ਭਾਰਤੀ ਸਿਨੇਮਾ ਜਗਤ ਦੇ ਵਿੱਚ ਅਦਾਕਾਰੀ, ਨਿਰਦੇਸ਼ਨ, ਸੰਗੀਤ ਅਤੇ ਨਿਰਮਾਣ ਆਦਿ ਖੇਤਰਾਂ ਦੇ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਕਲਕਾਰਾਂ ਦੇ ਕੰਮਾਂ ਨੂੰ ਮਾਨਤਾ ਦਿੰਦਿਆਂ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਦੁਆਰਾ ਕੱਲ੍ਹ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਇਹ ਸੂਚੀ ਜਾਰੀ ਕੀਤੀ ਗਈ। ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ. ਮੁਰੂਗਨ ਵਲੋਂ ਵਿਸਥਾਰ ਦੇ ਵਿੱਚ ਇਨਾਮਾਂ ਦੀ ਜਾਣਕਾਰੀ ਦਿੱਤੀ ਗਈ।
ਭਾਰਤੀ ਸਿਨੇਮਾ ਜਗਤ ਲਈ ਇਹ ਇਤਿਹਾਸਕ ਦਿਨ ਰਿਹਾ ਕਿਉਂਕਿ 33 ਸਾਲਾਂ ਬਾਅਦ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਆਖਰਕਾਰ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਐਵਾਰਡ ਦਿੱਤਾ ਗਿਆ ਹੈ। 71ਵੇਂ ਰਾਸ਼ਟਰੀ ਫਿਲਮ ਐਵਾਰਡ ਵਿੱਚ 1 ਅਗਸਤ 2025 ਨੂੰ ਸ਼ਾਹਰੁਖ ਖਾਨ ਨੂੰ ਸਰਬੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਇਹ ਪੁਰਸਕਾਰ ਫਿਲਮ ‘ਜਵਾਨ’ ਲਈ ਮਿਲਿਆ। ਸ਼ਾਹਰੁਖ ਖਾਨ ਨੇ ਇਹ ਐਵਾਰਡ ਵਿਕਰਾਂਤ ਮੈਸੀ ਨਾਲ ਸਾਂਝਾ ਕੀਤਾ ਜਿਨ੍ਹਾਂ ਨੂੰ ਇਹ ਐਵਾਰਡ ਫਿਲਮ ‘12ਵੀਂ ਫੇਲ’ ਲਈ ਮਿਲਿਆ। ਇਹਨਾਂ ਦੋਹਾਂ ਲਈ ਪਹਿਲਾ ਰਾਸ਼ਟਰੀ ਫਿਲਮ ਐਵਾਰਡ ਹੈ। ਰਾਸ਼ਟਰੀ ਫਿਲਮ ਐਵਾਰਡ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਵੱਖ-ਵੱਖ ਸ਼ੈਲੀਆਂ ਦੇ ਦੋ ਅਦਾਕਾਰਾਂ ਨੇ ਸਰਵੋਤਮ ਅਦਾਕਾਰ ਦਾ ਖਿਤਾਬ ਸਾਂਝਾ ਕੀਤਾ ਹੈ। ਸ਼ਾਹਰੁਖ ਖਾਨ ਇੱਕ ਮੈਗਾਸਟਾਰ ਹੈ ਜਦਕਿ ਵਿਕਰਾਂਤ ਮੈਸੀ ਇੱਕ ਜ਼ਮੀਨੀ ਕਲਾਕਾਰ ਹੈ।
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੂੰ 30 ਸਾਲ ਬਾਅਦ ‘ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਬੋਤਮ ਅਭਿਨੇਤਰੀ ਦਾ ਐਵਾਰਡ ਮਿਲਿਆ। ਇਸ ਦੇ ਨਾਲ ਹੀ ‘12ਵੀਂ ਫੇਲ’ ਨੂੰ ਸਰਬੋਤਮ ਫੀਚਰ ਫਿਲਮ ਦਾ ਖਿਤਾਬ ਮਿਲਿਆ ਅਤੇ ‘ਕਟਹਲ: ਏ ਜੈਕਫ੍ਰੂਟ ਮਿਸਟਰੀ’ ਨੂੰ ਸਰਬੋਤਮ ਹਿੰਦੀ ਫਿਲਮ ਦਾ ਖਿਤਾਬ ਮਿਲਿਆ ਹੈ।
71ਵੇਂ ਰਾਸ਼ਟਰੀ ਫਿਲਮ ਐਵਾਰਡਾਂ ਦੀ ਪੂਰੀ ਸੂਚੀ ਇਸ ਪ੍ਰਕਾਰ ਹੈ:
ਸਰਬੋਤਮ ਅਦਾਕਾਰ: ਸ਼ਾਹਰੁਖ ਖਾਨ (ਜਵਾਨ) ਅਤੇ ਵਿਕਰਾਂਤ ਮੈਸੀ (12ਵੀਂ ਫੇਲ)
ਸਰਬੋਤਮ ਅਦਾਕਾਰਾ: ਰਾਣੀ ਮੁਖਰਜੀ (ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ)
ਸਰਬੋਤਮ ਨਿਰਦੇਸ਼ਕ: ਸੁਦੀਪਤੋ ਸੇਨ (ਦ ਕੇਰਲ ਸਟੋਰੀ)
ਸਰਬੋਤਮ ਫੀਚਰ ਫਿਲਮ: 12ਵੀਂ ਫੇਲ
ਸਰਬੋਤਮ ਪ੍ਰਸਿੱਧ ਫਿਲਮ (ਹੋਲਸਮ ਐਂਟਰਟੇਨਮੈਂਟ): ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ
ਸਰਬੋਤਮ ਹਿੰਦੀ ਫਿਲਮ: ਕਟਹਲ: ਏ ਜੈਕਫਰੂਟ ਮਿਸਟਰੀ
ਸਹਾਇਕ ਭੂਮਿਕਾਵਾਂ ਲਈ ਐਵਾਰਡ
ਸਰਬੋਤਮ ਸਹਾਇਕ ਅਦਾਕਾਰ: ਵਿਜੇ ਰਾਘਵਨ (ਪੂਕਲਮ) ਅਤੇ ਐਮ. ਸੋਮੂ ਭਾਸਕਰ (ਪਾਰਕਿੰਗ)
