Health & Fitness Articles India

ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਇੱਕ ਕੈਦੀ ਨੇ ਬਣਾਇਆ ਸੀ ਦੁਨੀਆਂ ਦਾ ਪਹਿਲਾ ਟੁੱਥਬਰੱਸ਼ !

ਇੰਗਲੈਂਡ ਦੇ ਵਿਲੀਅਮ ਐਡਿਸ ਨੇ ਇੱਕ ਅਪਰਾਧ ਦੇ ਦੋਸ਼ ਹੇਠ ਆਪਣੀ ਕੈਦ ਦੇ ਦੌਰਾਨ ਆਪਣੇ ਹੱਥਾਂ ਨਾਲ ਦੁਨੀਆਂ ਦਾ ਪਹਿਲਾ ਬੁਰਸ਼ ਤਿਆਰ ਕੀਤਾ ਸੀ।

ਜੇਲ੍ਹ ਦੇ ਵਿੱਚ ਬੰਦ ਇੱਕ ਕੈਦੀ ਨੇ ਦੁਨੀਆਂ ਦਾ ਪਹਿਲਾ ਟੁੱਥਬਰੱਸ਼ ਬਣਾਇਆ ਸੀ ਅਤੇ ਉਸਨੇ ਜੇਲ੍ਹ ਤੋਂ ਬਾਹਰ ਆ ਕੇ ਇੱਕ ਕਾਰੋਬਾਰ ਵੀ ਖੋਲ੍ਹਿਆ ਸੀ। ਇੰਗਲੈਂਡ ਦੇ ਵਿਲੀਅਮ ਐਡਿਸ ਨੇ ਇੱਕ ਅਪਰਾਧ ਦੇ ਦੋਸ਼ ਹੇਠ ਆਪਣੀ ਕੈਦ ਦੇ ਦੌਰਾਨ ਆਪਣੇ ਹੱਥਾਂ ਨਾਲ ਦੁਨੀਆਂ ਦਾ ਪਹਿਲਾ ਟੁੱਥਬਰੱਸ਼ ਤਿਆਰ ਕੀਤਾ ਸੀ। 1780 ਵਿੱਚ ਵਿਲੀਅਮ ਐਡਿਸ ਨੇ ਇੱਕ ਆਧੁਨਿਕ ਟੁੱਥਬਰੱਸ਼ ਦੀ ਖੋਜ ਕੀਤੀ ਜਿਸਨੂੰ ਅਸੀਂ ਹੁਣ ਆਧੁਨਿਕ ਟੁੱਥਬਰੱਸ਼ ਵਜੋਂ ਜਾਣਦੇ ਹਾਂ। ਉਸਨੇ ਸੂਰ ਦੇ ਬ੍ਰਿਸਟਲ ਨੂੰ ਗਾਂ ਦੀ ਹੱਡੀ ਤੋਂ ਬਣੇ ਇੱਕ ਵਿਸ਼ੇਸ਼ ਤੌਰ ‘ਤੇ ਉੱਕਰੇ ਹੋਏ ਹੈਂਡਲ ਨਾਲ ਜੋੜਿਆ। ਐਡਿਸ ਦੇ ਡਿਜ਼ਾਈਨ ਨੂੰ 1844 ਵਿੱਚ ਹੋਰ ਵਿਕਸਤ ਕੀਤਾ ਗਿਆ ਸੀ।

ਵਿਲੀਅਮ ਐਡਿਸ ਜੇਲ੍ਹ ਦੇ ਵਿੱਚ ਸਜਾ ਭੁਗਤ ਰਿਹਾ ਸੀ ਅਤੇ ਉਸਨੇ ਦੇਖਿਆ ਕਿ ਲੋਕ ਸਿਰਫ਼ ਕੱਪੜੇ, ਸੁਆਹ ਜਾਂ ਸੋਡੇ ਨਾਲ ਆਪਣੇ ਦੰਦ ਸਾਫ਼਼ ਕਰਦੇ ਸਨ, ਪਰ ਉਨ੍ਹਾਂ ਕੋਲ ਮੌਜੂਦਾ ਟੁੱਥਬਰੱਸ਼ ਨਹੀਂ ਸੀ। ਇੱਕ ਰਾਤ ਉਸਨੇ ਰਾਤ ਦੇ ਖਾਣੇ ਤੋਂ ਬਚੀਆਂ ਜਾਨਵਰਾਂ ਦੀਆਂ ਹੱਡੀਆਂ ਨੂੰ ਬਚਾਇਆ। ਅਗਲੇ ਦਿਨ ਹੱਡੀਆਂ ਵਿੱਚ ਛੋਟੇ ਛੇਕ ਕੀਤੇ ਅਤੇ ਜੇਲ੍ਹ ਦੇ ਗਾਰਡ ਤੋਂ ਪ੍ਰਾਪਤ ਸੂਰ ਦੇ ਵਾਲਾਂ ਦੇ ਸਖ਼ਤ ਬੰਡਲਾਂ ਨਾਲ ਉਨ੍ਹਾਂ ਨੂੰ ਜੋੜ ਦਿੱਤਾ। ਦਰਅਸਲ ਉਸ ਦਿਨ ਐਡਿਸ ਨੇ ਦੁਨੀਆਂ ਦਾ ਪਹਿਲਾ ਟੁੱਥਬਰੱਸ਼ ਬਣਾਇਆ ਸੀ ਅਤੇ ਆਪਣੀ ਰਿਹਾਈ ਤੋਂ ਬਾਅਦ ਐਡਿਸ ਨੇ ਆਪਣੇ ਭਰਾ ਨਾਲ ਮਿਲ ਕੇ ਇੱਕ ਟੁੱਥਬਰੱਸ਼ ਕੰਪਨੀ ਦੀ ਸਥਾਪਨਾ ਕੀਤੀ। ਵਿਲੀਅਮ ਐਡਿਸ ਤੋਂ ਬਾਅਦ ਵੀ ਸਦੀਆਂ ਤੱਕ ਜਾਨਵਰਾਂ ਦੇ ਵਾਲਾਂ ਤੋਂ ਬ੍ਰਿਸਟਲ ਬਣਾਏ ਜਾਂਦੇ ਰਹੇ। 1400 ਦੇ ਸ਼ੁਰੂ ਵਿੱਚ ਚੀਨ ਵਿੱਚ ਵੱਖ-ਵੱਖ ਉਦੇਸ਼ਾਂ ਲਈ ਸੂਰ ਦੇ ਬ੍ਰਿਸਟਲ ਵਰਤੇ ਜਾਂਦੇ ਸਨ ਅਤੇ ਘੋੜੇ ਅਤੇ ਹੋਰ ਜਾਨਵਰਾਂ ਦੇ ਵਾਲ ਯੂਰਪ ਵਿੱਚ ਪ੍ਰਸਿੱਧ ਰਹੇ। 18ਵੀਂ ਸਦੀ ਵਿੱਚ ਹੱਡੀਆਂ ਦੇ ਟੁੱਥਬਰੱਸ਼ ਬਣਾਏ ਗਏ ਸਨ ਅਤੇ 19ਵੀਂ ਅਤੇ 20ਵੀਂ ਸਦੀ ਵਿੱਚ ਬਾਂਸ ਨਾਲ ਟੁੱਥਬਰੱਸ਼ਬਣਾਏ ਗਏ।

ਸ਼ਾਕਾਹਾਰੀ ਜਾਂ ਕੁੱਝ ਧਾਰਮਿਕ-ਸੱਭਿਆਚਾਰਕ ਸਮੂਹਾਂ ਦੇ ਲੋਕ ਜਾਨਵਰਾਂ ਦੀਆਂ ਹੱਡੀਆਂ ਅਤੇ ਵਾਲਾਂ ਤੋਂ ਬਣੇ ਟੁੱਥਬਰੱਸ਼ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਲਈ ਸਿੰਥੈਟਿਕ ਜਾਂ ਪੌਦੇ-ਅਧਾਰਤ ਟੁੱਥਬਰੱਸ਼ ਹੋਂਦ ਵਿੱਚ ਆਏ। ਫਿਰ ਨਾਈਲੋਨ ਬ੍ਰਿਸਟਲ ਨੇ ਇਸ ਸਮੱਸਿਆ ਨੂੰ ਬਹੁਤ ਹੱਦ ਤੱਕ ਹੱਲ ਕਰ ਦਿੱਤਾ। ਸਭ ਤੋਂ ਵੱਡੀ ਤਕਨੀਕੀ ਤਬਦੀਲੀ 1938 ਵਿੱਚ ਆਈ ਜਦੋਂ ਅਮਰੀਕੀ ਕੰਪਨੀ ਡੂਪੋਂਟ ਨੇ ਵਪਾਰਕ ਤੌਰ ‘ਤੇ ਨਾਈਲੋਨ ਫਾਈਬਰ ਪੇਸ਼ ਕੀਤਾ। ਨਾਈਲੋਨ ਬ੍ਰਿਸਟਲ ਨੇ ਜਾਨਵਰਾਂ ਦੇ ਵਾਲਾਂ ਦੀ ਥਾਂ ਲੈ ਲਈ। ਇਹ ਟੁੱਥਬਰੱਸ਼ ਵਧੇਰੇ ਸਾਫ਼-ਸੁਥਰੇ, ਸਖ਼ਤ ਅਤੇ ਟਿਕਾਊ ਸਨ। ਉਸ ਸਾਲ ਬਾਜ਼ਾਰ ਵਿੱਚ ਆਇਆ ਪਹਿਲਾ ਨਾਈਲੋਨ ਟੁੱਥਬਰੱਸ਼ ‘ਡਾਕਟਰ ਵੈਸਟ ਦਾ ਮਿਰੈਕਲ-ਟਫਟ’ ਵੀ ਕਿਹਾ ਜਾਂਦਾ ਸੀ। ਫਿਰ ਹੱਥ ਵਾਲੇ ਟੁੱਥਬਰੱਸ਼ ਤੋਂ ਬਾਅਦ ਤਕਨਾਲੋਜੀ ਨੇ ਇੱਕ ਹੋਰ ਮੋੜ ਲਿਆ ਅਤੇ ਇਲੈਕਟ੍ਰਿਕ ਟੂਥਬਰੱਸ਼ ਦਾ ਯੁੱਗ ਆ ਗਿਆ। ਸਾਲ 1954 ਵਿੱਚ ਸਵਿਟਜ਼ਰਲੈਂਡ ਦੇ ਡਾ. ਫਿਲਿਪ ਗਾਈ ਵੂਗ ਨੇ ਬ੍ਰੌਕਸਡੈਂਟ ਨਾਮ ਦਾ ਪਹਿਲਾ ਵਪਾਰਕ ਇਲੈਕਟ੍ਰਿਕ ਟੁੱਥਬਰੱਸ਼ ਬਣਾਇਆ। ਫਿਰ 1961 ਵਿੱਚ ਸਕੁਇਬ ਅਤੇ ਜਨਰਲ ਇਲੈਕਟ੍ਰਿਕਸ ਵਰਗੀਆਂ ਕੰਪਨੀਆਂ ਨੇ ਇਸਦਾ ਹੋਰ ਵਪਾਰੀਕਰਨ ਕੀਤਾ।

Related posts

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਵਾਲੀ ਪਟੀਸ਼ਨ !

admin

ਵੰਤਾਰਾ ਜਾਨਵਰਾਂ ਦੀ ਸੰਭਾਲ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਵੀ ਪੂਰਾ ਕਰਦਾ ਹੈ !

admin