Articles International

ਖਾਲਿਸਤਾਨ ਅਤੇ ਹਿੰਦੂ ਰਾਸ਼ਟਰਵਾਦ ਬਰਤਾਨੀਆ ਲਈ ਖ਼ਤਰਾ !

ਖਾਲਿਸਤਾਨ ਅਤੇ ਹਿੰਦੂ ਰਾਸ਼ਟਰਵਾਦ ਬਰਤਾਨੀਆ ਲਈ ਖ਼ਤਰਾ !

ਬਰਤਾਨੀਆ ਸਰਕਾਰ ਦੀ ‘ਕੱਟੜਵਾਦ ਸਮੀਖਿਆ’ ਨਾਲ ਜੁੜੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨ ਪੱਖੀ ਅਤੇ ਹਿੰਦੂ ਰਾਸ਼ਟਰਵਾਦ ਕੱਟੜਵਾਦ ਮੁਲਕ ਲਈ ਖ਼ਤਰਾ ਹਨ। ਲੀਕ ਹੋਈ ਇਸ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਿੰਦੂ ਰਾਸ਼ਟਰਵਾਦ ਕੱਟੜਵਾਦ ਦਾ ਪਹਿਲੀ ਵਾਰ ਅਜਿਹੀ ਸਮੀਖਿਆ ’ਚ ਜ਼ਿਕਰ ਹੋਇਆ ਹੈ। ਪਾਲਿਸੀ ਐਕਸਚੇਂਜ ਥਿੰਕ ਟੈਂਕ ਲਈ ਐਂਡਰਿਊ ਗਿਲੀਗਨ ਅਤੇ ਡਾਕਟਰ ਪੌਲ ਸਕੌਟ ਵੱਲੋਂ ਤਿਆਰ ਰਿਪੋਰਟ ਨੂੰ ਇਸ ਹਫ਼ਤੇ ਦੇ ਸ਼ੁਰੂ ’ਚ ਜਾਰੀ ਕੀਤਾ ਗਿਆ ਹੈ। ਲੀਕ ਹੋਈ ਰਿਪੋਰਟ ਮੁਤਾਬਕ 9 ਤਰ੍ਹਾਂ ਦੇ ਕੱਟੜਵਾਦ ਤੋਂ ਮੁਲਕ ਨੂੰ ਖ਼ਤਰਾ ਹੈ ਜਿਨ੍ਹਾਂ ’ਚ ਇਸਲਾਮਿਕ, ਧੁਰ ਸੱਜੇ ਪੱਖੀ, ਖਾਲਿਸਤਾਨ ਪੱਖੀ ਕੱਟੜਵਾਦ, ਹਿੰਦੂ ਰਾਸ਼ਟਰਵਾਦੀ ਕੱਟੜਵਾਦ, ਵਾਤਾਵਰਨ ਸਬੰਧੀ ਕੱਟੜਵਾਦ, ਖੱਬੇ ਪੱਖੀ, ਬਦਅਮਨੀ ਫੈਲਾਉਣ, ਹਿੰਸਾ ਅਤੇ ਸਾਜ਼ਿਸ਼ ਦੇ ਸਿਧਾਂਤ ਸੂਚੀਬੱਧ ਹਨ।

ਲੀਕ ਹੋਈ ਰੀਪੋਰਟ ਮੁਤਾਬਕ ਸੱਭ ਤੋਂ ਲੰਮੇ ਸੈਕਸ਼ਨ ਨੂੰ ‘ਅੰਡਰਸਟੈਂਡਿੰਗ’ ਵਿਸ਼ਾ ਦਿਤਾ ਗਿਆ ਹੈ। ਇਸ ਪੁਸਤਕ ਦੇ ਪੰਨਾ 17-18 ’ਚ ਦੋ ਕਿਸਮਾਂ ਦੇ ਕੱਟੜਵਾਦ ਦਾ ਜ਼ਿਕਰ ਕੀਤਾ ਗਿਆ ਹੈ ਜੋ ਭਾਰਤੀ ਉਪ-ਮਹਾਂਦੀਪ ’ਚ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਲਿਸਤਾਨ ਪੱਖੀ ਕੱਟੜਵਾਦ ਅਤੇ ਹਿੰਦੂ ਰਾਸ਼ਟਰਵਾਦੀ ਕੱਟੜਵਾਦ ਦਸਿਆ ਗਿਆ ਹੈ। ਬਰਤਾਨੀਆਂ ਸਰਕਾਰ ਲਈ ਇਕ ਤਰਕਸੰਗਤ ਪਹੁੰਚ ਹੋਣੀ ਚਾਹੀਦੀ ਹੈ। ਹਾਲਾਂਕਿ, ਖਾਲਿਸਤਾਨ ਲਹਿਰ ਦੇ ਅੰਦਰ, ਅਜਿਹੇ ਲੋਕਾਂ ਦੀ ਭੂਮਿਕਾ ਵੱਧ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਵਿਰੁਧ ਜਿਸ ਸਰਗਰਮੀ ਨਾਲ ਨਕਾਰਾਤਮਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਖਾਸ ਕਰ ਕੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵੀ ਚਿੰਤਾ ਹੈ। ਨਾਲ ਹੀ ਬ੍ਰਿਟਿਸ਼ ਅਤੇ ਭਾਰਤੀ ਸਰਕਾਰਾਂ ਵਿਚਾਲੇ ਕਥਿਤ ਤਾਲਮੇਲ ਨੂੰ ਇਕ ਸਾਜ਼ਸ਼ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।

