Bollywood India

ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦਾ ਦੇਹਾਂਤ !

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦਾ ਦੇਹਾਂਤ ਹੋ ਗਿਆ ਹੈ। ਉਹ 90 ਸਾਲ ਦੇ ਸਨ।  ਉਹ ਕਈ ਸਾਲਾਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਤੇ ਵਾਕਹਾਰਟ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਸਨ।

1970 ਤੇ 1980 ਦੇ ਦਹਾਕੇ ਵਿੱਚ ‘ਅੰਕੁਰ’, ‘ਨਿਸ਼ਾਂਤ’ ਅਤੇ ‘ਮੰਥਨ’ ਵਰਗੀਆਂ ਫਿਲਮਾਂ ਰਾਹੀਂ ਭਾਰਤੀ ਸਿਨੇਮਾ ਵਿੱਚ ਸਮਾਨਾਂਤਰ ਸਿਨੇਮਾ ਦੀ ਸ਼ੁਰੂਆਤ ਕਰਨ ਦਾ ਸਿਹਰਾ ਬੈਨੇਗਲ ਦੇ ਸਿਰ ’ਤੇ ਸੱਜਦਾ ਹੈ। ਆਪਣੇ ਸ਼ਾਨਦਾਰ ਕਰੀਅਰ ਵਿੱਚ ਬੈਨੇਗਲ ਨੇ ਵੱਖ-ਵੱਖ ਮੁੱਦਿਆਂ ’ਤੇ ਫਿਲਮਾਂ, ਦਸਤਾਵੇਜ਼ੀ ਅਤੇ ਟੀਵੀ ਲੜੀਵਾਰ ਬਣਾਉਣ, ਜਿਨ੍ਹਾਂ ਵਿੱਚ ‘ਭਾਰਤ ਇਕ ਖੋਜ’ ਅਤੇ ‘ਸੰਵਿਧਾਨ’ ਸ਼ਾਮਲ ਹਨ।

ਸ਼ਿਆਮ ਬੈਨੇਗਲ ਨੇ 14 ਦਸੰਬਰ ਨੂੰ ਹੀ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਬੈਨੇਗਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਨੀਰਾ ਬੈਨੇਗਲ ਤੇ ਧੀ ਪੀਆ ਹੈ। ‘ਭੂਮਿਕਾ’, ‘ਜਨੂੰਨ’, ‘ਮੰਡੀ’, ‘ਸੂਰਜ ਕਾ ਸਾਤਵਾਂ ਘੋੜਾ’, ‘ਮੰਮੋ’ ਅਤੇ ‘ਸਰਦਾਰੀ ਬੇਗਮ’ ਨੂੰ ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੀਆਂ ਕਲਾਤਮਕ ਫਿਲਮਾਂ ਵਿੱਚ ਗਿਣਿਆ ਜਾਂਦਾ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin