Articles India Punjab Travel

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

ਮੁੰਬਈ ਵਿੱਚ ਭਾਰੀ ਮੀਂਹ ਕਾਰਣ ਹਵਾਈ ਉਡਾਣਾਂ ਪ੍ਰਭਾਵਿਤ !

ਦੁਆਬੇ ਦੇ ਲੋਕਾਂ ਦੇ ਲਈ ਹਵਾਈ ਸਫ਼ਰ ਦੀ ਸਹੂਲਤ ਨੂੰ ਮੁੱਖ-ਰੱਖਦਿਆਂ ਆਦਮਪੁਰ-ਮੁੰਬਈ ਏਅਰ ਰੂਟ ‘ਤੇ ਇੱਕ ਨਵੇਂ ਹਵਾਈ ਸਫ਼ਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਸ ਹਵਾਈ ਸਫ਼ਰ ਦੀ ਸ਼ੁਰੂਆਤ ਅੱਜ 2 ਜੁਲਾਈ ਤੋਂ ਹੋਵੇਗੀ। ਇਸ ਸਫ਼ਰ ਲਈ ਇੰਡੀਗੋ ਏਅਰਲਾਈਨਜ਼ ਦੇ ਵਲੋਂ ਪਹਿਲਕਦਮੀ ਕਰਦਿਆਂ ਆਦਮਪੁਰ-ਮੁੰਬਈ ਏਅਰ ਰੂਟ ‘ਤੇ ਹਵਾਈ ਉਡਾਣਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ।

ਇੰਡੀਗੋ ਏਅਰਲਾਈਨ ਦੇ ਵਲੋਂ ਅੱਜ 2 ਜੁਲਾਈ ਤੋਂ ਆਦਮਪੁਰ-ਮੁੰਬਈ ਏਅਰ ਰੂਟ ‘ਤੇ ਇੱਕ ਨਵੀਂ ਉਡਾਣ ਸ਼ੁਰੂਆਤ ਕੀਤੀ ਜਾ ਰਹੀ ਹੈ। ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨ ਦੇ ਕਾਊਂਟਰ ਨੰਬਰ 3, 4 ਅਤੇ 5 ਤੋਂ ਰੋਜ਼ਾਨਾ ਲਈ ਇਹ ਸੇਵਾ ਸ਼ੁਰੂ ਹੋਵੇਗੀ। ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਫ਼ਲਾਈਟ ਨੰਬਰ 6ਈ 5931 ਦੁਪਹਿਰੇ 12.55 ਵਜੇ ਚੱਲ ਕੇ ਸ਼ਾਮ 15.55 ਵਜੇ ਆਦਮਪੁਰ ਪੁੱਜੇਗੀ ਜਦ ਕਿ ਆਦਮਪੁਰ ਤੋਂ ਫ਼ਲਾਈਟ ਨੰਬਰ 6ਈ 5932 ਸ਼ਾਮ 15.50 ਵਜੇ ਉਡਕੇ ਰਾਤ ਦੇ 18.30 ਵਜੇ ਮੁੰਬਈ ਪੁੱਜੇਗੀ।

ਇਥੇ ਤੁਹਾਨੂੰ ਦੱਸਣਾ ਜਰੂਰੀ ਹੋਵੇਗਾ ਕਿ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਲੋਂ ਦੁਆਬੇ ਦੇ ਲੋਕਾਂ ਦੇ ਲਈ ਹਵਾਈ ਸਫ਼ਰ ਨੂੰ ਮੁੱਖ-ਰੱਖਦਿਆਂ ਆਦਮਪੁਰ ਨੂੰ ਦੇਸ਼ ਦੇ ਹੋਰਨਾਂ ਵੱਡੇ ਸ਼ਹਿਰਾਂ ਲਈ ਹਵਾਈ ਉਡਾਣਾਂ ਸ਼ੁਰੂ ਕਰਨ ਅਤੇ ਫਲਾਈਟਾਂ ਦੀ ਗਿਣਤੀ ਨੂੰ ਹੋਰ ਵਧਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ। ਇਸ ਸਬੰਧੀ ਪਾਰਲੀਮੈਂਟ ਮੈਂਬਰ ਚੰਨੀ ਵਲੋਂ ਭਾਰਤ ਦੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਵੀ ਮੁਲਾਕਾਤ ਕਰ ਕੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਲਈ ਫ਼ਲਾਈਟ ਨੂੰ ਮਨਜ਼ੂਰੀ ਮਿਲ ਗਈ ਹੈ।

Related posts

Shepparton Paramedic Shares Sikh Spirit of Service This Diwali

admin

ਮੁੱਖ-ਮੰਤਰੀ ਵਲੋਂ ਕਾਰੋਬਾਰੀਆਂ ਨੂੰ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ

admin

ਡੀਜੀਪੀ ਵਲੋਂ ਪੰਜਾਬ ਵਿੱਚ ਸ਼ਾਂਤੀ ਲਈ ਪੁਲਿਸ ਨੂੰ ਹਾਈ-ਅਲਰਟ ‘ਤੇ ਰਹਿਣ ਦੇ ਹੁਕਮ !

admin