
ਲੋਹੜੀ ਦੇ ਦਿਨ ਕਹਿਰਾਂ ਦੀ ਠੰਢ ਤੋਂ ਲੁਕਣ ਲਈ ਮੈਂ ਬਲਦੀ ਅੱਗ ਦਾ ਸੇਕ ਛੱਡ ਕੇ ਨਿੱਘੀ ਰਜਾਈ ਵਿੱਚ ਆ ਲੁਕਿਆ ਸਾਂ ਤੇ ਬਾਹਰੋਂ ਇੱਕਾ-ਦੁੱਕਾ ਕੁੜੀਆਂ ਦੀ ਅਵਾਜ਼ ਕੰਨੀਂ ਪਈ-ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ..। ਅਣਚਾਹੇ ਮਨ ਨਾਲ ਮੈਂ ਰਜ਼ਾਈ ਚੋਂ ਉੱਠ ਕੇ ਬਾਹਰ ਆਇਆ ਤਾਂ ਕੁੜੀਆਂ ਦੇ ਮਗਰੇ ਹੀ ਮੁੰਡਿਆਂ ਦੀ ਟੋਲੀ ਨੇ ਆ ਦਸਤਕ ਦਿੱਤੀ,
‘ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀਵਾਲਾ ਹੋ।’
ਮੈਂ ਦੋਹਾਂ ਟੋਲੀਆਂ ਤੋਂ ਵਾਰੀ-ਵਾਰੀ ਉਹਨਾਂ ਦਾ ਗੀਤ ਸੁਣਿਆ ਤੇ ਮੂੰਗਫ਼ਲੀਆਂ, ਰਿEੜੀਆਂ ਦੇ ਨਾਲ-ਨਾਲ ਜਦੋਂ ਚਾਕਲੇਟ ਤੇ ਟਾਫ਼ੀਆਂ ਵੀ ਉਹਨਾਂ ਦੀ ਝੋਲ਼ੀ ਪਾਈਆਂ ਤਾਂ ਜਿਵੇਂ ਆਪਣੀ ਮਨਪਸੰਦ ਚੀਜ਼ ਵੇਖ ਕੇ ਉਹਨਾਂ ਦੀ ਰੂਹ ਖਿੜ ਗਈ ਤੇ ਆਪਣਾ-ਆਪਣਾ ਹਿੱਸਾ ਵੰਡ ਕੇ ਉਹ ਅਗਲੇ ਘਰ ਲਈ ਰਵਾਨਾ ਹੋ ਗਈਆਂ।
ਮੈਂ ਵੀ ਸੂਰਜ ਨੂੰ ਧੁੰਦ ਵਿਚੋਂ ਥੋੜ੍ਹਾ ਜਿਹੀ ਨਿਕਲਣ ਦੀ ਕੋਸ਼ਿਸ਼ ਕਰਦਾ ਵੇਖ ਕੇ ਰਜਾਈ ਨਾਲੋਂ ਬਾਹਰ ਹੀ ਬੈਠਣ ਦਾ ਮਨ ਬਣਾਇਆ। ਬਾਹਰਲਾ ਬੂਹਾ ਖੁੱਲ੍ਹਾ ਹੋਣ ਕਰਕੇ ਮੈਂ ਵੇਖਿਆ ਕਿ ਲੋਹੜੀ ਮੰਗਣ ਗਈਆਂ ਕੁੜੀਆਂ ਬਹੁਤ ਹੀ ਖ਼ੁਸ਼ ਵਾਪਸ ਮੁੜੀਆਂ ਸਨ ਗਲ਼ੀ ਵਿੱਚੋਂ। ਕਿਉਂਕਿ ਇਹ ਗਲ਼ੀ ਅੱਗੇ ਜਾ ਕੇ ਬੰਦ ਹੋ ਜਾਂਦੀ ਸੀ। ਥੋੜ੍ਹੇ ਚਿਰ ਪਿਛੋਂ ਮੁੰਡਿਆਂ ਦੀ ਟੋਲੀ ਵੀ ਇਸੇ ਤਰਾਂ੍ਹ ਨੂਰ ਭਰੇ ਚਿਹਰਿਆਂ ਨਾਲ ਮੁੜੀ ਸੀ। ਮੈਂ ਆਪਣੀ ਸੋਚ ਦਾ ਘੋੜਾ ਦੌੜਾਇਆ ਤਾਂ ਨਾ ਤਾਂ ਇਸ ਗਲ਼ੀ ਵਿੱਚ ਕੋਈ ਨਵਾਂ ਵਿਆਹ ਹੋਇਆ ਤੇ ਨਾ ਹੀ ਕੋਈ ਮੁੰਡਾ ਜੰਮਿਆ। ਤਾਂ ਫਿਰ ਸ਼ਾਇਦ ਲੋਹੜੀ ਦੇ ਤਿEਹਾਰ ਕਰਕੇ ਸ਼ਾਇਦ ਬੱਚੇ ਖਾਣ ਵਾਲ਼ੀਆਂ ਚੀਜ਼ਾਂ-ਵਸਤਾਂ ਲੈ ਕੇ ਹੀ ਖੁਸ਼ ਹੋ ਰਹੇ ਹੋਣਗੇ।
ਵਰ੍ਹੇ ਦਿਨਾਂ ਦਾ ਦਿਨ ਹੋਣ ਕਰਕੇ ਮੈਂ ਅਣਚਾਹੇ ਜਿਹੇ ਮਨ ਨਾਲ ਨਹਾ ਲਿਆ ਸੀ ਤੇ ਅਖ਼ਬਾਰ ਲੈ ਕੇ ਪੜ੍ਹਨ ਬੈਠ ਗਿਆ। ਬਾਹਰੋਂ ਪਿੰਡ ਦੇ ਨਾਈ ਨੇ ਆ ਦਰਵਾਜ਼ਾ ਖੜਕਾਇਆ ਕਿ ਸ਼ਾਮ ਨੂੰ ਨੰਬਰਦਾਰ ਦੇ ਘਰ ਲੋਹੜੀ ਹੈ ਜੀ, ਸੋ ਸਭ ਨੂੰ ਸਮੇਤ ਟੱਬਰ ਚੁੱਲ੍ਹੇ-ਨਿEਤਾ ਹੈ ਜੀ। ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਪੁੱਛਦਾ ਕਿ ਕਿਸ ਖ਼ੁਸ਼ੀ ਵਿੱਚ ਲੋਹੜੀ, ਉਹ ਸਾਇਕਲ ‘ਤੇ ਸਵਾਰ ਅਗਾਂਹ ਜਾ ਚੁੱਕਾ ਸੀ। ਆਖ਼ਰ ਨੰਬਰਦਾਰ ਦੇ ਘਰ ਕਾਹਦੀ ਲੋਹੜੀ? ਉਸਦੇ ਤਾਂ ਤਿੰਨ ਧੀਆਂ,ਜੋ ਅਜੇ ਪੜ੍ਹਦੀਆਂ। ਮਨ ਵਿੱਚ ਕਈ ਸਵਾਲ ਤਰਥਲੀ ਮਚਾ ਰਹੇ ਸਨ।
ਸ਼ਾਮ ਪੈ ਗਈ ਤੇ ਪਿੰਡ ਦੇ ਲੋਕ ਨੰਬਰਦਾਰ ਦੇ ਘਰ ਲੱਗੇ ਭੁੱਘੇ ਦੇ ਦੁਆਲ਼ੇ ਹੌਲ਼ੀ-ਹੌਲ਼ੀ ਜੁੜਨ ਲੱਗੇ। ਨੰਬਰਦਾਰ ਨੇ ਲੋਕਾਂ ਦੇ ਚਿਹਰਿਆਂ ਦੀ ਉਤਸੁਕਤਾ ਨੂੰ ਪਛਾਣ ਲਿਆ ਸੀ, ਇਸ ਲਈ ਉਸਨੇ ਬਹੁਤੀ ਦੇਰ ਨਾ ਲਾਈ ਤੇ ਸਾਰੇ ਇਕੱਠ ਨੂੰ ਸੰਬੋਧਿਤ ਹੋਇਆ ਕਿ ‘ਮੈਂ ਇਹ ਲੋਹੜੀ ਆਪਣੀਆਂ ਧੀਆਂ ਲਈ ਬਾਲ਼ੀ ਹੈ। ਮੇਰੀ ਵੱਡੀ ਧੀ ਜ਼ਿਲ੍ਹਾ-ਪੱਧਰੀ ਦੌੜ ਮੁਕਾਬਲੇ ਵਿੱਚੋਂ ਪਹਿਲੇ ਸਥਾਨ ‘ਤੇ ਆਈ ਹੈ ਤੇ ਹੁਣ ਰਾਜ-ਪੱਧਰੀ ਮੁਕਾਬਲੇ ਲਈ ਜਾ ਰਹੀ ਹੈ। ਮੇਰੀ ਦੂਜੀ ਧੀ ਪੜ੍ਹਾਈ ਵਿੱਚ ਬੜੀ ਕਾਬਲ ਹੈ ਤੇ ਬਲਾਕ ਵਿਚੋਂ ਪਹਿਲੇ ਸਥਾਨ ‘ਤੇ ਰਹੀ ਹੈ। ਉਸ ਨੇ ਕਿਹਾ ਕਿ ਮੈਨੂੰ ਆਪਣੀ ਤੀਜੀ ਬੇਟੀ ‘ਤੇ ਵੀ ਮਾਣ ਹੈ। ਉਹ ਅਜੇ ਛੋਟੀ ਹੈ ਪਰ ਉਹ ਵੀ ਆਪਣੀਆਂ ਭੈਣਾਂ ਵਾਂਗ ਬਹੁਤ ਅੱਗੇ ਵਧੇਗੀ।
ਨੰਬਰਦਾਰ ਨੇ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਕਿ ਮੈਂ ਇਹ ਇਕੱਠ ਇਸ ਲਈ ਕੀਤਾ ਤਾਂ ਕਿ ਮੈਂ ਸਭ ਤੱਕ ਇਹ ਸੁਨੇਹਾ ਪਹੁੰਚਾ ਸਕਾਂ ਕਿ ਕੁੜੀਆਂ ਕਿਸੇ ਵੀ ਤਰ੍ਹਾਂ ਮੁੰਡਿਆਂ ਨਾਲੋਂ ਘੱਟ ਨਹੀਂ, ਫ਼ਿਰ ਲੋਹੜੀ ਸਿਰਫ਼ ਮੁੰਡਿਆਂ ਦੇ ਜੰਮਣ ‘ਤੇ ਹੀ ਕਿਉਂ? ਕੁੜੀਆਂ ਇਸ ਖ਼ੁਸ਼ੀ ਦੀਆਂ ਹੱਕਦਾਰ ਕਿਉਂ ਨਹੀਂ? ਧੀਆਂ ਦੀ ਲੋਹੜੀ ਮਨਾਉਣੀ ਵੀ Eਨੀ ਹੀ ਜ਼ਰੂਰੀ ਹੈ, ਜਿੰਨੀ ਕਿ ਪੁੱਤਾਂ ਦੀ। ਸਾਰੇ ਪਿੰਡ ਵਾਲੇ ਨੰਬਰਦਾਰ ਦੀ ਗੱਲ ਨਾਲ ਹਾਮੀ ਭਰਕੇ ਖ਼ੁਸ਼ ਨਜ਼ਰ ਆ ਰਹੇ ਸਨ।