Articles India Punjab

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਕਾਰਣ ਹਾਲਾਤ ਬਹੁਤ ਖਰਾਬ ਹਨ।

ਇਨ੍ਹੀਂ ਦਿਨੀਂ ਭਾਰੀ ਮੀਂਹ ਦੇ ਕਾਰਣ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਹਨ ਅਤੇ ਪੰਜਾਬ ਅਤੇ ਦਿੱਲੀ ਸਮੇਤ ਕਈ ਸੂਬਿਆਂ ਦੇ ਵਿੱਚ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੋਈ ਹੈ। ਇਸ ਕੁਦਰਤੀ ਆਫ਼ਤ ਵਿੱਚ ਪੰਜਾਬ ਵਿੱਚ 43 ਲੋਕਾਂ ਦੀ ਜਾਨ ਚਲੀ ਗਈ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਦੇ 1902 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ 4 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੜ੍ਹਾਂ ਦੇ ਨਾਲ ਪੰਜਾਬ ਦੀ 2 ਲੱਖ ਹੈਕਟੇਅਰ ਵਿੱਚ ਫੈਲੀ ਫਸਲ ਤਬਾਹ ਹੋ ਗਈ ਹੈ। ਦਿੱਲੀ ਵਿੱਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ 2 ਮੀਟਰ ਉੱਪਰ ਵਗ ਰਹੀ ਹੈ ਜਿਸ ਕਾਰਣ ਦਿੱਲੀ ਦੇ ਕਈ ਇਲਾਕੇ ਪਾਣੀ ਦੇ ਵਿੱਚ ਡੁੱਬ ਗਏ ਹਨ। ਇਥੋਂ ਤੱਕ ਕਿ ਪਾਣੀ ਦਿੱਲੀ ਸਕੱਤਰੇਤ ਤੱਕ ਵੀ ਪਹੁੰਚ ਗਿਆ ਹੈ।

ਹੜ੍ਹਾਂ ਦੀ ਮਾਰ ਸਿਰਫ਼ ਭਾਰਤੀ ਪੰਜਾਬੀਆਂ ਤੱਕ ਹੀ ਸੀਮਤ ਨਹੀਂ ਬਲਕਿ ਪਾਕਿਸਤਾਨ ਵਿੱਚਲਾ ਪੰਜਾਬ ਵੀ ਹੜਾਂ ਦੀ ਮਾਰ ਦਾ ਸ੍ਹਾਮਣਾ ਕਰ ਰਿਹਾ ਹੈ। ਇਥੋਂ ਤੱਕ ਕਿ ਭਾਰਤ-ਪਾਕਿਸਤਾਨ ਸਰਹੱਦ ਉਪਰ ਲੱਗੀ ਹੋਈ ਸੁਰੱਖਿਆ ਵਾੜ ਅਤੇ ਬੀਐਸਐਫ ਦੀਆਂ ਕਈ ਚੌਕੀਆਂ ਹੜਾਂ ਦੇ ਪਾਣੀ ਦੇ ਨਾਲ ਡੁੱਬ ਗਈਆਂ ਹਨ।

