‘ਫਿੱਟ ਇੰਡੀਆ ਸੰਡੇ ਔਨ ਸਾਈਕਲ’ ਦਾ 45ਵਾਂ ਐਡੀਸ਼ਨ ਐਤਵਾਰ ਨੂੰ ਦੇਸ਼ ਭਰ ਵਿੱਚ ਆਯੋਜਿਤ ਕੀਤਾ ਗਿਆ। ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿੱਚ ਸਾਈਕਲਿੰਗ ਕਰਕੇ ਮੁਹਿੰਮ ਦੀ ਅਗਵਾਈ ਕੀਤੀ ਅਤੇ ਨਾਗਰਿਕਾਂ ਨੂੰ ਤੰਦਰੁਸਤੀ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਦੇਸ਼ ਭਰ ਵਿੱਚ 6,000 ਤੋਂ ਵੱਧ ਥਾਵਾਂ ‘ਤੇ ਇਸ ਪ੍ਰੋਗਰਾਮ ਵਿੱਚ 50,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਫਿੱਟਸਪਾਇਰ, ਗੋਲਡਜ਼ ਜਿਮ, ਫਿੱਟਨੈੱਸ ਫਸਟ ਅਤੇ ਕਲਟ ਫਿੱਟ ਵਰਗੀਆਂ ਜਿਮ ਚੇਨਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸਦਾ ਉਦੇਸ਼ ਤੰਦਰੁਸਤੀ ਅਤੇ ਸਾਈਕਲੰਿਗ ਨੂੰ ਇੱਕ ਜਨ ਅੰਦੋਲਨ ਵਜੋਂ ਉਤਸ਼ਾਹਿਤ ਕਰਨਾ ਹੈ।
ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਨੇ ਇਸ ਮੌਕੇ ਦੱਸਿਆ ਕਿ, “ਮੈਂ ਮੁੱਕੇਬਾਜ਼ੀ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਦੀ ਹਾਂ। ਜੋ ਲੋਕ ਖੇਡਾਂ ਵਿੱਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਵੀ ਤੰਦਰੁਸਤੀ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਲੋਕ ਹੁਣ ਪ੍ਰਧਾਨ ਮੰਤਰੀ ਮੋਦੀ ਅਤੇ ਖੇਡ ਮੰਤਰੀ ਦੁਆਰਾ ਦੇਸ਼ ਨੂੰ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਦਿਲਚਸਪੀ ਦਿਖਾ ਰਹੇ ਹਨ। ਸਾਈਕਲੰਿਗ, ਯੋਗਾ ਅਤੇ ਸੈਰ ਵੀ ਤੰਦਰੁਸਤ ਰਹਿਣ ਦੇ ਤਰੀਕੇ ਹਨ।”
‘ਫਿੱਟ ਇੰਡੀਆ ਸੰਡੇ ਔਨ ਸਾਈਕਲ’ ਦਸੰਬਰ 2024 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਫਿੱਟ ਇੰਡੀਆ ਮੂਵਮੈਂਟ ਦਾ ਹਿੱਸਾ ਹੈ, ਜਿਸਨੂੰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਸਾਈਕਲੰਿਗ ਨੂੰ ਇੱਕ ਫਿਟਨੈਸ ਮੁਹਿੰਮ ਵਜੋਂ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਹ ਨਾ ਸਿਰਫ਼ ਲੋਕਾਂ ਨੂੰ ਸਿਹਤਮੰਦ ਰੱਖਣ ਦਾ ਯਤਨ ਹੈ ਬਲਕਿ ਪ੍ਰਦੂਸ਼ਣ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਦੇ ਵਿਰੁੱਧ ਇੱਕ ਜਨ ਅੰਦੋਲਨ ਵੀ ਬਣ ਗਿਆ ਹੈ।
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ, “ਇੱਕ ਖੁਸ਼ਹਾਲ ਅਤੇ ਵਿਕਸਤ ਰਾਸ਼ਟਰ ਲਈ, ਨਾਗਰਿਕਾਂ ਲਈ ਸਿਹਤਮੰਦ ਅਤੇ ਫਿੱਟ ਹੋਣਾ ਜ਼ਰੂਰੀ ਹੈ। ਫਿੱਟ ਇੰਡੀਆ ਮੂਵਮੈਂਟ ਦਾ ਉਦੇਸ਼ ‘ਰੋਜ਼ਾਨਾ ਅੱਧਾ ਘੰਟਾ, ਫਿਟਨੈਸ ਦੀ ਖੁਰਾਕ’ ਦਾ ਸੰਦੇਸ਼ ਫੈਲਾਉਣਾ ਹੈ। ਮੈਂ ਹਰ ਭਾਰਤੀ ਨੂੰ ਐਤਵਾਰ ਨੂੰ ਸਾਈਕਲ ਚਲਾਉਣ ਅਤੇ ਆਪਣੇ ਫਿਟਨੈਸ ਪੱਧਰ ਨੂੰ ਬਣਾਈ ਰੱਖਣ ਦੀ ਤਾਕੀਦ ਕਰਦਾ ਹਾਂ।”
