Bollywood Articles Pollywood

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

ਦਿਲਜੀਤ ਦੋਸਾਂਝ 'ਸਰਦਾਰ ਜੀ 3' ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੌਜੂਦਗੀ ਕਾਰਣ ਵਿਾਵਾਦਾਂ ਦੇ ਵਿੱਚ ਘਿਰੇ ਹੋਏ ਹਨ।

ਦਿਲਜੀਤ ਦੋਸਾਂਝ ਨੂੰ ‘ਬਾਰਡਰ 2’ ਤੋਂ ਨਹੀਂ ਹਟਾਇਆ ਗਿਆ ਹੈ, ਪਰ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਟੀ-ਸੀਰੀਜ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਦਿਲਜੀਤ ਨਾਲ ਕੰਮ ਨਹੀਂ ਕਰਨਗੇ।

‘ਸਰਦਾਰ ਜੀ 3’ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਦਿਲਜੀਤ ਦੋਸਾਂਝ ਵਿਵਾਦਾਂ ਵਿੱਚ ਘਿਰੇ ਹੋਏ ਹਨ। ਇਹ ਫਿਲਮ ਭਾਰਤ ਨੂੰ ਛੱਡ ਕੇ ਕਈ ਦੇਸ਼ਾਂ ਵਿੱਚ ਰਿਲੀਜ਼ ਹੋਈ ਹੈ, ਪਰ ਇਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੌਜੂਦਗੀ ਕਾਰਨ ਭਾਰਤ ਵਿੱਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਫਿਲਮ ਵਿੱਚ ਹਾਨੀਆ ਆਮਿਰਦੀ ਮੌਜੂਦਗੀ ਦਿਲਜੀਤ ਲਈ ਮੁਸੀਬਤ ਦਾ ਕਾਰਨ ਬਣ ਰਹੀ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਮੰਗ ਕੀਤੀ ਸੀ ਕਿ ਦਿਲਜੀਤ ਨੂੰ ‘ਬਾਰਡਰ 2’ ਦਾ ਹਿੱਸਾ ਨਾ ਬਣਨ ਦਿੱਤਾ ਜਾਵੇ, ਹਾਲਾਂਕਿ ਉਸ ‘ਤੇ ਲਗਾਈ ਗਈ ਇਹ ਪਾਬੰਦੀ ਹਟਾ ਦਿੱਤੀ ਗਈ ਸੀ। ਦਿਲਜੀਤ ਨੇ ਖੁਦ ਜਾਣਕਾਰੀ ਦਿੱਤੀ ਸੀ ਕਿ ਉਹ ਇਸ ਫਿਲਮ ਦਾ ਹਿੱਸਾ ਹਨ। ਹੁਣ ਟੀ-ਸੀਰੀਜ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਇਸ ਫਿਲਮ ਤੋਂ ਬਾਅਦ ਕਦੇ ਵੀ ਦਿਲਜੀਤ ਨਾਲ ਕੰਮ ਨਹੀਂ ਕਰਨਗੇ।

ਹੁਣ ਐਫ਼ਡਬਲਯੂਆਈਸੀਈ ਦੇ ਪ੍ਰਧਾਨ ਬੀ.ਐਨ. ਤਿਵਾੜੀ ਨੇ ਖੁਲਾਸਾ ਕੀਤਾ ਹੈ ਕਿ ਦਿਲਜੀਤ ਤੋਂ ਪਾਬੰਦੀ ਕਿਉਂ ਹਟਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ, “ਅਸੀਂ ਭੂਸ਼ਣ ਕੁਮਾਰ ਨੂੰ ਦੋ ਵਾਰ ਮਿਲੇ ਅਤੇ ਬੇਨਤੀ ਕੀਤੀ ਕਿ ਕਿਉਂਕਿ ਉਹ ਪਹਿਲਾਂ ਹੀ ਫਿਲਮ ‘ਬਾਰਡਰ 2’ ਦੇ ਵਿੱਚ ਦਿਲਜੀਤ ਦੇ ਹਿੱਸੇ ਨਾਲ ਸ਼ੂਟਿੰਗ ਕਰ ਚੁੱਕੇ ਹਨ ਅਤੇ ਉਨ੍ਹਾਂ ਨਾਲ ਸਿਰਫ਼ ਇੱਕ ਗੀਤ ਸ਼ੂਟ ਕਰਨਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਸਮੇਂ ‘ਤੇ ਹਨ ਜਿੱਥੇ ਉਹ ਦਿਲਜੀਤ ਨੂੰ ਫਿਲਮ ਤੋਂ ਨਹੀਂ ਹਟਾ ਸਕਦੇ, ਪਰ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਹੀਂ ਲੈਣਗੇ ਜੋ ਵਿਵਾਦਾਂ ਵਿੱਚ ਫਸਿਆ ਹੋਵੇ।”

ਇਸ ਦੌਰਾਨ ਭੂਸ਼ਣ ਕੁਮਾਰ ਨੇ ਇਹ ਵੀ ਕਿਹਾ ਕਿ, “ਦਿਲਜੀਤ ਦੋਸਾਂਝ ਨੂੰ ਭਵਿੱਖ ਦੀਆਂ ਫਿਲਮਾਂ ਵਿੱਚ ਕਦੇ ਨਹੀਂ ਲਿਆ ਜਾਵੇਗਾ। ਫੈਡਰੇਸ਼ਨ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।” ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਕਿਹਾ ਕਿ ਪਾਬੰਦੀ ਸਿਰਫ ‘ਬਾਰਡਰ 2’ ਦੇ ਮਾਮਲੇ ਵਿੱਚ ਹਟਾਈ ਗਈ ਹੈ। ਉਨ੍ਹਾਂ ਕਿਹਾ, “ਦਿਲਜੀਤ ਵਿਰੁੱਧ ਸਾਡਾ ਅਸਹਿਯੋਗ ਜਾਰੀ ਹੈ, ਇਸ ਲਈ ਜੇਕਰ ਕੋਈ ਹੋਰ ਉਸ ਨਾਲ ਕਿਸੇ ਹੋਰ ਫਿਲਮ ਵਿੱਚ ਕੰਮ ਕਰਦਾ ਹੈ, ਤਾਂ ਉਸਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।”

Related posts

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

admin

ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ-ਸੰਗ੍ਰਹਿ !

admin