Articles Australia & New Zealand

ਕੀ ਤੁਸੀਂ ਵਿਕਟੋਰੀਆ ਦੀ ਪੋਰਟੇਬਲ (ਨੌਕਰੀ ਬਦਲਣ ‘ਤੇ ਨਾਲ ਜਾਣ ਵਾਲੀ) ਲੰਬੀ ਸੇਵਾ ਲਾਭ ਸਕੀਮ ਬਾਰੇ ਜਾਣਦੇ ਹੋ?

ਜੇ ਤੁਸੀਂ ਵਿਕਟੋਰੀਆ ਦੀਆਂ ਭਾਈਚਾਰਕ ਸੇਵਾਵਾਂ, ਠੇਕੇ ‘ਤੇ ਸਾਫ਼-ਸਫ਼ਾਈ, ਜਾਂ ਸੁਰੱਖਿਆ ਉਦਯੋਗਾਂ ਵਿੱਚ ਕੰਮ ਕਰਦੇ ਹੋ, ਤਾਂ ਇਸ ਸਕੀਮ ਬਾਰੇ ਜਾਣਨਾ ਮਹੱਤਵਪੂਰਨ ਹੈ।

ਜੇ ਤੁਸੀਂ ਵਿਕਟੋਰੀਆ ਦੀਆਂ ਭਾਈਚਾਰਕ ਸੇਵਾਵਾਂ, ਠੇਕੇ ‘ਤੇ ਸਾਫ਼-ਸਫ਼ਾਈ, ਜਾਂ ਸੁਰੱਖਿਆ ਉਦਯੋਗਾਂ ਵਿੱਚ ਕੰਮ ਕਰਦੇ ਹੋ, ਤਾਂ ਇਸ ਸਕੀਮ ਬਾਰੇ ਜਾਣਨਾ ਮਹੱਤਵਪੂਰਨ ਹੈ।

ਵਿਕਟੋਰੀਆ ਦੀ ਸਰਕਾਰ ਦੁਆਰਾ 2019 ਵਿੱਚ ਸਥਾਪਿਤ, ਪੋਰਟੇਬਲ ਲੌਂਗ ਸਰਵਿਸ ਬੈਨੀਫਿਟਸ ਸਕੀਮ ਇਨ੍ਹਾਂ ਤਿੰਨਾਂ ਉਦਯੋਗਾਂ ਦੇ ਕਰਮਚਾਰੀਆਂ ਨੂੰ ਲੰਬੀ ਸੇਵਾ ਲਾਭਾਂ ਨੂੰ ਇਕੱਠੀ ਕਰਨ ਦੀ ਆਗਿਆ ਦਿੰਦੀ ਹੈ ਭਾਵੇਂ ਉਹ ਨੌਕਰੀ ਬਦਲਦੇ ਹਨ।

ਇਹ ਪੂਰੇ ਸਮੇਂ, ਪਾਰਟ-ਟਾਈਮ, ਕੈਜ਼ੂਅਲ ਅਤੇ ਤੈਅ-ਸ਼ੁਦਾ ਮਿਆਦ ਵਾਲੇ ਰੁਜ਼ਗਾਰ ‘ਤੇ ਲਾਗੂ ਹੁੰਦਾ ਹੈ।

ਆਸਟ੍ਰੇਲੀਆ ਵਿੱਚ, ਕਰਮਚਾਰੀ ਆਮ ਤੌਰ ‘ਤੇ ਇੱਕੋ ਰੁਜ਼ਗਾਰਦਾਤੇ ਨਾਲ ਲੰਬੇ ਸਮੇਂ ਦੇ ਰੁਜ਼ਗਾਰ ਤੋਂ ਬਾਅਦ ਲੰਬੀ ਸੇਵਾ ਛੁੱਟੀ ਲਈ ਯੋਗ ਹੋ ਜਾਂਦੇ ਹਨ। ਹਾਲਾਂਕਿ, ਕਿਉਂਕਿ ਇਨ੍ਹਾਂ ਉਦਯੋਗਾਂ ਵਿੱਚ ਨੌਕਰੀ ਬਦਲਣਾ ਆਮ ਹੈ, ਇਹ ਸਕੀਮ ਯੋਗ ਕਾਮਿਆਂ ਨੂੰ ਪੋਰਟੇਬਲ ਲੰਬੀ ਸੇਵਾ ਦੇ ਹੱਕਾਂ ਦਾ ਅਨੰਦ ਲੈਣ ਦੇ ਯੋਗ ਬਣਾਉਂਦੀ ਹੈ, ਭਾਂਵੇਂ ਉਨ੍ਹਾਂ ਦੇ ਕਿੰਨੇ ਵੀ ਰੁਜ਼ਗਾਰਦਾਤੇ ਰਹੇ ਹੋਣ।

ਰੁਜ਼ਗਾਰਦਾਤੇ ਟੈਕਸ ਦਾ ਭੁਗਤਾਨ ਕਰਕੇ ਸਕੀਮ ਵਿੱਚ ਯੋਗਦਾਨ ਪਾਉਂਦੇ ਹਨ, ਜਿਸ ਨਾਲ ਇਹ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪੋਰਟੇਬਲ ਲੰਬੀ ਸੇਵਾ ਛੁੱਟੀ ਪ੍ਰੋਗਰਾਮਾਂ ਵਿੱਚੋਂ ਇਕ ਬਣ ਜਾਂਦਾ ਹੈ। ਪੋਰਟੇਬਲ ਲੌਂਗ ਸਰਵਿਸ ਅਥਾਰਟੀ ਇਸ ਯੋਜਨਾ ਦਾ ਪ੍ਰਬੰਧਨ ਕਰਦੀ ਹੈ, ਜਿਸ ਦੇ ਵਿਕਟੋਰੀਆ ਵਿੱਚ ਲਗਭਗ 400,000 ਰਜਿਸਟਰਡ ਕਰਮਚਾਰੀ ਹਨ।

ਕਰਮਚਾਰੀ ਪੋਰਟੇਬਲ ਲੌਂਗ ਸਰਵਿਸ ਅਥਾਰਟੀ ਦੀ ਵੈੱਬਸਾਈਟ ‘ਤੇ ਸਕੀਮ ਲਈ ਆਪਣੀ ਯੋਗਤਾ ਦੀ ਪੁਸ਼ਟੀ ਕਰ ਸਕਦੇ ਹਨ। ਤੁਸੀਂ ਇਹ ਵੀ ਜਾਂਚ ਕਰ ਸਕਦੇ ਹੋ ਕਿ ਕੀ ਤੁਹਾਡੇ ਰੁਜ਼ਗਾਰਦਾਤੇ ਨੇ ਤੁਹਾਨੂੰ ਇਸ ਸਕੀਮ ਦੇ ਨਾਲ ਰਜਿਸਟਰ ਕੀਤਾ ਹੈ, ਕਿਉਂਕਿ ਰੁਜ਼ਗਾਰਦਾਤਿਆਂ ਲਈ ਆਪਣੇ ਯੋਗ ਕਾਮਿਆਂ ਨੂੰ ਰਜਿਸਟਰ ਕਰਨਾ ਕਾਨੂੰਨੀ ਲੋੜ ਹੈ।

ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਕੰਮ ਦੇ ਘੰਟਿਆਂ ਅਤੇ ਤਨਖਾਹ ਨੂੰ ਰਿਕਾਰਡ ਕਰਨ ਅਤੇ ਇਸ ਜਾਣਕਾਰੀ ਨੂੰ ਅਥਾਰਟੀ ਨੂੰ ਸੌਂਪਣ ਲਈ ਜ਼ਿੰਮੇਵਾਰ ਹੈ।

ਸਕੀਮ ਦੇ ਅਧੀਨ ਘੱਟੋ ਘੱਟ 7 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ, ਤੁਸੀਂ ਆਪਣੀ ਲੰਬੀ ਸੇਵਾ ਛੁੱਟੀ ਲਈ ਅਰਜ਼ੀ ਦੇ ਸਕਦੇ ਹੋ, ਜਿਸ ਨਾਲ ਤੁਸੀਂ ਭੁਗਤਾਨ ਦੇ ਨਾਲ ਛੁੱਟੀ ਲੈ ਸਕਦੇ ਹੋ ਜਾਂ ਨਕਦ ਭੁਗਤਾਨ ਪ੍ਰਾਪਤ ਕਰ ਸਕਦੇ ਹੋ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin