
ਸਾਡੇ ਆਲੇ ਦੁਆਲੇ ਦੀ ਕੁਦਰਤ ਪ੍ਰਾਣ ਦਾ ਇੱਕ ਵਿਸ਼ਾਲ ਭੰਡਾਰ ਹੈ, ਜੋ ਵੱਖ-ਵੱਖ ਤਰੰਗਾਂ ‘ਤੇ ਕੰਬਦੀ ਹੈ, ਜਿਸਨੂੰ ਵੱਖ-ਵੱਖ ਰੰਗਾਂ ਵਜੋਂ ਦੇਖਿਆ ਜਾਂਦਾ ਹੈ। ਹਰ ਇੱਕ ਰੰਗ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਹਨ। ਇਹ ਰੰਗ ਸਾਡੀ ਮਾਨਸਿਕ, ਸ਼ਾਰੀਰੀਕ, ਭਾਵਨਾਤਮਕ ਅਤੇ ਆਰਥਿਕ ਸੰਤੁਲਨ ਬਣਾਈ ਰੱਖਣ ਵਿੱਚ ਮਦਦਗਾਰ ਹੁੰਦੇ ਹਨ।
ਪ੍ਰਾਣ ਦਾ ਇੱਕ ਬਹੁਤ ਮਜ਼ਬੂਤ ਸਰੋਤ ਸੂਰਜ ਹੈ, ਇਹ ਸਾਡੇ ਲਈ ਆਸਾਨੀ ਨਾਲ ਪਹੁੰਚਯੋਗ ਹੈ ਅਤੇ ਮੁੱਢਲੇ ਪੱਧਰ ‘ਤੇ ਚਿੱਟੇ ਪ੍ਰਾਣ ਵਜੋਂ ਦੇਖਿਆ ਜਾਂਦਾ ਹੈ।
ਇਹ ਚਿੱਟਾ ਰੰਗ ਹੋਰਨਾਂ ਸਾਰੇ ਚਿਕਿਤਸਕ ਰੰਗਾਂ ਨੂੰ ਆਪਣੇ ਵਿੱਚ ਸ਼ਾਮਲ ਕਰਦਾ ਹੈ ਅਤੇ ਇਸ ਪ੍ਰਾਣ ਨੂੰ ਚੈਨਲਾਈਜ਼ ਕਰਨ ਲਈ ਜਾਂ ਤਾਂ ਹੀਲਰ ਦੀ ਸ਼ਕਤੀ ਦੀ ਲੋੜ ਹੁੰਦੀ ਹੈ, ਜਾਂ ਇੱਕ ਰੰਗ ਨੂੰ ਦੂਜੇ ਤੋਂ ਵੱਖ ਕਰਨ ਲਈ ਪਾਣੀ ਅਤੇ ਰੰਗੀਨ ਸ਼ੀਸ਼ੇ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਪ੍ਰਾਣ ਦਾ ਅਧਿਆਤਮਿਕ ਇਲਾਜ (Spiritual healing) ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਉਪਚਾਰਕ ਗੁਣ ਹਨ। ਇੱਥੇ ਅਸੀਂ ਦੋ ਰੰਗ ਲੈਂਦੇ ਹਾਂ:
ਹਰਾ ਸੂਰਜ ਪ੍ਰਾਣਾ: ਤਾਜ਼ੇ ਪਾਣੀ ਨਾਲ ਭਰੀ ਇੱਕ ਹਰੀ ਕੱਚ ਦੀ ਬੋਤਲ ਲਓ ਅਤੇ ਇਸਨੂੰ ਇੱਕ ਤੋਂ ਦੋ ਘੰਟੇ ਲਈ ਧੁੱਪ ਵਿੱਚ ਰੱਖੋ ਤਾਂ ਜੋ ਇਹ ਸੂਰਜ ਦੇ ਪ੍ਰਾਣ ਨੂੰ ਜਜ਼ਬ ਕਰ ਸਕੇ। ਬੋਤਲ ਦਾ ਰੰਗ ਇਸ ਵਿੱਚੋਂ ਲੰਘਣ ਵਾਲੇ ਪ੍ਰਾਣ ਦੀ ਫ੍ਰੀਕੁਐਂਸੀ ਨੂੰ ਨਿਰਧਾਰਤ ਕਰਦਾ ਹੈ।
ਇਸ ਤਰ੍ਹਾਂ, ਇੱਕ ਹਰੀ ਬੋਤਲ ਵਿੱਚੋਂ ਲੰਘਣ ਵਾਲੇ ਪ੍ਰਾਣ ਵਿੱਚ ਹਰੇ ਰੰਗ ਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ, ਜੋ ਕਿ ਸ਼ੁੱਧ ਕਰਨ ਵਾਲਾ ਅਤੇ ਕੀਟਾਣੂ ਨਾਸ਼ਕ ਹੁੰਦਾ ਹੈ।
ਸਰੀਰ ਨੂੰ ਸ਼ੁੱਧ ਅਤੇ ਡਿਟਾਕਸ ਕਰਨ ਲਈ ਇਸ ਪਾਣੀ ਨੂੰ ਨਿਯਮਤ ਅਧਾਰ ‘ਤੇ ਪੀਓ। ਇਹ ਪਾਚਨ ਸੁਧਾਰਨ, ਖੂਨ ਨੂੰ ਸ਼ੁੱਧ ਕਰਨ, ਗੁਰਦਿਆਂ ਨੂੰ ਸਾਫ਼ ਕਰਨ ਅਤੇ ਚਮਕਦਾਰ, ਨਰਮ ਅਤੇ ਸਿਹਤਮੰਦ ਚਮੜੀ ਦੇਣ ਵਿੱਚ ਮਦਦ ਕਰਦਾ ਹੈ।
ਨੀਲਾ ਸੂਰਜ ਪ੍ਰਾਣਾ: ਇਹ ਇੱਕ ਨੀਲੀ ਕੱਚ ਦੀ ਬੋਤਲ ਦੀ ਵਰਤੋਂ ਕਰਕੇ ਜਜ਼ਬ ਕੀਤਾ ਜਾ ਸਕਦਾ ਹੈ। ਬੋਤਲ ਨੂੰ ਤਾਜ਼ੇ ਪਾਣੀ ਨਾਲ ਭਰੋ ਅਤੇ ਰੋਜ਼ਾਨਾ ਇੱਕ ਤੋਂ ਦੋ ਘੰਟੇ ਲਈ ਧੁੱਪ ਵਿੱਚ ਰੱਖੋ। ਬੋਤਲ ਰਾਹੀਂ ਨਿਕਲਣ ਵਾਲਾ ਨੀਲਾ ਪ੍ਰਾਣ ਪਾਣੀ ਵਿੱਚ ਸਮਾ ਜਾਂਦਾ ਹੈ। ਨੀਲੇ ਸੂਰਜ ਪ੍ਰਾਣ ਨਾਲ ਊਰਜਾਵਾਨ ਕੀਤਾ ਪਾਣੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਇਸਦਾ ਸ਼ਾਂਤ ਅਤੇ ਠੰਡਾ ਕਰਨ ਵਾਲਾ ਪ੍ਰਭਾਵ ਹੁੰਦਾ ਹੈ। ਇਹ ਪਾਣੀ ਐਸਿਡਿਟੀ, ਹਾਈ ਬਲੱਡ ਪ੍ਰੈਸ਼ਰ ਅਤੇ ਚਿੜਚਿੜੇ ਸੁਭਾਅ ਅਤੇ ਨੀਂਦ ਦੀ ਕਮੀ ਤੋਂ ਪਰੇਸ਼ਾਨ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ।
ਅਸ਼ਵਿਨੀ ਗੁਰੂਜੀ ਕਹਿੰਦੇ ਹਨ ਕਿ ਪ੍ਰਾਣ ਹੀ ਬ੍ਰਹਿਮੰਡ ਦੀ ਜੀਵਨ ਸ਼ਕਤੀ ਹੈ। ਸੰਸਾਰ ਵਿੱਚ ਸਭ ਕੁਝ ਪ੍ਰਾਣਾ ਹੀ ਹੈ, ਅਤੇ ਇਸੇ ਪ੍ਰਕਟਾਵੇ ਤੋਂ ਹੀ ਅਧਿਆਤਮਿਕ ਚਿਕਿਤਸਾ ਦੀ ਨੀਂਹ ਪੈਂਦੀ ਹੈ।
ਵਧੇਰੇ ਜਾਣਕਾਰੀ ਲਈ www.dhyanfoundation.com ‘ਤੇ ਜਾਓ।