Articles Australia & New Zealand

ਆਸਟ੍ਰੇਲੀਅਨ ਚੋਣਾਂ 2025: ਲੇਬਰ ਪਾਰਟੀ ਦੀ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ !

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ 3 ਮਈ 2025 ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ 3 ਮਈ 2025 ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਲਿਬਰਲ ਨੇਤਾ ਪੀਟਰ ਡਟਨ ਆਪਣੇ ਆਪ ਨੂੰ ਡੋਨਾਲਡ ਟਰੰਪ ਨਾਲ ਤੁਲਨਾਵਾਂ ਨੂੰ ਤੋੜਨ ਵਿੱਚ ਅਸਫਲ ਰਹਿੰਦਿਆਂ ਆਪਣੀ ਸੀਟ ਹੀ ਗੁਆ ਬੈਠੇ ਹਨ।

ਹੁਣ ਤੱਕ ਦੀ ਹੋਈ ਗਿਣਤੀ ਦੇ ਵਿੱਚ ਲੇਬਰ ਪਾਰਟੀ 86, ਲਿਬਰਲ ਨੈਸ਼ਨਲ ਗਠਜੋੜ 39, ਗ੍ਰੀਨਜ਼ 1, ਕੈਟਰਜ਼ ਅਲਾਇੰਸ ਪਾਰਟੀ (ਕੇਏਪੀ) 1, ਸੈਂਟਰ ਅਲਾਇੰਸ 1 ਅਤੇ ਆਜ਼ਾਦ ਉਮੀਦਵਾਰਾਂ ਨੇ 9 ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਹੈ ਜਦਕਿ 13 ਸੀਟਾਂ ਦੇ ਰੀਜ਼ਲਟ ਹਾਲੇ ਆਉਣੇ ਬਾਕੀ ਹਨ।

ਆਸਟ੍ਰੇਲੀਆ ਦੀ 150 ਮੈਂਬਰੀ ਸੰਸਦ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਨਾਉਣ ਦੇ ਲਈ 76 ਸੀਟਾਂ ਦੀ ਬਹੁਗਿਣਤੀ ਚਾਹੀਦੀ ਹੈ। ਚੋਣਾਂ ਦੇ ਐਲਾਨ ਵੇਲੇ 150 ਸੀਟਾਂ ਵਾਲੇ ਆਸਟ੍ਰੇਲੀਆ ਦੀ ਪ੍ਰਤੀਨਿਧੀ ਸਭਾ ਵਿੱਚ ਲੇਬਰ ਪਾਰਟੀ ਕੋਲ 78 ਜਦਕਿ ਲਿਬਰਲ ਨੈਸ਼ਨਲ ਗਠਜੋੜ ਦੇ ਕੋਲ 57 ਸੀਟਾਂ ਸਨ।

ਫੈਡਰਲ ਚੋਣਾਂ ਲਈ 35 ਦਿਨਾਂ ਦੀ ਚੋਣ ਮੁਹਿੰਮ ਦੇ ਆਖਰੀ ਦੋ ਹਫ਼ਤਿਆਂ ਤੱਕ ਚੋਣ ਸਰਵੇ ਦਰਸਾ ਰਹੇ ਸਨ ਕਿ ਇਸ ਵਾਰ ਲੇਬਰ ਪਾਰਟੀ ਇੱਕ ਘੱਟ ਗਿਣਤੀ ਸਰਕਾਰ ਬਣਾਵੇਗੀ। ਜਦਕਿ ਸਿਰਫ ਇੱਕ ਪੋਲ ਨੇ ਸ਼ਨੀਵਾਰ ਰਾਤ ਨੂੰ ਲੇਬਰ ਦੀ ਜ਼ਬਰਦਸਤ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਤਾਜ਼ਾ ਚੋਣ ਨਤੀਜਿਆਂ ਨੇ ਇਹ ਵੀ ਪਹਿਲੀ ਵਾਰ ਦਰਸਾਇਆ ਹੈ 1955 ਤੋਂ ਬਾਅਦ ਦੂਜੀ ਵਾਰ ਸਰਕਾਰ ਨੇ ਆਪਣੀਆਂ ਸੀਟਾਂ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਲਿਬਰਲ ਪ੍ਰਧਾਨ ਮੰਤਰੀ ਰੌਬਰਟ ਮੇਂਜ਼ੀਜ਼ ਨੇ ਲੇਬਰ ਦੇ ਐਚਵੀ ਈਵਾਟ ਦੇ ਵਿਰੁੱਧ ਗੱਠਜੋੜ ਦੀ ਲੀਡ 11 ਸੀਟਾਂ ਨਾਲ ਵਧਾ ਦਿੱਤੀ ਸੀ।

ਐਂਥਨੀ ਐਲਬਨੀਜ਼ ਨੇ ਸਾਲ 2004 ਤੋਂ ਬਾਅਦ ਲਗਾਤਾਰ ਚੋਣ ਜਿੱਤਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਰਿਕਾਰਡ ਕਾਇਮ ਕੀਤਾ ਹੈ ਜਦਕਿ ਲਿਬਰਲ ਨੇਤਾ ਪੀਟਰ ਡੱਟਨ ਫੈਡਰਲ ਚੋਣਾਂ ਦੇ ਵਿੱਚ ਆਪਣੀ ਹੀ ਸੀਟ ਹਾਰਨ ਵਾਲੇ ਵਿਰੋਧੀ ਧਿਰ ਦੇ ਪਹਿਲੇ ਨੇਤਾ ਬਣ ਗਏ ਹਨ। ਲੇਬਰ ਪਾਰਟੀ ਦੀ 2025 ਦੀਆਂ ਚੋਣਾਂ ਵਿੱਚ ਜਿੱਤ ਬਿਨਾਂ ਸ਼ੱਕ ਪਾਰਟੀ ਦੇ ਇਤਿਹਾਸ ਵਿੱਚ ਯਾਦ ਰਹੇਗੀ ਜਦਕਿ ਲਿਬਰਲ ਨੈਸ਼ਨਲ ਗੱਠਜੋੜ ਲਈ ਇਹ ਘੱਟੋ-ਘੱਟ ਤਿੰਨ ਸਾਲਾਂ ਦੀ ਆਤਮ-ਪੜਚੋਲ ਦੀ ਸ਼ੁਰੂਆਤ ਹੋਵੇਗੀ ਜਦੋਂ ਇਸ ਕੋਲ 2028 ਵਿੱਚ ਗੁਆਚੀ ਜ਼ਮੀਨ ਮੁੜ ਪ੍ਰਾਪਤ ਕਰਨ ਦਾ ਮੁੜ ਮੌਕਾ ਮਿਲੇਗਾ।

Related posts

ਭਾਰਤ-ਪਾਕਿਸਤਾਨ ਵਪਾਰ ਬੰਦ: ਪਾਕਿ ਤੋਂ ਆਉਣ ਵਾਲੇ ਸਾਰੇ ਸਮਾਨ ‘ਤੇ ਪਾਬੰਦੀ !

admin

ਦੇਸ਼ ਦੇ ਦੁਸ਼ਮਣ ਹੁਣ ਦੋ ਨਹੀਂ, ਸਗੋਂ ਤਿੰਨ ਹਨ: ਕਰੋ ਜਾਂ ਮਰੋ ਦੀ ਲੜਾਈ ਅਤੇ ਅੱਧੇ ਮੋਰਚੇ ‘ਤੇ ਚੁਣੌਤੀ !

admin

“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” 

admin