Articles Sport

ਇੰਗਲੈਂਡ ਦੇ ਕ੍ਰਿਕਟਰਾਂ ਦੇ ਹੁਨਰ ਨੂੰ ਇੱਕ ਨਿਊਜ਼ੀਲੈਂਡਰ ਨਿਖਾਰੇਗਾ !

ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਟਿਮ ਸਾਊਦੀ ਗੈਰ-ਤਜਰਬੇਕਾਰ ਇੰਗਲੈਂਡ ਦੀ ਗੇਂਦਬਾਜ਼ੀ ਲਾਈਨਅੱਪ ਨਾਲ ਕੰਮ ਕਰਨਗੇ।

ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਟਿਮ ਸਾਊਦੀ ਕੁਝ ਮਹੀਨਿਆਂ ਲਈ ਗੈਰ-ਤਜਰਬੇਕਾਰ ਇੰਗਲੈਂਡ ਦੀ ਗੇਂਦਬਾਜ਼ੀ ਲਾਈਨਅੱਪ ਨਾਲ ਕੰਮ ਕਰਨਗੇ। ਉਸਦਾ ਮੁੱਖ ਕੰਮ ਭਾਰਤ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨਾ ਹੈ।

ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਵੀਰਵਾਰ 15 ਮਈ 2025 ਨੂੰ ਐਲਾਨ ਕੀਤਾ ਕਿ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਟਿਮ ਸਾੳਦੀ ਨੂੰ ਭਾਰਤ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਦੇ ਅੰਤ ਤੱਕ ਇੰਗਲੈਂਡ ਦਾ ਸਪੈਸ਼ਲਿਸਟ ਸਕਿੱਲਜ਼ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਦਾ ਇੰਗਲੈਂਡ ਦੌਰਾ 20 ਜੂਨ ਤੋਂ ਲੀਡਜ਼ ਵਿੱਚ ਖੇਡੇ ਜਾਣ ਵਾਲੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੋਵੇਗਾ। ਇਹ ਦੌਰਾ 31 ਜੁਲਾਈ ਤੋਂ 4 ਅਗਸਤ ਤੱਕ ਓਵਲ ਵਿਖੇ ਹੋਣ ਵਾਲੇ ਪੰਜਵੇਂ ਟੈਸਟ ਮੈਚ ਨਾਲ ਖਤਮ ਹੋਵੇਗਾ। ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਦੁਨੀਆ ਭਰ ਵਿੱਚ ਵੱਖ-ਵੱਖ ਹਾਲਾਤਾਂ ਅਤੇ ਸਾਰੇ ਫਾਰਮੈਟਾਂ ਵਿੱਚ ਖੇਡਣ ਦੇ ਆਪਣੇ ਵਿਸ਼ਾਲ ਤਜ਼ਰਬੇ ਦੇ ਨਾਲ ਉਹ ਖਿਡਾਰੀਆਂ ਨੂੰ ਕੀਮਤੀ ਸਮਝ ਪ੍ਰਦਾਨ ਕਰੇਗਾ। ਸਲਾਹਕਾਰ ਭੂਮਿਕਾ ਤੋਂ ਬਾਅਦ, ਉਹ ਬਰਮਿੰਘਮ ਫੀਨਿਕਸ ਲਈ ‘ਦ ਹੰਡਰੇਡ’ ਵਿੱਚ ਖੇਡਣਾ ਸ਼ੁਰੂ ਕਰਨਗੇ।

