ਮੁੰਬਈ – ਬਾਲੀਵੁੱਡ ਸਿਤਾਰਿਆਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਬੜੀ ਹੀ ਧੁਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਬਾਲੀਵੁੱਡ ਦੇ ਸਿਤਾਰੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਸਾਫ਼-ਸਫਾਈਆਂ ਕਰਵਾਉਂਦੇ ਹਨ ਅਤੇ ਦੀਵਾਲੇ ਵਾਲੇ ਦਿਨ ਆਪਣੇ ਘਰਾਂ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਅਤੇ ਉਹਨਾਂ ਵਲੋਂ ਮੰਦਰਾਂ ਦੇ ਵਿੱਚ ਜਾ ਕੇ ਮੁਰਾਦਾਂ ਮੰਗੀਆਂ ਜਾਂਦੀਆਂ ਹਨ।
ਦੱਖਣ ਦੇ ਵਿੱਚ ਬੇਸ਼ੱਕ ਦੀਵਾਲੀ ਨੂੰ ਜਿਆਦਾਤਰ ਨਹੀਂ ਮਨਾਇਆ ਜਾਂਦਾ ਪਰ ਉਥੇ ਵੱਖ-ਵੱਖ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਨੇ ਮੁੰਬਈ ‘ਚ ਕਾਲੀ ਪੂਜਾ ਤਿਉਹਾਰ ਦੌਰਾਨ ਦੇਵੀ ਕਾਲੀ ਦੀ ਪੂਜਾ ਕੀਤੀ ਅਤੇ ਉਸਨੇ ਕਾਲੀ ਪੂਜਾ ਤਿਉਹਾਰ ਦੌਰਾਨ ਮਠਿਆਈਆਂ ਵੰਡੀਆਂ। ਬਾਲੀਵੁੱਡ ਅਦਾਕਾਰ ਰਾਹੁਲ ਦੇਵ ਅਤੇ ਮੁਗਧਾ ਗੋਡਸੇ ਨੇ ਆਪਣੇ ਘਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਦੀਵੇ ਜਗਾਏ। ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਨੇ ਮੁੰਬਈ ‘ਚ ਦੀਵਾਲੀ ਦੇ ਜਸ਼ਨਾਂ ਦੌਰਾਨ ਆਪਣੇ ਘਰ ਦੇ ਵਿੱਚ ਦੀਵੇ ਜਗਾਏ। ਅਭਿਨੇਤਰੀ ਪਰਿਣੀਤੀ ਚੋਪੜਾ ਨੇ ਵੀ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਘਰ ਦੇ ਵਿੱਚ ਦੀਵੇ ਜਗਾ ਕੇ ਦੀਵਾਲੀ ਮਨਾਈ। ਇਸੇ ਤਰਾਂ੍ਹ ਟੈਲੀਵਿਜ਼ਨ ਅਦਾਕਾਰ ਅਭਿਜੀਤ ਖੰਡਕੇਕਰ ਨੇ ਦੀਵਾਲੀ ਦੇ ਤਿਉਹਾਰ ਲਈ ਪਹਿਲਾਂ ਕੰਦੀਲ ਗਲੀ ਵਿਖੇ ਲਾਲਟੈਣਾਂ ਦੀ ਖਰੀਦਦਾਰੀ ਕੀਤੀ ਅਤੇ ਫਿਰ ਆਪਣੇ ਘਰ ਜਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ।