Articles

ਓਜੋਨ ਪਰਤ ਸੁਰੱਖਿਆ ਦਿਵਸ ‘ਤੇ ਵਿਸ਼ੇਸ਼ : ੳਜ਼ੋਨ ਪਰਤ ਬਨਾਮ ਸਾਫ ਵਾਤਾਵਰਣ !

ਵਾਯੂਮੰਡਲ ਦੀ ਉਪਰਲੀ ਪਰਤ ਆਕਸੀਜਨ ਦੇ ਪਰਮਾਣੂ ਤਿੰਨ ਦੀ ਗਿਣਤੀ ‘ਚ ਜੁੜ ਕੇ ਬੰਧਨ ਬਣਾਉਂਦੇ ਹਨ ਅਤੇ ਉਜੋਨ ਦਾ ਅਣੂ ਬਣਾਉਂਦੇ ਹਨ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ੳਜੋਨ ਪਰਤ: ਸੰਯੁਕਤ ਰਾਸ਼ਟਰ ਮਹਾਂਸਭਾ ਦੁਆਰਾ ਯੂਐਨਉ ਵੱਲੋਂ 16 ਸਤੰਬਰ ਨੂੰ ਓਜੇਨ ਪਰਤ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਤੇ ਪਹਿਲੀ ਵਾਰੀ 1987 ‘ਚ ਚਰਚਾ ਹੋਈ ਸੀ ਅਤੇ ਇਸ ਨੂੰ 19 ਦਸੰਬਰ 2000 ਨੂੰ ਸੌਪਿਆ ਗਿਆ। ਜਿਸ ਤੇ ਦੇਸ਼ਾ ਨੇ ਓਜੇਨ ਪਰਤ ਨੂੰ ਪਰਿਭਾਸ਼ਤ ਕਰਣ ਵਾਲੇ ਪਦਾਰਥਾਂ ‘ਤੇ ਮਾਂਟਰੀਅਲ ਪ੍ਰੋਟੋਕਾਲ ਤੇ ਦਸਖਤ ਕੀਤੇ ਗਏ। ਵਾਯੂ ਮੰਡਲ ਦੀ ਉਪਰਲੀ ਪਰਤ ਆਕਸੀਜਨ ਦੇ ਪਰਮਾਣੂ ਤਿੰਨ ਦੀ ਗਿਣਤੀ ‘ਚ ਜੁੜ ਕੇ ਬੰਧਨ ਬਣਾਉਂਦੇ ਹਨ ਤੇ ਉਜੇਨ ਦਾ ਅਣੂ ਬਣਾਉਂਦੇ ਹਨ। ਇਹ ਵਾਯੂ ਮੰਡਲ ਦੀ ਸੱਭ ਤੋਂ ਉਤਲੀ ਪਰਤ  ਵਿੱਚ ਹੁੰਦੀ ਹੈ। ਜੋ ਸੂਰਜ ਦੀਆਂ ਹਾਨੀਕਾਰਕ ਪਰੈਬੈਂਗਨੀ ਕਿਰਣ ਤੋਂ ਧਰਤੀ ਤੋਂ ਬਚਾਉਦੀ ਹੈ। ਇਸ ਨਾਲ ਹੀ ਧਰਤੀ ਤੇ ਜੀਵਣ ਹੈ। ਇਹ ਪਰਤ ਧਰਤੀ ਤੋਂ 20 ਤੋਂ 30 ਕਿੱਲੋਮੀਟਰ 12 ਤੋਂ 19 mi ਦੀ ਉਚਾਈ ਤੇ ਹੈ। ਇਸ ਦੀ ਮੁਟਾਈ ਬਦਲਦੀ ਰਹਿੰਦੀ ਹੈ। ਪਹਿਲੀ ਵਾਰੀ ਫਰਾਂਸ ਦੇ ਵਿਗਆਨੀ ਚਾਰਲਸ ਫੈਲਰੀ ਤੇ ਹੈਨਰੀ ਬਿਊਸ਼ਨ 1913 ਵਿੱਚ ਇਸ ਦੀ ਖੋਜ ਕੀਤੀ। ਇਹ ਗੈਸ 97-99 % ਸੂਰਜ ਦੀ ਪਰਾਬੈਂਗਨੀ ਕਿਰਨਾਂ ਨੂੰ ਸੋਖ ਲੈਂਦੀ ਹੈ। ਧਰਤੀ ਤੋਂ 16 ਕਿੱਲੋਮੀਟਰ ਦੀ ਉਚਾਈ ਤੇ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਨੀ ਕਿਰਨਾਂ ਦੀ ਕਿਰਿਆ ਕਾਰਣ ਆਕਸੀਜਨ (੦2) ਓਜੋਨ (o3) ਵਿੱਚ ਤਬਦੀਲ ਹੋ ਜਾਂਦੀ ਹੈ। ਜਿਸ ਕਾਰਣ ਧਰਤੀ ਦੁਆਲੇ ਓਜੇਨ ਪਰਤ ਬਣ ਜਾਂਦੀ ਹੈ।ਜੋ ਸਾਡੀ ਧਰਤੀ ਦੀ ਸੁਰੱਖਿਆ ਛੱਤਰੀ ਵਜੋਂ ਕੰਮ ਕਰਦੀ ਹੈ।ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਹਾਨੀਕਾਰਕ ਹਨ।ਓਜੇਨ ਪਰਤ ਇਨ੍ਹਾਂ ਖ਼ਤਰਨਾਕ ਹਾਨੀਕਾਰਕ ਕਿਰਨਾਂ ਨੂੰ ਕਾਫੀ ਹੱਦ ਤੱਕ,ਜਜ਼ਬ ਕਰਕੇ ਸਾਡੀ ਧਰਤੀ ਦੀ ਰੱਖਿਆ ਕਰਦੀ ਹੈ।

ਨੁਕਸਾਨ: ਜੇ ਪਰਾਪੈਂਗਨੀ ਕਿਰਨਾਂ ਧਰਤੀ ਤੇ ਸਿੱਧੀਆਂ ਪਹੁੰਚ ਜਾਣ ਤਾਂ ਇਹ ਧਰਤੀ ਦੇ ਸਾਰੇ ਜੈਵਿਕ ਅੰਸ਼ਾਂ ਨੂੰ ਤਬਾਹ , ਖਤਮ ਕਰ ਸਕਦੀਆਂ ਹਨ।ਇਹ ਸਾਡੇ ਸਰੀਰਕ ਸੈੱਲਾਂ ਅੰਦਰਲੇ ਅਣੂਆਂ  ਦੀ ਨੁਹਾਰ ਵਿਗਾੜ ਦਿੰਦੀਆਂ ਹਨ।ਜਿਸ ਕਾਰਣ ਅੱਖਾ,ਚਮੜੀ ਤੇ ਕੈਸਰ ਦੇ ਰੋਗ ਅਲੱਰਜੀ ਤੇ ਭਿੰਨ ਭਿੰਨ ਰਸੋਲੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਪਰ ਇਹ ਪਰਤ ਪਤਲੀ ਹੋ ਰਹੀ ਹੈ। ਇਸ ਦਾ ਕਾਰਣ ਵਰਤੀ ਜਾ ਰਹੀ ਫ਼ਰਿੱਜ, ਏਸੀ ਫੋਮਜ ਝੱਗ ਪੈਦਾ ਕਰਨਾ ਹੈ।

ਸੋਮੇ: ਸੰਨ 1930 ਵਿੱਚ ਬਰਤਾਨੀਆਂ ਦੇ ਵਿਗਆਨੀ ਸਿਡਨੀ ਚੈਪਮੈਨ ਨੇ ਫੋਟੋ ਰਸਾਇਣ ਜਿਸ ਰਾਂਹੀ ਓਜੇਨ ਦਾ ਨਿਰਮਾਨ ਹੁੰਦਾਂ ਹੈ ਦੀ ਵਿਆਖਿਆ ਕੀਤੀ। ਜਦੋਂ ਆਕਸੀਜਨ ( 02 ) ਦੇ ਅਣੂ ਤੇ ਪਰਾਬੈਗਨੀ ਕਿਰਨਾਂ ਦਾ ਟਕਰਾਅ ਹੁੰਦਾ ਹੈ ਤਾਂ ਓਜੈਨ ਗੈਸ ਪੈਦਾ ਹੁੰਦੀ ਹੈ ਤਾਂ ਆਕਸੀਜਨ ਦੇ ਅਣੂ ਟੁੱਟ ਕੇ ਆਕਸੀਜਨ ਪਰਮਾਣੂ ਦਾ ਨਿਰਮਾਣ ਹੁੰਦਾ ਹੈ ਤਾਂ ਇਹ ਪਰਮਾਣੂ ਮਿਲ ਕੇ ਓਜੇਨ 03 ਦਾ ਨਿਰਮਾਣ ਕਰਦੇ ਹਨ।

ਮਨੁੱਖੀ ਜੀਵ ਵਾਤਾਵਰਣ ਨੂੰ ਖ਼ਰਾਬ ਕਰਣ ਲਈ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਰਿਹਾ ਹੈ।ਅੰਨੇ ਵਾਹ ਦਰੱਖਤਾ ਦੀ ਕਟਾਈ ਕਰ,ਨਦੀਆਂ, ਨਹਿਰਾ, ਨਾਲਿਆਂ ਵਿੱਚ ਫੈਕਟਰੀਆਂ ਦਾ ਜਹਰੀਲਾ ਪਾਣੀ ਪਾ ਰਿਹਾ ਹੈ। ਆਸਥਾ ਦੇ ਨਾ ਤੇ ਨਾਰੀਅਲ,ਸਵਾਹ ਆਦਿ ਨਦੀਆਂ ਵਿੱਚ ਸੁੱਟ ਪਾਣੀ ਗੰਦਲ਼ਾਂ ਕਰ ਰਿਹਾ ਹੈ। ਵਹੀਕਲਾ, ਫੈਕਟਰੀਆਂ ਦਾ ਗੰਦਾ ਧੂੰਆਂ, ਟਾਇਰ ਸਾੜ ਪਰਦੂਸ਼ਨ ਪੈਦਾ ਕਰ ਰਿਹਾ ਹੈ। ਓਜੇਨ ਪਰਤ ਨੂੰ ਬਚਾਉਣ ਲਈ ਵਿਦਆਰਥੀਆਂ ਨੂੰ ਸਕੂਲ ਤੇ ਕਾਲਜ ਲੈਵਲ ਤੇ ਜਾਗਰੂਕ ਕੀਤਾ ਜਾਵੇ। ਓਜੇਨ ਪਰਤ ਨੂੰ ਖਤਮ ਕਰਣ ਵਾਲੇ ਪਦਾਰਥਾਂ ਕਲੋਰੋਫਲੋਰ ਕਾਰਬਨ ਜੋ ਏਸੀ, ਫ਼ਰਿੱਜਾਂ ਵਿੱਚੋਂ ਕਾਫੀ ਮਾਤਰਾ ਵਿੱਚ ਨਿਕਲ ਕੇ ਵਾਤਾਵਰਨ ਨੂੰ ਖ਼ਰਾਬ ਕਰ ਰਹੇ ਹਨ। ਇਸ ਦਾ ਸਬਕ ਮਨੁੱਖੀ ਜੀਵ ਨੂੰ ਕੋਰੋਨਾ ਕਾਲ ਵਿੱਚ ਸਿਖਾ ਦਿੱਤਾ ਜਦੋਂ ਵਹੀਕਲ ਬੰਦ ਹੋਣ ਨਾਲ ਪਹਾੜ ਤੱਕ ਨਜ਼ਰ ਆਉਣ ਲੱਗੇ ਵਾਤਾਵਰਣ ਸਾਫ ਹੋ ਗਿਆ। ਪਰ ਮਨੁੱਖੀ ਜੀਵ ਫਿਰ ਭੁੱਲ ਇਕੱਲਾ ਇਕੱਲਾ ਵਹੀਕਲ ਲੈਕੇ ਧੂੰਆ ਪਰਦੂਸ਼ਨ ਪੈਦਾ ਕਰ ਰਿਹਾ ਹੈ। ਰੁੱਖਾਂ ਦੀ ਕਚਾਈ ਕਰ ਕੁਦਰਤ ਨਾਲ ਛੇੜ ਛਾੜ ਕਰ ਰਿਹਾ ਬੈ। ਜਿਸ ਦਾ ਪਰਣਾਮ ਹੁਣੇ ਹੁਣੇ ਆਏ ਹੜ੍ਹਾਂ ਦੀ ਤਬਾਹੀ ਤੋਂ ਲਗਾ ਸਕਦੇ ਹੋ। ਜੋ ਵਾਤਾਵਰਣ ਨੂੰ ਨੁਕਸਾਨ ਪੁਚਾ ਰਹੇ ਹਨ ਦੀ ਵਰਤੋਂ ਘੱਟ ਕਰ ਕੇ ਓਜੇਨ ਪਰਤ ਦੀ ਰੱਖਿਆ ਕੀਤੀ ਜਾਵੇ। ਪਰਤ ਵਿੱਚ ਛੇਕ ਹੋਣ ਨਾਲ ਕਈ ਜਾਨਲੇਵਾ ਬੀਮਾਰੀਆ ਕੈਂਸਰ, ਦਮਾ ਅਤੇ ਚਮੜੀ, ਅੱਖਾਂ ਦੀਆਂ ਬੀਮਾਰੀਆ ਲੱਗ ਸਕਦੀਆਂ ਹਨ। ਬੁਢਾਪਾ ਪਹਿਲਾਂ ਆ ਸਕਦਾ ਹੈ। ਇਸ ਲਈ ਹਰ ਪ੍ਰਾਣੀ ਨੂੰ ਉਜੋਨ ਪਰਤ ਸੁਰੱਖਿਆ ਦਿਵਸ ਤੇ ਉਪਰੋਕਤ ਗੱਲਾਂ ਦੀ ਪਾਲਣਾ ਕਰਣੀ ਚਾਹੀਦੀ ਹੈ। ਹਫਤੇ ਵਿੱਚ ਸਾਰੇ ਵਹੀਕਲ ਦੀ ਸਵਾਰੀ ਬੰਦ ਕਰ ਸਾਈਕਲ ਦੀ ਸਵਾਰੀ ਕੀਤੀ ਜਾਵੇ। ਵੱਧ ਤੋ ਵੱਧ ਰੁੱਖ ਲਗਾਏ ਜਾਣ ਫਿਰ ਹੀ ਇਹ ਦਿਨ ਮਨਾਉਣ ਦਾ ਕੋਈ ਲਾਭ ਹੈ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin