Story

ਦੋਗਲਾ : ਮਿੰਨੀ ਕਹਾਣੀ 

ਪ੍ਰੋ. ਗੁਰਬੰਤ ਨੂੰ ਉਹਦੇ ਦੋਗਲੇ ਕਿਰਦਾਰ ਨੂੰ ਸਮਝਦਿਆਂ ਦੇਰ ਨਾ ਲੱਗੀ ਕਿਉਂਕਿ ਅੱਜ ਉਹ ਕਨਟੀਨ ਤੇ ਬੈਠਾ ਬਰੈੱਡ ਪਕੌੜੇ ਖਾ ਰਿਹਾ ਸੀ।
ਲੇਖਕ: ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

ਉਂਜ ਤਾਂ ਕਾਲਜ ਵਿੱਚ ਅਧਿਆਪਕਾਂ ਦੇ ਦੋ ਧੜੇ ਸਨ- ਇੱਕ ਪ੍ਰਿੰਸੀਪਲ ਵਿਰੋਧੀ ਤੇ ਦੂਜਾ ਪ੍ਰਿੰਸੀਪਲ ਹਾਮੀ। ਪਰ ਇੱਕ ਪ੍ਰੋ. ਟੋਚੀ ਨਾਂ ਦਾ ਇੱਕ ਅਧਿਆਪਕ ਅਜਿਹਾ ਵੀ ਸੀ, ਜਿਹੜੇ ਅੰਦਰੋਂ ਪ੍ਰਿੰਸੀਪਲ ਨਾਲ ਤੇ ਬਾਹਰੋਂ ਵਿਰੋਧੀ ਧੜੇ ਨਾਲ ਸੀ। ਅਸਲ ਵਿੱਚ ਉਹ ਦੋਹਾਂ ਨਾਲ ਹੀ ਵਿਗਾੜਨੀ ਨਹੀਂ ਸੀ ਚਾਹੁੰਦਾ। ਪ੍ਰਿੰਸੀਪਲ ਕੋਲ ਜਾ ਕੇ ਵਿਰੋਧੀ ਧੜੇ ਦੇ ਮਨਸੂਬਿਆਂ ਬਾਰੇ ਦੱਸਦਾ ਤੇ ਵਿਰੋਧੀ ਧੜੇ ਕੋਲ ਜਾ ਕੇ ਪ੍ਰਿੰਸੀਪਲ ਦੇ ਵਿਰੁੱਧ ਬੋਲਦਾ, ਉਹਨੂੰ ਗਾਲਾਂ ਤੱਕ ਕੱਢਦਾ। ਵਿਰੋਧੀ ਧੜੇ ਦਾ ਮੁਖੀ ਪ੍ਰੋ. ਗੁਰਬੰਤ ਹਮੇਸ਼ਾ ਪ੍ਰਿੰਸੀਪਲ ਦੇ ਨੁਕਸ ਲੱਭਦਾ ਰਹਿੰਦਾ ਤੇ ਜਦੋਂ ਕਦੇ ਪ੍ਰਿੰਸੀਪਲ ਮੀਟਿੰਗ ਕਰਦਾ, ਉੱਥੇ ਉੱਚੀ ਉੱਚੀ ਬੋਲਦਾ। ਇੱਕ ਦਿਨ ਪ੍ਰੋ. ਗੁਰਬੰਤ ਨੇ ਅਧਿਆਪਕ ਯੂਨੀਅਨ ਦੀ ਮੀਟਿੰਗ ਰੱਖੀ, ਜਿਸ ਵਿੱਚ ਪ੍ਰਿੰਸੀਪਲ ਦੇ ਵਿਰੁੱਧ ਕੁਝ ਮਤੇ ਪੇਸ਼ ਕੀਤੇ ਗਏ। ਮੀਟਿੰਗ ਵਿੱਚ ਸ਼ਾਮਲ ਸਾਰੇ ਹੀ ਅਧਿਆਪਕਾਂ ਨੇ ਇਨ੍ਹਾਂ ਮਤਿਆਂ ਦੀ ਤਾਈਦ ਕੀਤੀ। ਦੋਗਲੇ ਕਿਰਦਾਰ ਵਾਲਾ ਅਧਿਆਪਕ ਪ੍ਰੋ. ਟੋਚੀ ਉੱਠ ਕੇ ਚਲਾ ਗਿਆ। ਯੂਨੀਅਨ ਨੇ ਕਾਫੀ ਚਿਰ ਉਹਨੂੰ ਉਡੀਕਿਆ ਪਰ ਉਹ ਨਾ ਆਇਆ। ਬਾਕੀ ਅਧਿਆਪਕਾਂ ਨੇ ਉਹਦੇ ਹਸਤਾਖਰਾਂ ਤੋਂ ਬਿਨਾਂ ਹੀ ਮਤਾ ਪਾਸ ਕਰ ਦਿੱਤਾ। ਅਗਲੇ ਦਿਨ ਜਦੋਂ ਗੁਰਬੰਤ ਤੇ ਟੋਚੀ ਕਨਟੀਨ ਵਿੱਚ ਆਹਮੋ-ਸਾਹਮਣੇ ਹੋਏ ਤਾਂ ਪ੍ਰੋ. ਗੁਰਬੰਤ ਨੇ ਉਹਨੂੰ ਪੁੱਛਿਆ, “ਯਾਰ, ਤੂੰ ਕੱਲ੍ਹ ਦਸਤਖਤ ਹੀ ਨਹੀਂ ਕਰਕੇ ਗਿਆ ਮੀਟਿੰਗ ਦੀ ਕਾਰਵਾਈ ਤੇ!” ਟੋਚੀ ਨੇ ਜਵਾਬ ਦਿੱਤਾ, “ਮੈਨੂੰ ਤਾਂ ਪ੍ਰੋ. ਸਾਬ ਲੂਜ਼ ਮੋਸ਼ਨ ਲੱਗੇ ਹੋਏ ਸਨ, ਤਾਂ ਹੀ ਛੇਤੀ ਉੱਠ ਕੇ ਚਲਾ ਗਿਆ ਸਾਂ।” ਪ੍ਰੋ. ਗੁਰਬੰਤ ਨੂੰ ਉਹਦੇ ਦੋਗਲੇ ਕਿਰਦਾਰ ਨੂੰ ਸਮਝਦਿਆਂ ਦੇਰ ਨਾ ਲੱਗੀ ਕਿਉਂਕਿ ਅੱਜ ਉਹ ਕਨਟੀਨ ਤੇ ਬੈਠਾ ਬਰੈੱਡ ਪਕੌੜੇ ਖਾ ਰਿਹਾ ਸੀ।

Related posts

ਬਾਊ ਜੀ : (ਮਿੰਨੀ ਕਹਾਣੀ)

admin

ਕਹਾਣੀ: ਤੀਜ ਦਾ ਝੂਲਾ ਅਤੇ ਮਾਈ ਦਾ ਆਸ਼ੀਰਵਾਦ !

admin

ਜਿੰਦਗੀ ਬਣੀ ਹਨ੍ਹੇਰਾ (ਕਹਾਣੀ)

admin