ਰੀਪੋਰਟ ਵਿਚ ਮੰਨਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਚਿੰਤਾਵਾਂ ਹਨ, ਜਿਸ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਸਿੱਖਾਂ ਵਿਰੁਧ ਘਾਤਕ ਹਿੰਸਾ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਵੀ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ 2023 ਦੀ ਸੁਤੰਤਰ ਸਮੀਖਿਆ ਵਿਚ ਹਿੰਦੂ ਰਾਸ਼ਟਰਵਾਦੀ ਕੱਟੜਵਾਦ (ਜਿਸ ਨੂੰ ਹਿੰਦੂਤਵ ਵੀ ਕਿਹਾ ਜਾਂਦਾ ਹੈ) ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਅਤੇ ਇਸ ਨੂੰ ਇਕ ਗਲਤੀ ਦੇ ਤੌਰ ’ਤੇ ਵੇਖਿਆ ਜਾ ਸਕਦਾ ਹੈ। ਸਤੰਬਰ 2022 ਵਿਚ ਲੈਸਟਰ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਨੂੰ ਵੇਖਦੇ ਹੋਏ ਸਰਕਾਰ ਨੇ ਹਿੰਦੂ ਰਾਸ਼ਟਰਵਾਦੀ ਕੱਟੜਵਾਦ ਨੂੰ ਸੁਰਖੀਆਂ ਵਿਚ ਲਿਆਉਣਾ ਸਹੀ ਹੈ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੈਸਟਰ ਵਿਚ ਮੁਸਲਿਮ ਅਤੇ ਹਿੰਦੂ ਦੋਹਾਂ ਭਾਈਚਾਰਿਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਤਣਾਅ ਦਾ ਮੌਕਾਪ੍ਰਸਤ ਢੰਗ ਨਾਲ ਫਾਇਦਾ ਉਠਾਉਣ ਅਤੇ ਸਥਾਨਕ ਭਾਈਚਾਰਿਆਂ ਵਿਚਾਲੇ ਨਫ਼ਰਤ ਭੜਕਾਉਣ ਵਿਚ ਅਹਿਮ ਭੂਮਿਕਾ ਨਿਭਾਈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਲੀਕ ਹੋਈ ਰੀਪੋਰਟ ਦੇ ਨਤੀਜਿਆਂ ਨੂੰ ਸੰਸਦ ਵਿਚ ਉਠਾਇਆ, ਜਿਸ ਵਿਚ ਵਿਰੋਧੀ ਧਿਰ ਦੇ ਆਗੂ ਕ੍ਰਿਸ ਫਿਲਿਪ ਨੇ ਕੱਟੜਵਾਦ ਦੇ ਵੱਖ-ਵੱਖ ਰੂਪਾਂ ਨਾਲ ਨਜਿੱਠਣ ਲਈ ਸਰਕਾਰ ਦੇ ਰਵੱਈਏ ’ਤੇ ਸਵਾਲ ਚੁੱਕੇ।

Related posts

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

‘ਆਨੰਦ ਕਾਰਜ’ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਵੀ ਕਾਨੂੰਨੀ ਮਾਨਤਾ !

admin

ਪਰਵਾਸ ਤੇ ਵਿਦੇਸ਼ੀ ਨਾਗਰਿਕ ਬਿੱਲ-2025 ਨੂੰ ਵਿਰੋਧੀ ਧਿਰ ਨੇ ਸੰਵਿਧਾਨ ਦੀ ਉਲੰਘਣਾ ਦੱਸਿਆ !

admin