
ਅਬਿਆਣਾਂ ਕਲਾਂ
ਪਿਛਲੇ ਸਮੇਂ ਤੋਂ ਕਿਸਾਨੀ ਅਤੇ ਸਰਕਾਰ ਵਿਚਕਾਰ ਕਸ਼ਮਕਸ਼ ਚੱਲ ਰਹੀ ਹੈ।ਹੁਣ ਸ਼ੰਭੂ ਬਾਰਡਰ ਤੇ ਧਰਨਾ ਲਗਾ ਕੇ ਬੈਠੇ ਕਿਸਾਨ ਦੂਸ਼ਣਬਾਜੀ ਅਤੇ ਮੁਕਾਬਲੇਬਾਜ਼ੀ ਕਰਦੇ ਲੱਗਦੇ ਹਨ।ਅੱਡੋ ਅੱਡ ਰਸਤੇ ਅਪਣਾ ਕੇ ਕੁੱਝ ਵੀ ਪੱਲੇ ਨਹੀਂ ਪੈਣਾ। ਬੀਤੇ ਤੋਂ ਸਬਕ ਲੈਣਾ ਚਾਹੀਦਾ ਹੈ।ਹੁਣ ਡੱਲੇਵਾਲ ਮਰਨ ਵਰਤ ਲਈ ਬਜਿੱਦ ਹੈ ਚੰਗੀ ਗੱਲ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਹੋਵੇ।ਸਰਬ ਪ੍ਰਵਾਣਿਤ ਰਣਨੀਤੀ ਬਣਾਈ ਕੇ ਕਿਸਾਨੀ ਦਾ ਨਕਸ਼ਾ ਨਜ਼ਰੀਆ ਚਿਤਰਨ ਅਤੇ ਸੰਘਰਸ਼ ਦੀ ਰੂਪ ਰੇਖਾ ਲਈ ਕਿਸਾਨ ਆਗੂਆਂ ਨੂੰ ਇੱਕਜੁੱਟ ਹੋ ਕੇ ਸੰਵਾਦ ਨਾਲ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ। ਲੋਕਤੰਤਰ ਵਿੱਚ ਸਹੀ ਵੀ ਇਹੀ ਹੈ।ਮਰਨ ਵਰਤ ਦਾ ਭਾਵ ਮਸਲਾ ਹੱਲ ਜਾਂ ਮਰਨ ਤੱਕ ਭੁੱਖ ਹੁੰਦੀ ਹੈ। ਇਹ ਜਨਤਾ ਨੂੰ ਜਾਗਰੂਕ ਕਰਨ ਅਤੇ ਹਮਦਰਦੀ ਦਾ ਜ਼ਰੀਆ ਬਣਦਾ ਹੈ। ਭੁੱਖ ਹੜਤਾਲ ਕਰਨ ਵਾਲਿਆਂ ਦੀ ਇੱਛਾ ਅਤੇ ਨੀਅਤ ਵਿੱਚ ਸ਼ੱਕ ਨਹੀਂ ਹੋਣੀ ਚਾਹੀਦੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਸੂਬੇ ਚ ਰਲਾਉਣ ਲਈ ਮਰਨ ਵਰਤ ਰੱਖਿਆ ਇਹ ਯੋਧਾ ਅਦੁੱਤੀ ਸ਼ਹਾਦਤ ਦੇ ਗਿਆ,ਪਰ ਸਿਰੜ ਨਹੀਂ ਹਾਰਿਆ।ਇਸ ਦੀ ਕੁਰਬਾਨੀ ਲੀਡਰਾਂ ਨੇ ਰੋਲ ਦਿੱਤੀ।ਹਰ ਦੂ ਲਾਹਣਤ।