Articles India

ਕੇਜਰੀਵਾਲ ਦੀ ਗਠਜੋੜ ਤੋਂ ਤੌਬਾ : ‘ਆਪ’ ਬਿਹਾਰ ਚੋਣਾਂ ਇਕੱਲਿਆਂ ਚੋਣਾਂ ਲੜੇਗੀ !

ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ (ਫੋਟੋ: ਏ ਐਨ ਆਈ)

ਆਮ ਆਦਮੀ ਪਾਰਟੀ ਬਿਹਾਰ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ, ਇੰਡੀਆ ਬਲਾਕ ਸਿਰਫ਼ ਲੋਕ ਸਭਾ ਚੋਣਾਂ ਲਈ ਹੀ ਸੀ ਅਤੇ ਹੁਣ ਸਾਡਾ ਕਿਸੇ ਨਾਲ ਕੋਈ ਗੱਠਜੋੜ ਨਹੀਂ ਹੈ।’

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਵਿੱਚ ਕਾਂਗਰਸ ਅਤੇ ਭਾਜਪਾ ਦੋਵਾਂ ਉਪਰ ਤਿੱਖੇ ਹਮਲੇ ਕਰਦਿਆਂ ਸਪੱਸ਼ਟ ਕੀਤਾ ਕਿ, ‘ਸਾਡਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਇਕੱਲੀ ਹੀ ਚੋਣਾਂ ਲੜੇਗੀ। ਆਮ ਆਦਮੀ ਪਾਰਟੀ ਬਿਹਾਰ ਚੋਣਾਂ ਲੜੇਗੀ ਅਤੇ ਇੰਡੀਆ ਬਲਾਕ ਸਿਰਫ਼ ਲੋਕ ਸਭਾ ਚੋਣਾਂ ਤੱਕ ਲਈ ਹੀ ਸੀ। ਹੁਣ ਸਾਡਾ ਕਿਸੇ ਨਾਲ ਕੋਈ ਗੱਠਜੋੜ ਨਹੀਂ ਹੈ। ਵਿਸਾਵਦਰ ਉਪ-ਚੋਣ ਵਿੱਚ, ਅਸੀਂ ਕਾਂਗਰਸ ਤੋਂ ਵੱਖਰੇ ਤੌਰ ‘ਤੇ ਲੜੇ ਅਤੇ ਤਿੰਨ ਗੁਣਾ ਜ਼ਿਆਦਾ ਵੋਟਾਂ ਨਾਲ ਜਿੱਤੇ। ਇਹ ਜਨਤਾ ਵੱਲੋਂ ਸਿੱਧਾ ਸੰਦੇਸ਼ ਹੈ ਕਿ ਹੁਣ ਬਦਲ ਸਿਰਫ਼ ਆਮ ਆਦਮੀ ਪਾਰਟੀ ਹੀ ਹੈ।’

ਕੇਜਰੀਵਾਲ ਨੇ ਕਿਹਾ ਕਿ, ‘ਅਸੀਂ ਗੁਜਰਾਤ ਵਿੱਚ ਚੋਣਾਂ ਲੜਾਂਗੇ ਅਤੇ ਜਿੱਤਾਂਗੇ। ਸਾਡਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੈ, ਇਸ ਲਈ ਅਸੀਂ ਵਿਸਾਵਦਰ ਵਿੱਚ ਵੱਖਰੇ ਤੌਰ ‘ਤੇ ਲੜੇ। ਭਾਜਪਾ ਸਰਕਾਰ ਪਿਛਲੇ 30 ਸਾਲਾਂ ਤੋਂ ਗੁਜਰਾਤ ਵਿੱਚ ਹੈ। ਭਾਜਪਾ ਨੇ ਇਸ ਰਾਜ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸੂਰਤ ਵਿੱਚ ਆਇਆ ਲੋਕਾਂ ਦਾ ਹੜ੍ਹ ਮਨੁੱਖ ਦੁਆਰਾ ਬਣਾਇਆ ਹੜ੍ਹ ਹੈ, ਇਹ ਭਾਜਪਾ ਦੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਿਹਾ। ਸਾਰੇ ਵਰਗ ਭਾਜਪਾ ਤੋਂ ਨਾਰਾਜ਼ ਹਨ। ਫਿਰ ਵੀ ਭਾਜਪਾ ਲਗਾਤਾਰ ਜਿੱਤ ਰਹੀ ਹੈ ਕਿਉਂਕਿ ਲੋਕਾਂ ਕੋਲ ਕੋਈ ਹੋਰ ਬਦਲ ਨਹੀਂ ਸੀ। ਹਰ ਕੋਈ ਜਾਣਦਾ ਹੈ ਕਿ ਕਾਂਗਰਸ ਉਨ੍ਹਾਂ ਦੀ ਜੇਬ ਵਿੱਚ ਹੈ ਅਤੇ ਲੋਕ ਕਾਂਗਰਸ ‘ਤੇ ਭਰੋਸਾ ਨਹੀਂ ਕਰਦੇ।

ਦਿੱਲੀ ਵਿੱਚ ਹਾਰ ਸਬੰਧੀ ਮੀਡੀਆ ਵਲੋਂ ਸਵਾਲ ਪੁੱਛੇ ਜਾਣ ‘ਤੇ ਕੇਜਰੀਵਾਲ ਨੇ ਕਿਹਾ ਕਿ, ‘ਦਿੱਲੀ ਵਿੱਚ ਉਤਰਾਅ-ਚੜ੍ਹਾਅ ਆਉਣਗੇ ਪਰ ਪੰਜਾਬ ਵਿੱਚ ਸਾਡੀ ਸਰਕਾਰ ਦੁਬਾਰਾ ਬਣੇਗੀ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin