Culture Punjab

‘ਦੂਰਦਰਸ਼ਨ: ਇਕ ਸੁਹਾਣਾ ਸਫ਼ਰ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ !

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਲੈਕਚਰ ਦੌਰਾਨ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਡਾ. ਲਖਵਿੰਦਰ ਸਿੰਘ ਜੌਹਲ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ‘ਦੂਰਦਰਸ਼ਨ: ਇਕ ਸੁਹਾਣਾ ਸਫ਼ਰ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਦੂਰਦਰਸ਼ਨ ਦਿਵਸ ਨੂੰ ਸਮਰਪਿਤ ਉਕਤ ਪ੍ਰੋਗਰਾਮ ਮੌਕੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਡਾ. ਲਖਵਿੰਦਰ ਸਿੰਘ ਜੋਹਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ

ਇਸ ਮੌਕੇ ਡਾ. ਜੌਹਲ ਨੇ ਨਾ ਸਿਰਫ਼ ਦੂਰਦਰਸ਼ਨ ਨਾਲ ਜੁੜੇ ਆਪਣੇ ਯਾਦਗਾਰ ਅਨੁਭਵ ਸਾਂਝੇ ਕੀਤੇ, ਸਗੋਂ ਪੰਜਾਬ ’ਚ ਇਸ ਚੈਨਲ ਦੀ ਸੰਸਕ੍ਰਿਤਿਕ ਚੇਤਨਾ, ਸਾਹਿਤਕ ਜਾਗਰੂਕਤਾ ਅਤੇ ਸਮਾਜਿਕ ਮੁੱਲਾਂ ਦੇ ਨਿਰਮਾਣ ’ਚ ਨਿਭਾਈ ਮਹੱਤਵਪੂਰਨ ਭੂਮਿਕਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਵੇਂ ਦੂਰਦਰਸ਼ਨ ਨੇ ਸਾਹਿਤ ਤੇ ਜਨ-ਜੀਵਨ ਵਿਚਕਾਰ ਇਕ ਪੁਲ ਦਾ ਕੰਮ ਕੀਤਾ ਅਤੇ ਭਾਸ਼ਾਈ ਵਿਰਾਸਤ ਨੂੰ ਸਾਂਭਦੇ ਹੋਏ ਰਚਨਾਤਮਕ ਅਭਿਵਿਅਕਤੀ ਲਈ ਮੰਚ ਪ੍ਰਦਾਨ ਕੀਤਾ। ਉਕਤ ਪ੍ਰੋਗਰਾਮ ਨੇ ਵਿਦਿਆਰਥੀਆਂ ਲਈ ਮੀਡੀਆ ਨੂੰ ਇਕ ਸਿੱਖਿਆਤਮਕ ਤੇ ਸੰਸਕ੍ਰਿਤਿਕ ਤਾਕਤ ਵਜੋਂ ਪ੍ਰੇਰਿਤ ਕੀਤਾ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਵਿਭਾਗ ਮੁੱਖੀ ਡਾ. ਸਾਨੀਆ ਮਰਵਾਹਾ ਅਤੇ ਸਬੰਧਿਤ ਸਟਾਫ਼ ਦੁਆਰਾ ਪ੍ਰੋਗਰਾਮ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਮੁੱਲਾਂ ਨਾਲ ਜੁੜੇ ਰਹਿਣ ਅਤੇ ਮੀਡੀਆ ਦੇ ਖੇਤਰ ’ਚ ਰਚਨਾਤਮਕਤਾ ਅਤੇ ਨਵੇਂ ਵਿਕਾਸਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਰੰਧਾਵਾ ਨੇ ਡਾ. ਸਾਨੀਆ ਨਾਲ ਮਿਲ ਕੇ ਡਾ. ਜੌਹਲ ਨੂੰ ਗੁਲਦਸਤਾ, ਸ਼ਾਲ ਅਤੇ ਕਾਫੀ ਟੇਬਲ ਬੁੱਕ ਭੇਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਡਾ. ਸਾਨੀਆ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਦੂਰਦਰਸ਼ਨ ਦਹਾਕਿਆਂ ਤੋਂ ਦੇਸ਼ ਦਾ ਭਰੋਸੇਯੋਗ ਸੂਚਨਾ ਅਤੇ ਮਨੋਰੰਜਨ ਮਾਧਿਅਮ ਬਣਿਆ ਹੋਇਆ ਹੈ। ਇਸ ਦੌਰਾਨ ਰੁਚਿਕਰ ਕਵਿਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਉਪਰੰਤ ਡਾ. ਰੰਧਾਵਾ ਨੇ ਡਾ. ਜੌਹਲ ਨਾਲ ਮਿਲ ਕੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਪ੍ਰੋ. ਸੁਰਭੀ, ਪ੍ਰੋ. ਹੈਰੀ, ਪ੍ਰੋ. ਭਵਨੀ, ਪ੍ਰੋ. ਸੁਸ਼ੀਲ, ਪ੍ਰੋ. ਰਿਸ਼ਿਤਾ, ਪ੍ਰੋ. ਲਵਰੋਜ਼, ਪ੍ਰੋ. ਕਾਜਲ,  ਪ੍ਰੋ. ਕਨਵਲ ਆਦਿ ਹਾਜ਼ਰ ਸਨ।

Related posts

ਜੰਮੂ-ਕਸ਼ਮੀਰ ਵਿੱਚ ਚਾਰ ਰਾਜ ਸਭਾ ਸੀਟਾਂ ਅਤੇ ਪੰਜਾਬ ਵਿੱਚ ਇੱਕ ਲਈ ਉਪ-ਚੋਣਾਂ ਦਾ ਐਲਾਨ !

admin

ਸੰਦੀਪ ਸਿੰਘ ਦਾ ਕੇਸ ਲੜ ਰਹੇ ਵਕੀਲ ਘੁੰਮਣ ਭਰਾਵਾਂ ‘ਤੇ ਦਬਾਅ ਦੀ ਨੀਤੀ ਨਿੰਦਣਯੋਗ : ਜਥੇਦਾਰ ਗੜਗੱਜ

admin

‘ਭਾਰਤ ’ਚ ਜੈਵਿਕ ਪਸ਼ੂ ਪਾਲਣ- ਮੌਕੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਆਯੋਜਿਤ !

admin