ਸਰਬੋਤਮ ਸਹਾਇਕ ਅਦਾਕਾਰਾ: ਉਰਵਸ਼ੀ (ਉੱਲੋਝੁੱਕੂ) ਅਤੇ ਜਾਨਕੀ ਬੋਦੀਵਾਲਾ (ਵਾਸ਼)
ਸਰਬੋਤਮ ਬਾਲ ਕਲਾਕਾਰ: ਸੁਕਿਰਤੀ ਬੰਦੀਰੈੱਡੀ, ਕਬੀਰ ਖੰਡਨੇ, ਤ੍ਰਿਸ਼ ਥੋਸਰ
ਤਕਨੀਕੀ ਅਤੇ ਸੰਗੀਤ ਲਈ ਐਵਾਰਡ
ਸਰਬੋਤਮ ਸੰਗੀਤ ਨਿਰਦੇਸ਼ਕ (ਬੋਲ): ਜੀ.ਵੀ. ਪ੍ਰਕਾਸ਼ ਕੁਮਾਰ (ਵਾਥੀ, ਤਮਿਲ)
ਸਰਵੋਤਮ ਪਿਛੋਕੜ ਸੰਗੀਤ: ਹਰਸ਼ਵਰਧਨ ਰਾਮੇਸ਼ਵਰ (ਜਾਨਵਰ)
ਸਰਵੋਤਮ ਗੀਤਕਾਰ: ਕਾਸਰਲਾ ਸ਼ਿਆਮ – “ਓਰੂ ਪੱਲਿਤੂਰੂ” (ਬਲਾਗਾਮ)
ਸਰਵੋਤਮ ਪਟਕਥਾ: ਸਾਈ ਰਾਜੇਸ਼ ਨੀਲਮ (ਬੇਬੀ, ਤੇਲਗੂ)
ਸਰਵੋਤਮ ਸੰਵਾਦ: ਦੀਪਕ ਕਿੰਗਰਾਣੀ (ਸਰਫ ਏਕ ਬੰਦਾ ਕਾਫੀ ਹੈ)
ਸਰਵੋਤਮ ਸੰਪਾਦਨ: ਮਿਧੁਨ ਮੁਰਲੀ (ਪੂਕਲਮ)
ਸਰਵੋਤਮ ਸਿਨੇਮੈਟੋਗ੍ਰਾਫ਼ੀ: ਪ੍ਰਸ਼ਾਂਤਨੂ ਮੋਹਪਾਤਰਾ (ਕੇਰਲ ਸਟੋਰੀ)
ਸਰਵੋਤਮ ਸਾਊਂਡ ਡਿਜ਼ਾਈਨ: ਸਚਿਨ ਸੁਧਾਕਰਨ ਅਤੇ ਹਰੀਹਰਨ ਮੁਰਲੀਧਰਨ (ਜਾਨਵਰ)
ਖੇਤਰੀ ਭਾਸ਼ਾਵਾਂ ਵਿੱਚ ਵਧੀਆ ਫਿਲਮਾਂ:
ਸਭ ਤੋਂ ਵਧੀਆ ਪੰਜਾਬੀ ਫੀਚਰ ਫਿਲਮ- ਗੋਡੇ ਗੋਡੇ ਚਾਅ
ਸਭ ਤੋਂ ਵਧੀਆ ਗੁਜਰਾਤੀ ਫਿਲਮ- ‘ਵਾਸ਼’
ਸਭ ਤੋਂ ਵਧੀਆ ਬੰਗਾਲੀ ਫਿਲਮ- ‘ਡੀਪ ਫ੍ਰੀਜ਼’
ਸਭ ਤੋਂ ਵਧੀਆ ਅਸਾਮੀ ਫਿਲਮ- ਰੋਂਗਟਾਪੂ
ਸਭ ਤੋਂ ਵਧੀਆ ਹਿੰਦੀ ਫਿਲਮ- ਕਥਲ
ਸਭ ਤੋਂ ਵਧੀਆ ਕੰਨੜ ਫਿਲਮ- ਕੰਡੀਲੂ
ਸਭ ਤੋਂ ਵਧੀਆ ਸਪੈਸ਼ਲ ਮੈਨਸ਼ਨ ਫੀਚਰ ਫਿਲਮ- ਐਨੀਮਲ (ਰੀ-ਰਿਕਾਰਡਿੰਗ ਮਿਕਸਰ, ਐਮਆਰ ਰਾਜਕ੍ਰਿਸ਼ਨਨ)
ਸਭ ਤੋਂ ਵਧੀਆ ਤਾਈ ਫਾਕੇ ਫੀਚਰ ਫਿਲਮ- ਪਾਈ ਤਾਂਗ… ਸਟੈਪ ਆਫ ਹੋਪ
ਸਭ ਤੋਂ ਵਧੀਆ ਗਾਰੋ ਫੀਚਰ ਫਿਲਮ- ਰਿਮਡੋਗੀਤਾੰਗਾ
ਸਭ ਤੋਂ ਵਧੀਆ ਤੇਲਗੂ ਫੀਚਰ ਫਿਲਮ- ਭਗਵੰਤ ਕੇਸਰੀ
ਸਭ ਤੋਂ ਵਧੀਆ ਤਾਮਿਲ ਫੀਚਰ ਫਿਲਮ- ਪਾਰਕਿੰਗ
ਸਭ ਤੋਂ ਵਧੀਆ ਓਡੀਆ ਫੀਚਰ ਫਿਲਮ- ਪੁਸ਼ਕਰ
ਸਭ ਤੋਂ ਵਧੀਆ ਮਰਾਠੀ ਫੀਚਰ ਫਿਲਮ- ਸ਼ਿਆਮਚੀ ਆਈ
ਸਭ ਤੋਂ ਵਧੀਆ ਮਲਿਆਲਮ ਫੀਚਰ ਫਿਲਮ- ਉਲੂਝੂਕੁ
ਗੈਰ-ਫੀਚਰ ਫਿਲਮ ਸ਼੍ਰੇਣੀ ਵਿੱਚ ਰਾਸ਼ਟਰੀ ਫਿਲਮ ਐਵਾਰਡ
ਸਭ ਤੋਂ ਵਧੀਆ ਸਪੈਸ਼ਲ ਮੈਨਸ਼ਨ ਗੈਰ-ਫੀਚਰ ਫਿਲਮ ਪੁਰਸਕਾਰ- ਨੇਕਲ (ਮਲਿਆਲਮ)
ਸਭ ਤੋਂ ਵਧੀਆ ਸੰਗੀਤ ਗੈਰ-ਫੀਚਰ ਫਿਲਮ ਪੁਰਸਕਾਰ- ਦ ਫਸਟ ਫਿਲਮ (ਹਿੰਦੀ)
ਸਭ ਤੋਂ ਵਧੀਆ ਐਡੀਟਿੰਗ ਗੈਰ-ਫੀਚਰ ਫਿਲਮ ਪੁਰਸਕਾਰ- ਮੂਵਿੰਗ ਫੋਕਸ (ਅੰਗਰੇਜ਼ੀ)
ਸਭ ਤੋਂ ਵਧੀਆ ਸਾਊਂਡ ਡਿਜ਼ਾਈਨ ਗੈਰ-ਫੀਚਰ ਫਿਲਮ ਪੁਰਸਕਾਰ- ਧੁੰਧਗਿਰੀ ਕੇ ਫੂਲ (ਹਿੰਦੀ)
ਸਭ ਤੋਂ ਵਧੀਆ ਸਿਨੇਮੈਟੋਗ੍ਰਾਫੀ ਗੈਰ-ਫੀਚਰ ਫਿਲਮ ਪੁਰਸਕਾਰ- ਲਿਟਲ ਵਿੰਗਜ਼ (ਤਾਮਿਲ)
ਸਰਬੋਤਮ ਨਿਰਦੇਸ਼ਕ ਗੈਰ ਫੀਚਰ ਫਿਲਮ ਪੁਰਸਕਾਰ- ਪੀਯੂਸ਼ ਠਾਕੁਰ, ਦ ਫਸਟ ਫਿਲਮ (ਹਿੰਦੀ)
ਸਰਬੋਤਮ ਸ਼ਾਰਟ ਫਿਲਮ ਗੈਰ ਫੀਚਰ ਫਿਲਮ ਪੁਰਸਕਾਰ- ਗਿੱਧ ਦ ਸਕੈਵੇਂਜਰ (ਹਿੰਦੀ)
ਸਰਬੋਤਮ ਗੈਰ ਫੀਚਰ ਫਿਲਮ ਪ੍ਰਮੋਟਿੰਗ ਸੋਸ਼ਲ ਕੰਸਰਨ ਪੁਰਸਕਾਰ- ਦ ਸਾਈਲੈਂਟ ਐਪੀਡੈਮਿਕ (ਹਿੰਦੀ)
ਸਰਬੋਤਮ ਦਸਤਾਵੇਜ਼ੀ ਫਿਲਮ ਪੁਰਸਕਾਰ- ਗੌਡ ਵਲਚਰ ਐਂਡ ਹਿਊਮਨ (ਅੰਗਰੇਜ਼ੀ)
ਸਰਬੋਤਮ ਕਲਾ/ਸੱਭਿਆਚਾਰ ਗੈਰ ਫੀਚਰ ਫਿਲਮ ਪੁਰਸਕਾਰ- ਟਾਈਮਲੇਸ ਤਾਮਿਲਨਾਡੂ (ਅੰਗਰੇਜ਼ੀ)
ਸਰਬੋਤਮ ਗੈਰ ਫੀਚਰ ਫਿਲਮ ਪੁਰਸਕਾਰ- ਦ ਫਲਾਵਰਿੰਗ ਮੈਨ (ਹਿੰਦੀ)