ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਵਲੋਂ ਫਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦਿੱਤੀ ਜਾਵੇਗੀ ਅਤੇ ਇਸ ਦਾ ਰਸਮੀ ਤੌਰ ‘ਤੇ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਐਲਾਨ ਕੀਤਾ ਜਾਵੇਗਾ। ਐਂਥਨੀ ਐਲਬਨੀਜ਼ ਸਰਕਾਰ ਦੇ ਉਪਰ ਆਸਟ੍ਰੇਲੀਆ ਦੇ ਕਈ ਮੈਂਬਰ ਪਾਰਲੀਮੈਂਟ ਮੈਂਬਰਾਂ ਅਤੇ ਫਲਸਤੀਨ ਪੱਖੀ ਬਹੁਤ ਸਾਰੇ ਸੰਗਠਨਾਂ ਦੇ ਵਲੋਂ ਫਲਸਤੀਨ ਨੂੰ ਮਾਨਤਾ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਵਲੋਂ ਆਸਟ੍ਰੇਲੀਆ ਦੇ ਵਲੋਂ ਫਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦਿੱਤੇ ਜਾਣ ਦੀ ਜਾਣਕਾਰੀ ਪਾਰਲੀਮੈਂਟ ਦੇ ਵਿੱਚ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਆਸਟ੍ਰਲੀਅਨ ਸਰਕਾਰ ਦੀ ਇਸ ਯੋਜਨਾ ਦੇ ਵਿੱਚ ਹਮਾਸ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਗਾਜ਼ਾ ਨੂੰ ਹਥਿਆਰਬੰਦ ਕਰਨਾ ਅਤੇ ਚੋਣਾਂ ਕਰਵਾਉਣਾ ਸ਼ਾਮਲ ਹੈ। ਇਹ ਮਾਨਤਾ ਫਲਸਤੀਨੀ ਅਥਾਰਟੀ ਦੇ ਵਿਸ਼ਵਾਸ ‘ਤੇ ਅਧਾਰਤ ਹੈ। ਇਨ੍ਹਾਂ ਭਰੋਸਿਆਂ ਦੇ ਵਿੱਚ ਪੱਛਮੀ ਏਸ਼ੀਆ ਵਿੱਚ ਹਿੰਸਾ ਦੇ ਚੱਕਰ ਨੂੰ ਤੋੜਨ ਅਤੇ ਗਾਜ਼ਾ ਵਿੱਚ ਸੰਘਰਸ਼ ਨੂੰ ਖਤਮ ਕਰਨ ਦਾ ਦੋ-ਰਾਜੀ ਹੱਲ ਸਭ ਤੋਂ ਵਧੀਆ ਤਰੀਕਾ ਹੈ। ਇਹ ਮਨੁੱਖਤਾ ਦੀ ਸਭ ਤੋਂ ਵਧੀਆ ਉਮੀਦ ਹੈ ਕਿ ਸੰਘਰਸ਼, ਦੁੱਖ ਅਤੇ ਭੁੱਖਮਰੀ ਨੂੰ ਖਤਮ ਕੀਤਾ ਜਾ ਸਕੇ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਆਸਟ੍ਰੇਲੀਆ ਸਮੇਤ ਪੱਛਮੀ ਨੇਤਾਵਾਂ ਦੀਆਂ ਸ਼ਰਤਾਂ ‘ਤੇ ਸਹਿਮਤੀ ਜਤਾਈ ਹੈ, ਜਿਸ ਤਹਿਤ ਇਸ ਸਾਰੇ ਦੇਸ਼ ਫਲਸਤੀਨ ਨੂੰ ਇੱਕ ਸੰਯੁਕਤ ਦੇਸ਼ ਵਜੋਂ ਮਾਨਤਾ ਦੇਵੇਗਾ। ਇਸ ਦੇ ਨਾਲ ਹੀ 7 ਅਕਤੂਬਰ 2023 ਤੋਂ ਬੰਧਕ ਬਣਾ ਕੇ ਰੱਖੇ ਗਏ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਰਿਹਾਅ ਕਰਨ ਲਈ ਫਲਸਤੀਨ ਨੇ ਸਹਿਮਤੀ ਜਿਤਾਈ ਹੈ।”