ਮਾਨਸਾ – ਭਾਰਤ ਸਰਕਾਰ ਵਲੋਂ ਲੋੜਵੰਦ ਬੁਜੁਰਗਾ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਜ਼ਿਲ੍ਹਾ ਮਾਨਸਾ ਦੇ ਜੋਗੀ ਪੀਰ ਜੀ, ਚਹਿਲ, ਰੱਲਾ, ਮਾਨਸਾ ਵਿਖੇ 07 ਅਕਤੂਬਰ 2025 ਨੂੰ ਭਾਰਤ ਸਰਕਾਰ ਦੀ ਆਰ.ਵੀ.ਵਾਈ ਯੋਜਨਾ ਦੇ ਅਧੀਨ ਮੁਫ਼ਤ ਉਪਕਰਣ ਵੰਡ ਸਮਾਰੋਹ ਕੀਤਾ ਗਿਆ।
ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਐਮ.ਐਲ.ਏ, ਮਾਨਸਾ ਡਾ. ਵਿਜੇ ਸਿੰਗਲਾ, ਚੁਸ਼ਪਿੰਦਰਬੀਰ ਸਿੰਘ ਚਹਿਲ ਸੀਨੀਅਰ ਆਪ ਆਗ, ਕਾਲਾ ਰਾਮ ਕਾਂਸਲ ਐਸ ਡੀ ਐਮ ਮਾਨਸਾ ਅਤੇ ਅਲਿਮਕੋ ਮੋਹਾਲੀ ਵੱਲੋਂ ਪੁਨੀਤ (ਪੀ ਐਂਡ ਓ) ਦੁਆਰਾ ਸ਼ਿਰਕਤ ਕੀਤੀ ਗਈ। ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਯਾਂਗਜਨ ਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ), ਬਿੱਗ ਹੋਪ ਫਾਊਂਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ, ਮਾਨਸਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜ਼ਿਲੇ ਦੇ ਪਿੰਡ ਰੱਲਾ ਦੇ ਇਸ ਸਮਾਰੋਹ ਵਿੱਚ ਲਗਭਗ 457 ਬੁਜੁਰਗ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਆਰ.ਵੀ.ਵਾਈ ਯੋਜਨਾ ਦੇ ਅਧੀਨ ਲਗਭਗ 40.13 ਲੱਖ ਰੁਪਏ ਦੀ ਲਾਗਤ ਦੇ 2190 ਸਹਾਇਕ ਉਪਕਰਣ ਵੰਡੇ ਗਏ ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ। ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 2190 ਸਹਾਇਕ ਉਪਕਰਣ ਵੰਡੇ ਗਏ, ਜਿਸ ਵਿੱਚ 125 ਵਹੀਲ ਚੇਅਰ ਦੇ ਨਾਲ, 370 ਛੜੀਆਂ, 468 ਕੰਨਾਂ ਦੀ ਮਸ਼ੀਨਾਂ, 18 ਵਾਕਰ, 271 ਕਮਰ ਬੈਲਟ, 756 ਗੋਡਿਆ ਦੇ ਕੈਪ, 78 ਸਿਲੀਕਾਨ ਕੁਸ਼ਨ, 81 ਸਰਵਾਈਕਲ ਕਾਲਰ, 08 ਸਪਾਈਨਲ ਸਪੋਰਟ, 15 ਕਮੋਡ ਚੇਅਰ ਸ਼ਾਮਲ ਸਨ।
ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਮੋਹਾਲੀ, ਬਿੱਗ ਹੋਪ ਫਾਊਂਡੇਸ਼ਨ ਬਰੇਟਾ, ਜ਼ਿਲ੍ਹਾ ਪ੍ਰਸ਼ਾਸਨ, ਮਾਨਸਾ ਅਤੇ ਗ੍ਰਾਮ ਪੰਚਾਇਤ ਰੱਲਾ ਦੇ ਮੈਂਬਰ ਮੌਜੂਦ ਸਨ।
ਬਿੱਗ ਹੋਪ ਫਾਊਡੇਸ਼ਨ ਦੇ ਪ੍ਰਧਾਨ ਮਨਿੰਦਰ ਕੁਮਾਰ ਨੇ ਕਿਹਾ ਕਿ ਸਾਰੇ ਪਿੰਡਾ ਦੀਆ ਗ੍ਰਾਮ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਇਸ ਤਰਾ ਕੈਂਪ ਪਿੰਡ ਪੱਧਰ ਤੇ ਲਗਵਾਉਣ ਤਾਂ ਜੋ ਕੇਂਦਰ ਸਰਕਾਰ ਵੱਲੋ ਸੀਨੀਅਰ ਸਿਟੀਜ਼ਨ ਬਜੁਰਗਾ ਲਈ ਚਲਾਈ ਇਸ ਯੋਜਨਾ ਦਾ ਲੋਕ ਵੱਧ ਤੋ ਵੱਧ ਲਾਭ ਲੈ ਸਕਣ ਅਤੇ ਕੇਂਦਰ ਸਰਕਾਰ ਦੀ ਇਸ ਸਕੀਮ ਸੰਬੰਧੀ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਮੋਕੇ ਸਰਪੰਚ ਹਰਭਜਨ ਸਿੰਘ, ਦਰਸ਼ਨ ਪਾਲ ਸ਼ਰਮਾ, ਜੈਗੋਪਾਲ ਸ਼ਰਮਾ ਰੱਲਾ, ਜਗਜੀਤ, ਗੁਰਜੰਟ,ਪ੍ਰਗਟ ਸਿੰਘ ਗੇਹਲੇ, ਪ੍ਰਿਤਪਾਲ ਸ਼ਰਮਾ ਸਰਪੰਚ, ਮੀਤਾ ਰੱਲਾ, ਸੁੱਖਾ ਫਫੜੇ, ਸੱੁਖਾ ਮਾਨਸਾ, ਜਗਦੇਵ ਮਾਨਸਾ, ਕੁਲਵੰਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਵੀਰਪਾਲ ਕੋਰ, ਬੀਕਰ ਸਿੰਘ, ਸੁਖਪ੍ਰੀਤ ਸਿੰਘ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।