Articles Punjab

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਪਹਿਲ: ਭਾਰਤ ਦਾ ਪਹਿਲਾ ਬਿਨਾਂ ਡਰਾਈਵਰ ਟਰੈਕਟਰ !

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਕਾਢ, ਭਾਰਤ ਦਾ ਪਹਿਲਾ ਬਿਨਾਂ ਡਰਾਈਵਰ ਚੱਲਣ ਵਾਲਾ ਟਰੈਕਟਰ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਖੇਤੀ ਲਈ ਇੱਕ ਨਵੀਂ ਤਕਨੀਕ ਨਾਲ ਚੱਲਣ ਵਾਲਾ ਇੱਕ ਟਰੈਕਟਰ ਤਿਆਰ ਕੀਤਾ ਹੈ, ਜੋ ਬਿਨਾਂ ਡਰਾਈਵਰ ਦੇ ਖੇਤਾਂ ਵਿੱਚ ਕੰਮ ਕਰੇਗਾ। ਇਸ ਟਰੈਕਟਰ ਨੂੰ ਨਵੀਂ ਤਕਨੀਕ ਨਾਲ ਜੋੜਨ ਲਈ ਲਗਭਗ ਅੱਠ ਸਾਲ ਦੀ ਸਖ਼ਤ ਮਿਹਨਤ ਲੱਗੀ। ਇਸ ਟਰੈਕਟਰ ਵਿੱਚ ਇੱਕ ਜੀਪੀਐਸ ਸਿਸਟਮ ਦੇ ਨਾਲ-ਨਾਲ ਪ੍ਰੋਗਰਾਮਿੰਗ ਸੈੱਟ ਵੀ ਹੈ, ਜੋ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਹੀ ਚੱਲੇਗਾ ਅਤੇ ਇਸ ਟਰੈਕਟਰ ਨੂੰ ਬਿਨਾਂ ਡਰਾਈਵਰ ਦੇ ਚਲਾਇਆ ਜਾ ਸਕਦਾ ਹੈ ਅਤੇ ਖੇਤਾਂ ਵਿੱਚ ਖੇਤੀ ਕੀਤੀ ਜਾ ਸਕਦੀ ਹੈ।

ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਾਲੇ ਡਾ. ਅਸੀਮ ਵਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਇਹ ਦੇਸ਼ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪਹਿਲਾ ਟਰੈਕਟਰ ਹੈ ਜੋ ਬਿਨਾਂ ਡਰਾਈਵਰ ਦੇ ਖੇਤੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ ਜੋ ਕਮਾਂਡ ਦੇਣ ‘ਤੇ ਆਪਣੇ ਆਪ ਚੱਲੇਗਾ ਅਤੇ ਖੇਤਾਂ ਦੇ ਵਿੱਚ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨੂੰ ਪੁਰਾਣੇ ਟਰੈਕਟਰਾਂ ਵਿੱਚ ਵੀ ਅਪਣਾਇਆ ਜਾ ਸਕਦਾ ਹੈ। ਜਿਸਦੀ ਕੁੱਲ ਕੀਮਤ ਲਗਭਗ 4 ਲੱਖ ਰੁਪਏ ਹੋਵੇਗੀ ਅਤੇ ਇਸ ਵਿੱਚ ਇੱਕ ਡਿਵਾਈਸ ਸਿਸਟਮ ਲਗਾਇਆ ਜਾਵੇਗਾ। ਇਸ ਨਾਲ ਖੇਤਾਂ ਵਿੱਚਕਾਰ ਪਾੜਾ ਵੀ ਘੱਟ ਹੋਵੇਗਾ ਅਤੇ ਵੱਡੇ ਰਕਬੇ ਵਿੱਚ ਆਸਾਨੀ ਨਾਲ ਖੇਤੀ ਕੀਤੀ ਜਾ ਸਕੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਅਤੇ ਐਡੀਸ਼ਨਲ ਟਰੈਕਟਰ ਡਾ. ਤਜਿੰਦਰ ਸਿੰਘ ਰਿਆੜ ਨੇ ਇਸ ਸਬੰਧੀ ਦੱਸਿਆ ਕਿ, ‘ਇਹ ਦੇਸ਼ ਦਾ ਪਹਿਲਾ ਟਰੈਕਟਰ ਹੈ ਜੋ ਬਿਨਾਂ ਡਰਾਈਵਰ ਦੇ ਖੇਤਾਂ ਵਿੱਚ ਕੰਮ ਕਰੇਗਾ ਅਤੇ ਇਸ ਵਿੱਚ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ। ਇਸ ਜੀਪੀਐਸ ਸਿਸਟਮ ਦੇ ਨਾਲ-ਨਾਲ ਇਸ ਵਿੱਚ ਖੇਤ ਦੀ ਚੋਣ ਵੀ ਕੀਤੀ ਜਾ ਸਕਦੀ ਹੈ ਅਤੇ ਇਹ ਟਰੈਕਟਰ ਉਸੇ ਖੇਤ ਵਿੱਚ ਵਾਹੀ ਦਾ ਕੰਮ ਸ਼ੁਰੂ ਕਰ ਦੇਵੇਗਾ। ਇਹ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ। ਕਿਸਾਨ ਮੇਲੇ ਦੌਰਾਨ ਇਹ ਟਰੈਕਟਰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਤਕਨੀਕ ਨੂੰ ਅਪਣਾ ਸਕਣ ਅਤੇ ਆਪਣੇ ਖੇਤਾਂ ਨੂੰ ਵਾਹ ਸਕਣ।’

Related posts

ਅਦਾਲਤ ਦੀ ਚੇਤਾਵਨੀ ਅਤੇ ਸਮਾਜ ਦਾ ਸ਼ੀਸ਼ਾ !

admin

ਆਰਟੀਫੀਸ਼ੀਅਲ ਇੰਟੈਲੀਜੈਂਸ ਵਾਤਾਵਰਣ ਲਈ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਕਰ ਸਕਦਾ !

admin

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ 200 ਹਮਾਇਤੀਆਂ ਨੂੰ ਕੈਦ ਦੀ ਸਜ਼ਾ !

admin