Health & Fitness Punjab

ਅਜੋਕੇ ਸਮੇਂ ’ਚ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਣ ਲੋਕ ਛੋਟੀ ਉਮਰੇ ਰੋਗੀ ਹੋ ਜਾਦੈ: ਪ੍ਰਿੰ: ਡਾ. ਅਮਨਪ੍ਰੀਤ ਕੌਰ

ਵਿਸ਼ਵ ਭਰ ’ਚ ਮਨਾਇਆ ਜਾਂਦਾ ਇਹ ਦਿਵਸ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਦਾ ਹੈ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਐੱਸ. ਵੀ. ਐੱਮ. ਕਾਲਜ ਆਫ਼ ਨਰਸਿੰਗ, ਮੁੱਧਲ ਤੋਂ ਪ੍ਰਿੰਸੀਪਲ (ਪ੍ਰੋ:) ਡਾ. ਪ੍ਰਵੇਸ਼ ਸੈਣੀ ਨੇ ਸ਼ਿਰਕਤ ਕਰਦਿਆਂ ਵਿਸ਼ਵ ਸਿਹਤ ਸਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਸਮਾਗਮ ਦੀ ਸ਼ੁਰੂਆਤ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਡਾ. ਸੈਣੀ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕੀਤੀ। ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਵਿਸ਼ਵ ਸਿਹਤ ਦਿਵਸ ਮਨਾਉਣ ਦੀ ਪਹਿਲਕਦਮੀ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਨ ਲੋਕ ਛੋਟੀ ਉਮਰੇ ਹੀ ਅਨੇਕਾਂ ਰੋਗਾਂ ਦੀ ਗ੍ਰਿਫਤ ’ਚ ਆ ਜਾਂਦੇ ਹਨ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ’ਚ ਮਨਾਇਆ ਜਾਂਦਾ ਇਹ ਦਿਵਸ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੀ ਜ਼ਿੰਦਗੀ ’ਚ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਪਹਿਲੂ ਉਸ ਦੀ ਸਿਹਤ, ਜੋ ਜੀਵਨ ਦੀ ਗੁਣਵੱਤਾ ਨੂੰ ਨਿਰਧਾਰਿਤ ਕਰਦੀ ਹੈ।

ਇਸ ਮੌਕੇ ਡਾ. ਸੈਣੀ ਨੇ ਵੀ ਸਿਹਤਮੰਦ ਰਹਿਣ ਸਬੰਧੀ ਨੁਸਖੇ ਦੱਸਦਿਆਂ ਪੂਰੀ ਨੀਂਦ, ਸਰੀਰਿਕ ਮਿਹਨਤ ਅਤੇ ਯੋਗਾ ਆਦਿ ਨੂੰ ਆਪਣੇ ਜੀਵਨ ’ਚ ਹਿੱਸਾ ਬਣਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਨਰਸਿੰਗ ਟਿਊਟਰ ਅਮਨਦੀਪ ਕੌਰ ਨੇ ਉਕਤ ਦਿਵਸ ਦੇ ਵਿਸ਼ੇ ‘ਸਿਹਤ ਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ’ ’ਤੇ ਆਪਣੇ ਵਿਚਾਰ ਸਾਂਝੇ ਕੀਤੇ, ਜੋ ਕਿ ਮੁੱਖ ਤੌਰ ’ਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ’ਤੇ ਕੇਂਦਰਿਤ ਸੀ। ਇਸ ਦੇ ਨਾਲ ਪ੍ਰਿੰ: ਡਾ. ਅਮਨਪ੍ਰੀਤ ਕੌਰ, ਐਸੋਸੀਏਟ ਪ੍ਰੋ: ਡਾ: ਸੰਦੀਪ ਕੌਰ, ਅਸਿਸਟੈਂਟ ਪ੍ਰੋ: ਹਰਲੀਨ ਕੌਰ ਵੱਲੋਂ ਗਰਭਪਾਤ, ਉਸ ਦੀਆਂ ਕਿਸਮਾਂ ਅਤੇ ਮਾਂ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਪ੍ਰਿੰ: ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਡਾ: ਓਮਪ੍ਰਕਾਸ਼ ਅੱਖਾਂ ਦੇ ਹਸਪਤਾਲ ਵੱਲੋਂ ਮੁਫ਼ਤ ਅੱਖਾਂ ਦਾ ਚੈਕਅੱਪ ਕੈਂਪ ਵੀ ਲਗਾਇਆ ਅਤੇ ਨਾਲ ਹੀ ਬਲੱਡ ਟੈਸਟ, ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਅਸਿਸਟੈਂਟ ਪ੍ਰੋ: ਅਲਕਾ ਬਡਿਆਲ ਵੱਲੋਂ ਆਏ ਮਹਿਮਾਨਾਂ, ਸਮੂਹ ਕਾਲਜ ਸਟਾਫ਼ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ਼ ਦੇ ਨਾਲ-ਨਾਲ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Related posts

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin

ਮੁੱਖ-ਮੰਤਰੀ ਵਲੋਂ ਕਾਰੋਬਾਰੀਆਂ ਨੂੰ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ

admin