ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਅਮਾਲ ਮਲਿਕ ਹੁਣ ਆਪਣੇ ਇੱਕ ਬਿਆਨ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਜਿੱਥੇ ਕੁਝ ਸਮਾਂ ਪਹਿਲਾਂ ਉਹ ਸੋਸ਼ਲ ਮੀਡੀਆ ‘ਤੇ ਆਪਣੇ ਪਰਿਵਾਰ ਤੋਂ ਦੂਰੀ ਬਣਾਉਣ ਦੀ ਗੱਲ ਕਰਕੇ ਚਰਚਾ ਵਿੱਚ ਆਏ ਸਨ, ਉੱਥੇ ਹੁਣ ਉਨ੍ਹਾਂ ਨੇ ਫਿਲਮ ਇੰਡਸਟਰੀ ਬਾਰੇ ਇੱਕ ਵੱਡਾ ਬਿਆਨ ਦੇ ਕੇ ਹਲਚਲ ਮਚਾ ਦਿੱਤੀ ਹੈ।
ਇੱਕ ਇੰਟਰਵਿਊ ਦੇ ਦੌਰਾਨ ਅਮਾਲ ਮਲਿਕ ਨੇ ਦਾਅਵਾ ਕੀਤਾ ਹੈ ਕਿ, ‘ਬਾਲੀਵੁੱਡ ਦੇ ਕੁਝ ‘ਵੱਡੇ ਨਾਮ’ ਕਾਰਤਿਕ ਆਰੀਅਨ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਵੇਂ ਕਿ ਇੱਕ ਵਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇੰਡਸਟਰੀ ਦੇ ਅੰਦਰ ਚੱਲ ਰਹੀਆਂ ਇਹ ਸਾਜ਼ਿਸ਼ਾਂ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦਾ ਮਾਨਸਿਕ ਸਿਹਤ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ।”
‘ਉਹ ਵੀ ਇਨ੍ਹਾਂ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ…। ਕਾਰਤਿਕ ਆਰੀਅਨ ਨਾਲ ਵੀ ਬਾਲੀਵੁੱਡ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਬਾਲੀਵੁੱਡ ਵਿੱਚ ਵੱਡੇ ਨਿਰਮਾਤਾਵਾਂ ਅਤੇ ਸਿਤਾਰਿਆਂ ਨੇ ਇੱਕ ਸਮੂਹ ਬਣਾਇਆ ਹੈ ਜੋ ਕਾਰਤਿਕ ਆਰੀਅਨ ਨੂੰ ਇੰਡਸਟਰੀ ਤੋਂ ਬਾਹਰ ਕਰਨਾ ਚਾਹੁੰਦਾ ਹੈ। ਕਾਰਤਿਕ ਨਾਲ ਸੁਸ਼ਾਂਤ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਉਸਦੇ ਪਰਿਵਾਰ ਨੇ ਉਸਦਾ ਸਮਰਥਨ ਕੀਤਾ ਅਤੇ ਇਸੇ ਲਈ ਉਹ ਮੁਸਕਰਾਹਟ ਨਾਲ ਇਨ੍ਹਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਬਾਹਰ ਨਿਕਲਣ ਦੌ ਕੋਸਿ਼ਸ਼ ਕਰ ਰਿਹਾ ਹੈ।”