ਰਾ ਜਲਦੀ ਡਿਸਕਨੈਕਟ ਹੋ ਜਾਂਦੇ ਹਾਂ, ਪਰੂ ਜੋ ਰਿਲੀਜ਼ ਦਾ ਪੀਰੀਅਡ ਹੁੰਦਾ ਹੈ, ਉਹ ਮੈਨੂੰ ਪਸੰਦ ਨਹੀਂ। ਮੈਂ ਚਾਹੁੰਦਾ ਰਹਿੰਦਾ ਹਾਂ ਕਿ ਫਿਲਮ ਸ਼ੂਟ ਕਰ ਲਈ, ਉਹ ਰਿਲੀਜ਼ ਨਾ ਹੋਵੇ। ਪਤਾ ਨਹੀਂ ਇਸ ਦਾ ਕੀ ਹਾਲ ਹੋਵੇਗਾ? ਜੇ ਫਿਲਮ ਹਿੱਟ ਹੁੰਦੀ ਹੈ ਤਾਂ ਤੁਹਾਨੂੰ ਬਹੁਤ ਵੱਡਾ ਸਟਾਰ ਕਹਿ ਦਿੱਤਾ ਜਾਂਦਾ ਹੈ। ਫਲਾਪ ਹੋਣ ਉੱਤੇ ਕਰੀਅਰ ਦਾ ਅੰਤ ਕਿਹਾ ਜਾਂਦਾ ਹੈ। ਮੈਂ ਸੁਣ ਰਿਹਾ ਹਾਂ ਕਿ ‘ਸ਼ਮਸ਼ੇਰਾ’ ਮੇਰੀ ਕਮਬੈਕ ਫਿਲਮ ਹੈ, ਪਰ ਮੈਂ ਗਿਆ ਕਿੱਥੇ ਸੀ, ਜੋ ਇਸ ਨੂੰ ਮੇਰੀ ਵਾਪਸੀ ਕਿਹਾ ਜਾ ਰਿਹਾ ਹੈ। ਮੇਰੀ ਫਿਲਮ ‘ਸੰਜੂ’ ਤਾਂ ਚੰਗੀ ਚੱਲੀ ਹੋਈ ਸੀ।
* ਕੋਵਿਡ ਕਾਲ ਵਿੱਚ ਦਰਸ਼ਕਾਂ ਦਾ ਟੇਸਟ ਬਦਲ ਗਿਆ ਹੈ, ਉਸ ਉੱਤੇ ਕੀ ਕਹਿਣਾ ਚਾਹੋਗੇ?
-ਮੇਰੇ ਪਾਪਾ ਕਹਿੰਦੇ ਸਨ ਕਿ ਉਨ੍ਹਾਂ ਦੇ ਟਾਈਮ ਉੱਤੇ ਦਰਸ਼ਕ ਕਾਫੀ ਮੁਆਫ ਕਰ ਦੇਣ ਵਾਲੀ ਨੇਚਰ ਦੀ ਹੁੰਦੇ ਸਨ। ਉਨ੍ਹਾਂ ਦੀਆਂ ਛੇ ਫਿਲਮਾਂ ਇੱਕ ਸਾਲ ਵਿੱਚ ਰਿਲੀਜ਼ ਹੁੰਦੀਆਂ ਸਨ। ਛੇ ਵਿੱਚੋਂਚਾਰ ਤਾਂ ਸ਼ਹਿਰ ਵਿੱਚ ਗੁੰਮ ਹੋ ਜਾਣ ਵਾਲੇ ਬੱਚੇ ਦ ਕਹਾਣੀ ਉੱਤੇਆਧਾਰਤ ਹੁੰਦੀਆਂ ਸਨ। ਉਸ ਸਮੇਂ ਦਰਸ਼ਕ ਇਸ ਲਈ ਵੀ ਦਿਆਲੂ ਸਨ ਕਿ ਉਨ੍ਹਾਂ ਦੇ ਲਈ ਪਰਵਾਰ ਦੇ ਨਾਲ ਸਿਨੇਮਾ ਜਾਣਾ ਇੱਕ ਆਊਟਿੰਗ ਵਾਂਗ ਹੁੰਦਾ ਸੀ। ਅੱਜ ਦੇ ਦਰਸ਼ਕ ਅਜਿਹੇ ਨਹੀਂ ਹਨ। ਤੁਹਾਨੂੰ ਉਨ੍ਹਾਂ ਦੇ ਪੈਸੇ ਦੀ ਵੈਲਿਊ ਵਾਲੀ ਫਿਲਮ ਤਾਂ ਦੇਣੀ ਹੋਵੇਗੀ। ਬੇਸ਼ੱਕ ਇੰਟਰਟੇਨਮੈਂਟ ਸ਼ਬਦ ਤਾਂ ਓਵਰਯੂਜ਼ਡ ਹੋਇਆ ਹੈ, ਪਰ ਦਰਸ਼ਕਾਂ ਨੂੰ ਇੰਟਰਟੇਨ ਕਰਨ ਦੇ ਜੋ ਸਹੀ ਮਾਇਨੇ ਹਨ, ਉਹ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ।