ਬਹੁਤ ਛੋਟੀ ਹੈ ਜ਼ਿੰਦਗੀ,
ਇਸ ਨੂੰ ਹੱਸ-ਖੇਡ ਕੇ ਗੁਜ਼ਾਰੋ।
ਬਹੁਤ ਕੁਝ ਵੇਖਣ ਨੂੰ ਮਿਲਣਾ ਅਜੇ ਹੋਰ,
ਅਸਫ਼ਲਤਾ ਵੇਖ ਕਦੇ ਨਾ ਹਾਰੋ।
ਦੁੱਖ- ਸੁੱਖ ਜ਼ਿੰਦਗੀ ਦਾ ਹਿੱਸਾ,
ਇਸ ਨੂੰ ਕਦੇ ਨਾ ਵਿਸਾਰੋ।
ਲਾਲਚ ਬੁਰੀ ਚੀਜ਼ ਆ ਮਿੱਤਰੋ,
ਹੱਕ ਕਦੇ ਨਾ ਕਿਸੇ ਦਾ ਮਾਰੋ।
ਹਰ ਕੋਈ ਲਾਲਚ ਦੇ ਵਿੱਚ ਫਸਿਆ,
ਫਿਰ ਵੀ ਕਹਿਣ ਰੱਬ ਜੀ ਸਾਨੂੰ ਤਾਰੋ।
ਅਸਲ ਵਿੱਚ ਹੈ ਓਹੀ ਤਰਦਾ,
ਜਿਸਨੇ ਹਊਮੈਂ ਮਾਰ ਲਈ ਆ ਯਾਰੋ।
———————00000———————
ਮੁੱਕਦੀ-ਮੁੱਕਦੀ ਮੁੱਕ ਜਾਣੀ ਇਹ ਜਿੰਦ ਨਿਮਾਣੀ,
ਹੋਲ਼ੀ-ਹੋਲ਼ੀ ਖਤਮ ਹੋ ਜਾਉ ਸਭ ਦੀ ਕਹਾਣੀ।
ਹਰ ਕੋਈ ਬਣਿਆ ਫਿਰਦਾ ਦੁਨੀਆਂ ਦਾ ਰਾਜਾ,
ਰਾਜਾ ਉਹ ਜੋ ਕਲਯੁੱਗ ਵਿੱਚ ਪੜ੍ਹਦਾ ਬਾਣੀ।
ਇੰਨੇ ਦੁੱਖ,ਦਰਦ-ਕਲੇਸ਼ ਤੂੰ ਮਨ ਵਿੱਚ ਚੁੱਕੀ ਫ਼ਿਰਦਾ,
ਗ਼ਾਫ਼ਿਲ ਹੋਇਆ ਕਿਉਂ ਤੂੰ ਉਸਦੇ ਨਾਂ ਤੋਂ ਚਿਰ ਦਾ,
ਫ਼ਿਰ ਵੀ ਲਾਲਚ ਦੇ ਵਿੱਚ ਫਸਿਆ ਤੂੰ ਮੇਰੇ ਹਾਣੀ,
ਰਾਜਾ ਉਹ ਜੋ ਕਲਯੁੱਗ ਵਿੱਚ ਪੜ੍ਹਦਾ ਬਾਣੀ।
ਕਰ ਤੂੰ ਕਾਰਜ ਸੋਚ ਕੇ ਕੋਈ ਚੱਜ ਦਾ ਝੱਲਿਆ,
ਜਿਸਦੀ ਖ਼ਾਤਰ ਓਸ ਨੇ ਇਸ ਜਗ ਵਿੱਚ ਘੱਲਿਆ,
ਸੱਚ ਨਾਨਕ ਜੀ ਦਾ ਸਮਝਾਇਆ ਤੂੰ ਝੂਠ ਨਾ ਜਾਣੀ,
ਰਾਜਾ ਉਹ ਜੋ ਕਲਯੁੱਗ ਵਿੱਚ ਪੜ੍ਹਦਾ ਬਾਣੀ।
———————00000———————