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਕਾਰਣ ਹਾਲਾਤ ਬਹੁਤ ਖਰਾਬ ਹਨ। ਇਸ ਕੁਦਰਤੀ ਆਫ਼ਤ ਵਿੱਚ 43 ਲੋਕਾਂ ਦੀ ਜਾਨ ਚਲੀ ਗਈ ਹੈ। ਜਦੋਂ ਕਿ 2 ਲੱਖ ਹੈਕਟੇਅਰ ਵਿੱਚ ਫੈਲੀ ਫਸਲ ਤਬਾਹ ਹੋ ਗਈ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਦੇ 1902 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ 4 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪੰਜਾਬ ਦੇ 1902 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਅਤੇ ਪੰਜਾਬ ਦੇ 4 ਲੱਖ ਲੋਕ ਹੜ੍ਹਾਂ ਦੀਆਂ ਭਿਆਨਕ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਵਿੱਚ 2 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਹੈ ਅਤੇ ਪਸ਼ੂਆਂ ਦੇ ਲਈ ਚਾਰੇ ਦੀ ਸਮੱਸਿਆ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ। ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਕੁਦਰਤ ਦੀ ਇਸ ਆਫ਼ਤ ਨੇ ਪੰਜਾਬ ਦੇ ਲੋਕਾਂ ਦੇ ਰੋਜ਼ਾਨਾ ਜੀਵਨ, ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਹੜਾਂ ਦੇ ਨਾਲ ਪੰਜਾਬ ਦੇ ਕਈ ਪੁਲ ਅਤੇ ਸੜਕਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਕੁੱਲ 1902 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ ਲਗਭਗ 4 ਲੱਖ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਫਾਜ਼ਿਲਕਾ ਦੇ ਹੜ੍ਹਾਂ ਵਿੱਚ ਫਸੇ ਹੋਏ ਲੋਕਾਂ ਨੂੰ ਫੌਜ ਅਤੇ ਐਨਡੀਆਰਐਫ ਦੇ ਕਰਮਚਾਰੀ ਬਚਾਅ ਰਹੇ ਹਨ ਅਤੇ ਐਨਡੀਆਰਐਫ ਦੀਆਂ ਟੀਮਾਂ ਦੇ ਵਲੋਂ ਬਿਮਾਰ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਯਮੁਨਾ ਦਾ ਪਾਣੀ ਅਜਿਹੇ ਇਲਾਕਿਆਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ ਜਿੱਥੇ ਪਾਣੀ ਪਹੁੰਚਣ ਦੇ ਵਾਰੇ ਵਿੱਚ ਕਦੇ ਸੋਚਿਆ ਵੀ ਨਹੀਂ ਸੀ। ਇਥੋਂ ਤੱਕ ਕਿ ਪਾਣੀ ਯਮੁਨਾ ਮਯੂਰ ਵਿਹਾਰ ਅਤੇ ਅਕਸ਼ਰਧਾਮ ਪਹੁੰਚ ਗਿਆ ਹੈ ਅਤੇ ਇਹ ਖੇਤਰ ਯਮੁਨਾ ਦੇ ਵਹਾਅ ਤੋਂ ਘੱਟੋ-ਘੱਟ 3 ਤੋਂ 4 ਕਿਲੋਮੀਟਰ ਦੂਰ ਹਨ। ਯਮੁਨਾ ਨਦੀ ਦੇ ਬਹੁਤ ਨੇੜੇ ਵਾਲੇ ਇਲਾਕੇ ਹੋਰ ਵੀ ਮਾੜੇ ਹਾਲਾਤ ਵਿੱਚ ਹਨ। ਪਾਣੀ ਵਿੱਚ ਘਿਰੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕਿਸ਼ਤੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ। ਦਿੱਲੀ ਵਿੱਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ 2 ਮੀਟਰ ਉੱਪਰ ਵਗ ਰਹੀ ਹੈ ਅਤੇ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਯਮੁਨਾ ਦੇ ਨੇੜੇ ਸਾਰੇ ਇਲਾਕੇ ਹੜ੍ਹਾਂ ਨਾਲ ਭਰੇ ਹੋਏ ਹਨ। ਦਿੱਲੀ ਦੇ ਲੋਕਾਂ ਲਈ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਮੱਸਿਆਵਾਂ ਨਹੀਂ ਬਦਲੀਆਂ। ਯਮੁਨਾ ਵਿੱਚ ਖ਼ਤਰੇ ਦਾ ਨਿਸ਼ਾਨ 205 ਮੀਟਰ ਹੈ ਪਰ ਇਸ ਸਮੇਂ ਯਮੁਨਾ 207 ਮੀਟਰ ਤੋਂ ਉੱਪਰ ਵਗ ਰਹੀ ਹੈ। ਹੜ੍ਹ ਦਾ ਪਾਣੀ ਦਿੱਲੀ ਸਕੱਤਰੇਤ ਤੱਕ ਵੀ ਪਹੁੰਚ ਗਿਆ ਹੈ ਅਤੇ ਟਰੈਕਟਰਾਂ ਦੁਆਰਾ ਪੰਪ ਕਰਕੇ ਪਾਣੀ ਕੱਢਿਆ ਜਾ ਰਿਹਾ ਹੈ। ਪੂਰਾ ਨਿਗਮਬੋਧ ਘਾਟ ਡੁੱਬ ਗਿਆ ਹੈ। ਜਹਾਂਗੀਰਪੁਰੀ ਵਿੱਚ ਸੀਵਰੇਜ ਵਾਪਸ ਆ ਰਹੇ ਹਨ। ਡਰੇਨੇਜ ਸਿਸਟਮ ਫੇਲ੍ਹ ਹੋ ਗਿਆ ਹੈ ਅਤੇ ਲੋਕ ਆਪਣੇ ਘਰ ਛੱਡ ਕੇ ਧਾਰਮਿਕ ਸਥਾਨਾਂ ਦੇ ਵਿੱਚ ਰਹਿਣ ਲਈ ਮਜ਼ਬੂਰ ਹਨ। ਯਮੁਨਾ ਦਾ ਪਾਣੀ ਦਿੱਲੀ ਦੇ ਮਯੂਰ ਵਿਹਾਰ ਅਤੇ ਅਕਸ਼ਰਧਾਮ ਹੜ੍ਹ ਵਾਲੇ ਇਲਾਕਿਆਂ ਤੱਕ ਪਹੁੰਚਿਆ ਹੋਇਆ ਹੈ। ਇਸ ਖੇਤਰ ਵਿੱਚਲਾ ਖੇਤੀਬਾੜੀ ਵਾਲਾ ਇਲਾਕਾ ਪਦਣੀ ਦੇ ਵਿੱਚ ਡੁੱਬ ਗਿਆ ਹੈ। ਅਕਸ਼ਰਧਾਮ ਦੇ ਨੇੜੇ ਝੁੱਗੀਆਂ ਡੁੱਬ ਗਈਆਂ ਹਨ। ਯਮੁਨਾ ਲਗਭਗ 2 ਕਿਲੋਮੀਟਰ ਅੰਦਰ ਆ ਗਈ ਹੈ। ਰਿਹਾਇਸ਼ੀ ਇਲਾਕਿਆਂ ਵਿੱਚ ਰਾਹਤ ਪ੍ਰਦਾਨ ਕਰਨ ਲਈ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਦੇ ਮੱਠ ਬਾਜ਼ਾਰ ਵਿੱਚ ਬਹੁਤ ਸਾਰੀਆਂ ਦੁਕਾਨਾਂ ਡੁੱਬ ਗਈਆਂ ਹਨ। ਲੋਕਾਂ ਨੂੰ ਉਮੀਦ ਸੀ ਕਿ ਪਾਣੀ ਇੰਨਾ ਜ਼ਿਆਦਾ ਨਹੀਂ ਵਧੇਗਾ ਇਸ ਲਈ ਲੋਕ ਛੱਤਾਂ ‘ਤੇ ਚਲੇ ਗਏ ਪਰ ਪਾਣੀ ਉਥੇ ਵੀ ਪਹੁੰਚ ਗਿਆ। ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਰਹਿਣ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਮਯੂਰ ਵਿਹਾਰ ਵਿੱਚ, ਸਰਕਾਰ ਨੇ ਰਾਹਤ ਕੈਂਪ ਲਗਾਏ ਹਨ, ਜਿਸ ਵਿੱਚ ਯਮੁਨਾ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਵੀ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਹੁਣ ਸਮੱਸਿਆ ਇਹ ਹੈ ਕਿ ਪਾਣੀ ਇਨ੍ਹਾਂ ਰਾਹਤ ਕੈਂਪਾਂ ਤੱਕ ਵੀ ਪਹੁੰਚ ਗਿਆ ਹੈ। ਨਾਲੀਆਂ ਅਤੇ ਪਖਾਨਿਆਂ ਦਾ ਗੰਦਾ ਪਾਣੀ ਸੜਕਾਂ ‘ਤੇ ਵਗ ਰਿਹਾ ਹੈ।

ਕੁਦਰਤੀ ਆਫ਼ਤਾਂ ਤੋਂ ਬਚਾਆਂ ਦੇ ਲਈ ਸਰਕਾਰਾਂ ਦੀਆਂ ਕੋਈ ਯੋਜਨਾਵਾਂ ਨਹੀਂ ਹੁੰਦੀਆਂ ਤੇ ਅਜਿਹੇ ਹਾਲਾਤ ਭਾਰਤ ਦੇ ਸਿਆਸਤਦਾਨਾਂ ਦੇ ਲਈ ਵਰਦਾਨ ਲੈ ਕੇ ਆਉਂਦੇ ਹਨ ਅਤੇ ਫਿਰ ਪ੍ਰਭਾਵਿਤ ਇਲਾਕਿਆਂ ਦੇ ਦੌਰਿਆਂ ਦੁਆਰਾ ਸਿਆਸੀ ਰੋਟੀਆਂ ਸੇਕਣ ਦੀਆਂ ਯੋਜਨਾਵਾਂ ਬਣਉਂਦੇ ਹਨ।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin