ਆਸਟ੍ਰੇਲੀਆ ਦੇ ਵਿੱਚ ਲੋਕਾਂ ਨੂੰ ਬਹੁਤ ਜਿ਼ਆਦਾ ਗਰਮ ਮੌਸਮ ਦਾ ਸ੍ਹਾਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਆਸਟ੍ਰੇਲੀਆ ਦੇ ਕਈ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਸਭ ਤੋਂ ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿਣ ਦਾ ਅਨੁਮਾਨ ਹੈ।
ਆਸਟ੍ਰੇਲੀਆ ਦੇ ਮੌਸਮ ਵਿਗਿਆਨ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਨੌਰਦਰਨ ਟੈਰੇਟਰੀ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਗਰਮੀ ਪਵੇਗੀ ਅਤੇ ਇਹ ਗਰਮੀ ਕਈ ਦਿਨਾਂ ਤੱਕ ਰਹਿਣ ਦੀ ਉਮੀਦ ਹੈ। ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਖਾਸ ਤੌਰ ‘ਤੇ ਪ੍ਰਭਾਵਿਤ ਹੋਣਗੇ ਅਤੇ ਸਿਡਨੀ ਦੇ ਕੁੱਝ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਸਕਦਾ ਹੈ। ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ ਸ਼ੁੱਕਰਵਾਰ ਅਤੇ ਕੱਲ੍ਹ ਸ਼ਨੀਵਾਰ ਨੂੰ ਬਹੁਤ ਜਿਆਦਾ ਗਰਮੀ ਹੋਵੇਗੀ। ਨਿਊ ਸਾਊਥ ਵੇਲਜ਼ ਦੇ ਵਿੱਚ ਹੰਟਰ, ਸਿਡਨੀ ਮੈਟਰੋ, ਇੱਲਵਾਰਾ, ਸੈਂਟਰਲ ਟੇਬਲਲੈਂਡਜ਼, ਸਦਰਨ ਟੇਬਲਲੈਂਡਜ਼ ਅਤੇ ਸਨੋਈ ਮਾਊਂਟੈਨ ਇਲਾਕਿਆਂ ਦੇ ਵਿੱਚ ਹੀਟਵੇਵ ਹੋਣ ਦੀ ਆਫ਼ੀਸ਼ੀਅਲ ਚੇਤਵਾਨੀ ਦਿੱਤੀ ਗਈ ਹੈ।
ਸਰਫ ਲਾਈਫ ਸੇਵਿੰਗ ਗਰੁੱਪਾਂ ਨੇ ਵਾਧੂ ਸੁਰੱਖਿਆ ਸਲਾਹ ਜਾਰੀ ਕੀਤੀ ਹੈ ਕਿਉਂਕਿ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਬੀਚਾਂ ‘ਤੇ ਆਉਂਦੇ ਹਨ। ਨਿਊ ਸਾਊਥ ਵੇਲਜ਼ ਦੇ ਸਰਫ਼ ਲਾਈਫ਼ ਸੇਵਿੰਗ ਦੇ ਸੀਈਓ ਸਟੀਵਨ ਪੀਅਰਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, “ਲੋਕ ਅੱਜ ਚਾਹੇ ਵੀਕਐਂਡ ‘ਤੇ ਸਾਡੇ ਉਸ ਤੱਟਵਰਤੀ ਖੇਤਰ ਵੱਲ ਜਾਣ ਜਿਥੇ ਜਿੱਥੇ ਲਾਲ ਅਤੇ ਪੀਲੇ ਝੰਡੇ ਉੱਡਦੇ ਹੋਏ ਦੇਖਣ ਅਤੇ ਸਾਡੇ ਲਾਈਫ਼ ਸੇਵਰਜ਼ ਅਤੇ ਲਾਈ਼ ਗਾਰਡ ਡਿਊਟੀ ‘ਤੇ ਹੋਣ।”
ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਅਤੇ ਨੌਰਦਰਨ ਟੈਰੇਟਰੀ ਦੇ ਵਿੱਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਬਹੁਤ ਗਰਮ ਹੋਣਗੇ। ਕੁਈਨਜ਼ਲੈਂਡ ਦੇ ਅੰਦਰੂਨੀ ਹਿੱਸਿਆਂ ਟੌਪ ਐਂਡ ਅਤੇ ਵੈਸਟਰਨ ਆਸਟ੍ਰੇਲੀਆ ਦੇ ਪਿਲਬਾਰਾ ਅਤੇ ਕਿੰਬਰਲੇ ਦੇ ਬਹੁਤ ਸਾਰੇ ਖੇਤਰਾਂ ਵਿੱਚ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੋਣ ਦੀ ਉਮੀਦ ਹੈ। ਕੱੁਝ ਦੂਰ-ਦੁਰਾਡੇ ਸਥਾਨਾਂ ਦੇ ਵਿੱਚ ਤਾਪਮਾਨ ਕਈ ਡਿਗਰੀ ਹੋਰ ਵੱਧ ਜਾਣ ਦੀ ਸੰਭਾਵਨਾ ਹੈ।
ਅੱਗ ਬੁਝਾਊ ਅਧਿਕਾਰੀਆਂ ਨੇ ਸਾਊਥ ਆਸਟ੍ਰੇਲੀਆ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਕੁੱਝ ਹਿੱਸਿਆਂ ਵਿੱਚ ਅੱਗ ਲੱਗਣ ਦੇ ਖਤਰੇ ਦੀਆਂ ਬਹੁਤ ਜ਼ਿਆਦਾ ਸੰਭਾਵਨਾ ਦੱਸੀ ਹੈ ਕਿਉਂਕਿ ਗਰਮ, ਸੁੱਕਾ ਅਤੇ ਤੇਜ਼ ਹਵਾ ਮੌਸਮ ਦੇ ਰੂਪ ਵਿੱਚ ਫਲੈਗ ਕੀਤਾ ਹੈ ਕਿਉਂਕਿ ਗਰਮ, ਸੁੱਕਾ ਅਤੇ ਹਵਾਦਾਰ ਮੌਸਮ ਇੱਕ ਅਸਥਿਰ ਮਿਸ਼ਰਣ ਬਣਾਉਂਦਾ ਹੈ। ਸੁੱਕੇ ਇਲਾਕਿਆਂ ਦੇ ਵਿੱਚ ਛੋਟੀ-ਮੋਟੀ ਅੱਗ ਨੂੰ ਵੀ ਕਾਬੂ ਕਰਨਾ ਮੁਸ਼ਕਲ ਹੋ ਸਕਦਾ ਹੈ, ਜਿਸ ਨਾਲ ਬੁਸ਼ਲੈਂਡ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤੇਜ਼ੀ ਨਾਲ ਬਦਲਦੇ ਅੱਗ ਦੇ ਜੋਖਮਾਂ ਦੇ ਲਈ ਤਿਆਰ ਰਹਿਣ ਲਈ ਚੇਤਾਵਨੀ ਦਿੱਤੀ ਗਈ ਹੈ।
ਸਿਹਤ ਅਧਿਕਾਰੀ ਵੀ ਚਿੰਤਤ ਹਨ ਕਿਉਂਕਿ ਦਿਨ ਦੇ ਉੱਚ ਤਾਪਮਾਨ ਅਤੇ ਅਸਾਧਾਰਨ ਤੌਰ ‘ਤੇ ਗਰਮ ਰਾਤਾਂ ਦੇ ਸੁਮੇਲ ਨਾਲ ਗਰਮੀ ਦੇ ਤਣਾਅ ਅਤੇ ਡੀਹਾਈਡਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ। ਬਜ਼ੁਰਗ ਲੋਕ, ਬੱਚੇ ਅਤੇ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਜੋਰ ਜਿਆਦਾ ਧਿਆਨ ਰੱਖਣ, ਬਾਹਰ ਘੱਟ ਸਮਾਂ ਬਤੀਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਢੁਕਵੇਂ ਢੰਗ ਨਾਲ ਹਾਈਡਰੇਟਿਡ ਰਹਿਣ।
ਐਮਰਜੈਂਸੀ ਸੇਵਾਵਾਂ ਦੇ ਵਿੱਚ ਆਮ ਤੌਰ ‘ਤੇ ਗਰਮ ਮੌਸਮ ਦੌਰਾਨ ਲੰਬੇ ਸਮੇਂ ਤੱਕ ਗਰਮੀ ਨਾਲ ਸਬੰਧਤ ਕਾਲਾਂ ਵੱਧ ਜਾਂਦੀਆਂ ਹਨ ਅਤੇ ਰਾਤ ਭਰ ਦੀ ਨਿਰੰਤਰ ਗਰਮੀ ਦੇ ਨਾਲ ਬਿਜਲੀ ਦੀ ਮੰਗ ਤੇਜ਼ੀ ਨਾਲ ਵੱਧ ਜਾਂਦੀ ਹੈ, ਨੈੱਟਵਰਕ ਓਵਰਲੋਡ ਹੋ ਜਾਂਦੇ ਹਨ ਤਾਂ ਸਥਾਨਕ ਆਊਟੇਜ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਬੁਨਿਆਦੀ ਢਾਂਚੇ ਦੇ ਵੀ ਦਬਾਅ ਹੇਠ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।
