ਬਸੰਤ-ਪੰਚਮੀਂ ਦਾ ਦਿਨ ਸੁਬ੍ਹਾ-ਸਵੇਰੇ ਮੈਂ ਸੈਰ ਸਮੇਂ ‘ਕੰਨ-ਟੂਟੀ’ ਲਾ ਕੇ ਗੁਰਬਾਣੀ ਦਾ ਸ਼ਬਦ ਸੁਣਦਾ ਜਾ ਰਿਹਾ ਸਾਂ- ‘ਦੇਖ ਫੂਲ ਫੂਲ ਫੂਲੇ’ ਬਸੰਤ ਰਾਗ ਦੇ ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਫੁਰਮਾਇਆ-
‘ਹੇ ਮਨਾ,ਬਸੰਤ ਰੁੱਤ ਆ ਗਈ ਖਿੜੇ ਹੋਏ ਫੁੱਲਾਂ ਵੱਲ ਦੇਖ,ਤੇਰੇ ਅੰਦਰ ਵੀ ਐਸੇ ਹੀ ਫੁੱਲ ਖਿੜੇ ਹੋਏ ਹਨ। ਬਸੰਤ ਰੁੱਤ ਆਉਣ ‘ਤੇ ਦਰਖਤ ਬੂਟੇ ਸੰਘਣੀ ਛਾਂਅ ਵਾਲ਼ੇ ਸੁਗੰਧਤ ਫੁੱਲਾਂ ਵਾਲ਼ੇ ਅਤੇ ਨਰਮ ਹੋ ਜਾਂਦੇ ਹਨ ਪਰ ਕਈ ਰੁੱਖ ਐਸੇ ਵੀ ਹੁੰਦੇ ਹਨ ਜੋ ਖਿੜੀ ਬਸੰਤ ਵਿਚ ਵੀ ਸੁੱਕੇ ਹੀ ਰਹਿੰਦੇ ਹਨ ਅਤੇ ਸੁੱਕੇ ਕਾਠ ਵਰਗੇ ਕਰੜੇ ਹੀ ਰਹਿੰਦੇ ਹਨ…!’
ਅਨੰਦਿਤ ਹੋਇਆ ਤੁਰਿਆ ਜਾ ਰਿਹਾ ਸਾਂ।ਅਚਾਨਕ ਪੈਰਾਂ ਵੱਲ ਨਿਗਾਹ ਪਈ ਤਾਂ ਘਾਹ-ਫੂਸ ਵਿਚ ਖਿੜਿਆ ਹੋਇਆ ਅਹਿ ਬਸੰਤੀ ਫੁੱਲ ਨਜ਼ਰੀਂ ਪਿਆ ! ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਇਹ ਫੁੱਲ ਵੀ ਗਾ ਰਿਹਾ ਹੋਵੇ-
“ਦੇਖ ਫੂਲ ਫੂਲ ਫੂਲੇ…॥”