ਦਸੰਬਰ 2024 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਟਿਮ ਸਾਊਦੀ, ਇੰਗਲੈਂਡ ਦੇ ਅੰਤਰਰਾਸ਼ਟਰੀ ਸੀਜ਼ਨ ਦੇ ਪਹਿਲੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜਨਗੇ, ਜੋ ਕਿ ਜ਼ਿੰਬਾਬਵੇ ਵਿਰੁੱਧ ਟ੍ਰੈਂਟ ਬ੍ਰਿਜ ਵਿਖੇ ਅਗਲੇ ਵੀਰਵਾਰ, 22 ਮਈ ਤੋਂ ਸ਼ੁਰੂ ਹੋਣ ਵਾਲਾ ਇੱਕਮਾਤਰ ਟੈਸਟ ਹੈ। 36 ਸਾਲਾ ਟਿਮ ਸਾਊਦੀ ਨੇ 107 ਟੈਸਟ ਮੈਚਾਂ ਵਿੱਚ 391 ਵਿਕਟਾਂ, 161 ਵਨਡੇ ਮੈਚਾਂ ਵਿੱਚ 221 ਵਿਕਟਾਂ ਅਤੇ 126 ਟੀ-20 ਮੈਚਾਂ ਵਿੱਚ 164 ਵਿਕਟਾਂ ਲਈਆਂ ਹਨ।

ਭਾਰਤ ਵਿਰੁੱਧ ਲੜੀ ਲਈ ਟਿਮ ਸਾਊਦੀ ਨੂੰ ਸ਼ਾਮਲ ਕਰਨਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਟੀਮ ਇੰਡੀਆ ਵਿਰੁੱਧ ਉਸਦਾ ਰਿਕਾਰਡ ਪ੍ਰਭਾਵਸ਼ਾਲੀ ਹੈ। ਟਿਮ ਸਾਊਦੀ ਨੇ ਭਾਰਤ ਵਿਰੁੱਧ 13 ਟੈਸਟ ਮੈਚ ਖੇਡੇ ਹਨ। ਇਸ ਵਿੱਚ ਉਸਨੇ 55 ਵਿਕਟਾਂ ਲਈਆਂ ਅਤੇ 325 ਦੌੜਾਂ ਵੀ ਬਣਾਈਆਂ।

ਵਨਡੇ ਮੈਚਾਂ ਦੀ ਗੱਲ ਕਰੀਏ ਤਾਂ ਟਿਮ ਸਾਊਦੀ ਨੇ ਭਾਰਤ ਖਿਲਾਫ 25 ਮੈਚਾਂ ਵਿੱਚ 38 ਵਿਕਟਾਂ ਲਈਆਂ ਅਤੇ 201 ਦੌੜਾਂ ਵੀ ਬਣਾਈਆਂ। ਉਸਨੇ ਭਾਰਤ ਵਿਰੁੱਧ 17 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 20 ਵਿਕਟਾਂ ਲਈਆਂ ਅਤੇ 23 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸਨੇ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਵਿਰੁੱਧ ਕੁੱਲ 55 ਮੈਚ ਖੇਡੇ ਜਿਸ ਵਿੱਚ ਉਸਨੇ 113 ਵਿਕਟਾਂ ਲਈਆਂ ਅਤੇ 549 ਦੌੜਾਂ ਬਣਾਈਆਂ।

ਇੰਗਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਪਹਿਲੇ ਦੋ ਐਡੀਸ਼ਨਾਂ ਵਿੱਚ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ ਸੀ। ਸ਼ਾਇਦ ਇਸੇ ਲਈ ਉਹ ਤੀਜੇ ਦੌਰ ਦੀ ਸ਼ੁਰੂਆਤ ਤੋਂ ਹੀ ਆਪਣੇ ਆਪ ਨੂੰ ਦੌੜ ਵਿੱਚ ਰੱਖਣਾ ਚਾਹੁੰਦਾ ਹੈ। ਇੰਗਲੈਂਡ 29 ਮਈ ਤੋਂ 10 ਜੂਨ ਤੱਕ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਲਈ ਵੈਸਟਇੰਡੀਜ਼ ਦੀ ਮੇਜ਼ਬਾਨੀ ਵੀ ਕਰੇਗਾ। ਉਸ ਲੜੀ ਦੇ ਮੈਚ ਬਰਮਿੰਘਮ, ਕਾਰਡਿਫ, ਲੰਡਨ, ਬ੍ਰਿਸਟਲ, ਚੈਸਟਰ-ਲੇ-ਸਟ੍ਰੀਟ ਅਤੇ ਸਾਊਥੈਂਪਟਨ ਵਿੱਚ ਹੋਣੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin