“ਜਦੋਂ ਵਿਕਟੋਰੀਆ ਦੇ ਵਾਸੀ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ ਤਾਂ ਵਿਕਟੋਰੀਆ ਦੀ ਸਰਕਾਰ ਵਿਕਟੋਰੀਆ ਵਾਸੀਆਂ ਨੂੰ ਸਾਰੇ ਸੂਬੇ ਦੇ ਵਿੱਚ ਉਪਲਬਧ ਹੋਰ ਬਦਲਵੀਆਂ ਇਲਾਜ ਸੇਵਾਵਾਂ ਬਾਰੇ ਯਾਦ ਦਿਵਾ ਰਹੀ ਹੈ ਤਾਂ ਜੋ ਭੀੜਭਾੜ ਵਾਲੇ ਐਮਰਜੈਂਸੀ ਵਿਭਾਗਾਂ ਤੋਂ ਬਚਿਆ ਜਾ ਸਕੇ।“
ਸਿਹਤ ਮੰਤਰੀ ਮੈਰੀ-ਐਨ ਥੋਮਸ ਨੇ ਰਿਚਮੰਡ ਅਰਜੈਂਟ ਕੇਅਰ ਕਲੀਨਿਕ (UCC) ਦਾ ਦੌਰਾ ਕਰਦਿਆਂ ਵਿਕਟੋਰੀਆ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ, “ਟ੍ਰਿਪਲ ਜ਼ੀਰੋ (000) ਅਤੇ ਹਸਪਤਾਲ ਸਿਰਫ਼ ਐਮਰਜੈਂਸੀ ਮਾਮਲਿਆਂ ਦੇ ਲਈ ਹੀ ਵਰਤੋ। ਹਫ਼ਤੇ ਦੇ ਸੱਤੋਂ ਦਿਨ ਖੁੱਲ੍ਹੇ ਰਹਿਣ ਵਾਲੇ ਅਰਜੈਂਟ ਕੇਅਰ ਕਲੀਨਿਕ, ਬਿਨਾਂ ਅਪਾਇੰਟਮੈਂਟ (ਵਾਕ-ਇਨ) ਅਤੇ ਬੁਕਿੰਗ ਦੋਵੇਂ ਸਵੀਕਾਰ ਕਰਦੇ ਹਨ ਅਤੇ ਇੱਥੇ ਜੀਪੀ ਅਤੇ ਨਰਸਾਂ ਤਾਇਨਾਤ ਹੁੰਦੀਆਂ ਹਨ, ਜੋ ਮੋਚਾਂ, ਟੁੱਟੀਆਂ ਹੱਡੀਆਂ, ਕੱਟਾਂ ਅਤੇ ਹਲਕੀਆਂ ਇਨਫੈਕਸ਼ਨਾਂ ਵਰਗੀਆਂ ਤੁਰੰਤ ਪਰ ਜਾਨ-ਲੈਵਾ ਨਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਨ।
ਕਾਮਨਵੈਲਥ ਦੀ ਪਾਰਟਰਨਿਸ਼ਪ ਨਾਲ ਭਾਈਚਾਰੇ ਵਿੱਚ ਚਲਾਏ ਜਾ ਰਹੇ ਵਿਕਟੋਰੀਆ ਸਰਕਾਰ ਵੱਲੋਂ ਖੋਲ੍ਹੇ ਗਏ 29 ਮੂਲ ਕੇਂਦਰਾਂ ਨੇ 2022 ਤੋਂ ਲੈ ਕੇ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਮਰੀਜ਼ਾਂ ਦੀ ਸੇਵਾ ਕੀਤੀ ਹੈ।
ਮੌਜੂਦਾ ਸਮੇਂ ਵਿੱਚ ਰਿਚਮੰਡ ਅਰਜੈਂਟ ਕੇਅਰ ਕਲੀਨਿਕ ਹਰ ਹਫ਼ਤੇ 7,500 ਤੋਂ ਵੱਧ ਲੋਕਾਂ ਦਾ ਇਲਾਜ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਲਗਭਗ 50 ਫੀਸਦੀ ਮਰੀਜ਼ਾਂ ਨੇ ਕਿਹਾ ਕਿ, “ਜੇ ਕਲੀਨਿਕ ਉਪਲਬਧ ਨਾ ਹੁੰਦਾ ਤਾਂ ਉਹ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਂਦੇ।” ਇਹ ਯਾਦ ਉਸ ਸਮੇਂ ਦਿਵਾਈ ਜਾ ਰਹੀ ਹੈ ਜਦੋਂ ਸਿਹਤ ਪ੍ਰਣਾਲੀ ‘ਤੇ ਭਾਰ ਬਣਿਆ ਹੋਇਆ ਹੈ ਅਤੇ ਵਿਕਟੋਰੀਆ ਦੀ ਵਿਸ਼ਵ-ਪੱਧਰੀ ਅਰਜੈਂਟ ਕੇਅਰ ਸੇਵਾਵਾਂ ਇਸ ਗਰਮੀ ਦੌਰਾਨ ਦਿਨ-ਰਾਤ ਭਾਈਚਾਰੇ ਦੀ ਸਹਾਇਤਾ ਲਈ ਤਿਆਰ ਹਨ।
ਵਿਕਟੋਰੀਅਨ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ (VVED) ਅਤੇ ਨਰਸ-ਆਨ-ਕਾਲ ਵੀ ਵਿਕਟੋਰੀਆ ਵਾਸੀਆਂ ਲਈ ਉਪਲਬਧ ਹਨ ਜੋ ਮੁਫ਼ਤ ਸਲਾਹ, ਦੇਖਭਾਲ ਅਤੇ ਇਲਾਜ ਜਲਦੀ ਮੁਹੱਈਆ ਕਰਦੇ ਹਨ। ਵਿਕਟੋਰੀਅਨ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ ਇੱਕ 24 ਘੰਟੇ ਚੱਲਣ ਵਾਲੀ ਮੁਫ਼ਤ ਸੇਵਾ ਹੈ ਜਿਸ ਵਿੱਚ ਮਰੀਜ਼ ਆਨਲਾਈਨ ਵੀਡੀਓ ਰਾਹੀਂ ਐਮਰਜੈਂਸੀ ਨਰਸਾਂ ਅਤੇ ਡਾਕਟਰਾਂ ਤੋਂ ਇਲਾਜ ਲੈ ਸਕਦੇ ਹਨ, ਜਿਸ ਨਾਲ ਟ੍ਰਿਪਲ ਜ਼ੀਰੋ ਅਤੇ ਐਮਰਜੈਂਸੀ ਵਿਭਾਗਾਂ ‘ਤੇ ਦਬਾਅ ਘਟਦਾ ਹੈ। ਨਰਸ-ਆਨ-ਕਾਲ ਵੀ ਘੰਟੇ ਸੱਤੇ ਦਿਨ ਸੇਵਾ ਪ੍ਰਦਾਨ ਕਰਦੀ ਹੈ, ਜਿੱਥੇ ਰਜਿਸਟਰਡ ਨਰਸਾਂ ਤੁਰੰਤ ਅਤੇ ਮਾਹਿਰ ਸਲਾਹ ਦਿੰਦੀਆਂ ਹਨ।
ਵਿਕਟੋਰੀਆ ਵਾਸੀ ਸਰਕਾਰ ਦੇ Chemist Care Now ਪ੍ਰੋਗਰਾਮ ਵਿੱਚ ਸ਼ਾਮਲ 800 ਫਾਰਮੇਸੀਆਂ ਵਿੱਚੋਂ ਕਿਸੇ ‘ਤੇ ਵੀ ਇਲਾਜ ਲਈ ਜਾ ਸਕਦੇ ਹਨ ਜਿਸ ਨਾਲ ਸਧਾਰਣ UTI ਜਾਂ ਹਲਕੀਆਂ ਚਮੜੀ ਦੀਆਂ ਸਮੱਸਿਆਵਾਂ ਵਰਗੀਆਂ ਹਾਲਤਾਂ ਲਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਰਹਿੰਦੀ।
ਇਨ੍ਹਾਂ ਸੇਵਾਵਾਂ ਨੂੰ ਵੱਡੇ ਨਿਵੇਸ਼ ਦਾ ਸਮਰਥਨ ਪ੍ਰਾਪਤ ਹੈ। ਵਿਕਟੋਰੀਆ ਦੇ ਬਜਟ 2025/26 ਵਿੱਚ ਨੌਂ UCC ਅਤੇ Chemist Care Now ਪ੍ਰੋਗਰਾਮ ਲਈ ਵਾਧੂ 48.2 ਮਿਲੀਅਨ ਡਾਲਰ, ਅਤੇ VVED ਦੇ ਵਿਸਥਾਰ ਅਤੇ ਇਸਨੂੰ ਸਥਾਈ ਬਣਾਉਣ ਲਈ 437 ਮਿਲੀਅਨ ਡਾਲਰ ਦਿੱਤੇ ਗਏ ਹਨ।
ਸਿਹਤ ਮੰਤਰੀ ਮੈਰੀ-ਐਨ ਥੋਮਸ ਨੇ ਅਪੀਲ ਕੀਤੀ ਹੈ ਕਿ, “ਤਿਉਹਾਰਾਂ ਦੇ ਮੌਸਮ ਅਤੇ ਰੌਣਕਦਾਰ ਗਰਮੀ ਦੇ ਮਹੀਨਿਆਂ ਦੌਰਾਨ ਜੇ ਹਾਲਤ ਜਾਨ-ਲੈਵਾ ਨਹੀਂ ਹੈ ਤਾਂ ਵਿਕਟੋਰੀਆ ਵਾਸੀਆਂ ਨੂੰ ਸਾਡੇ ਵਿਸ਼ਵ-ਪੱਧਰੀ ਬਦਲਵੇਂ ਇਲਾਜ ਕੇਂਦਰ—ਜਿਵੇਂ UCC ਜਾਂ VVED ਦਾ ਹੀ ਉਪਯੋਗ ਕਰਨ ਬਾਰੇ ਸੋਚਣਾ ਚਾਹੀਦਾ ਹੈ। ਮੈਂ 2025 ਵਿੱਚ ਖ਼ਾਸ ਕਰਕੇ ਸਾਲ ਦੇ ਇਸ ਸਮੇਂ ਸਾਡੇ ਸਮਰਪਿਤ ਡਾਕਟਰਾਂ, ਨਰਸਾਂ, ਮਿਡਵਾਈਫ਼ਾਂ ਅਤੇ ਪੂਰੇ ਸਿਹਤਕਰਮੀ ਵਰਕਫੋਰਸ ਦਾ ਧੰਨਵਾਦ ਕਰਦੀ ਹਾਂ ਜੋ ਆਪਣੇ ਪਰਿਵਾਰਾਂ ਤੋਂ ਸਮਾਂ ਕੱਢ ਕੇ ਵਿਕਟੋਰੀਆ ਵਾਸੀਆਂ ਦੀ ਸੇਵਾ ਕਰ ਰਹੇ ਹਨ।”
ਐਮਰਜੈਂਸੀ ਮਾਮਲਿਆਂ ਵਿੱਚ ਵਿਕਟੋਰੀਆ ਵਾਸੀਆਂ ਨੂੰ ਟ੍ਰਿਪਲ ਜ਼ੀਰੋ ‘ਤੇ ਕਾਲ ਕਰਨੀ ਚਾਹੀਦੀ ਹੈ ਪਰ ਗੈਰ-ਐਮਰਜੈਂਸੀ ਮਾਮਲਿਆਂ ਨੂੰ ਬਦਲਵੀਆਂ ਇਲਾਜ ਸੇਵਾਵਾਂ ਵੱਲ ਦਿਸ਼ਾ-ਨਿਰਦੇਸ਼ਿਤ ਕੀਤਾ ਜਾ ਸਕਦਾ ਹੈ। ਵਿਕਟੋੋਰੀਆ ਦੀਆਂ ਬਹੁਤ ਸਾਰੀਆਂ ਅਰਜੈਂਟ ਕੇੇਅਰ ਸਰਵਿਸਿਜ਼ ਮੁੁਫ਼ਤ ਵਿੱਚ ਤੇੇਜ਼ ਮੱਦਦ ਪ੍ਰਦਾਨ ਕਰਦੀਆਂ ਹਨ। ਭਾਵੇਂ ਦਿਨ ਹੋਵੇ ਜਾਂ ਰਾਤ, ਵੀਕਡੇਅ ਜਾਂ ਵੀਕਐਂਡ, ਹੁਣ ਤੁਸੀਂ ਇਨ੍ਹਾਂ ਸਿਹਤ ਸੰੰਭਾਲ ਸੇੇਵਾਵਾਂ ਵਿਚੋਂ ਲੋੜੀਂਦੀ ਅਰਜੈਂਟ ਕੇਅਰ ਲੈ ਸਕਦੇੇ ਹੋੋ।
- ਮੁਫ਼ਤ ਮੱਦਦ ਤੇਜ਼ੀ ਨਾਲ ਪ੍ਰਾਪਤ ਕਰੋ, ਹਸਪਤਾਲ ਦੀ ਐਮਰਜੈਂਸੀ ਵਿੱਚ ਉਡੀਕ ਕਰਨ ਦੀ ਲੋੜ ਨਹੀਂ
- ਕੋਈ ਅਪਾਇੰਟਮੈਂਟ ਜਾਂ ਜੀਪੀ ਰੈਫਰਲ ਦੀ ਲੋੜ ਨਹੀਂ
- 24 ਘੰਟੇ 7 ਦਿਨ ਜਾਂ ਵਾਧੂ ਘੰਟੇ
- ਸਾਰੇ ਵਿਕਟੋਰੀਆ ਵਿੱਚ ਉਪਲਬਧ
- ਸਾਰਿਆਂ ਲਈ ਖੁੱਲ੍ਹਾ, ਕਿਸੇ ਮੈਡੀਕੇਅਰ ਕਾਰਡ ਦੀ ਲੋੜ ਨਹੀਂ
- ਮਾਹਰ ਅਰਜੈਂਟ ਕੇਅਰ ਡਾਕਟਰਾਂ ਅਤੇ ਨਰਸਾਂ ਦਾ ਸਟਾਫ਼
ਤੁਸੀਂ ਤਿੰਨ ਤਰੀਕਿਆਂ ਨਾਲ ਜ਼ਰੂਰੀ ਦੇਖਭਾਲ ਲੈ ਸਕਦੇ ਹੋ:
- ਅਰਜੈਂਟ ਕੇੇਅਰ ਕਲੀਨਿਕ ਵਿੱਚ ਜਾਓ, ਦੇਰ ਰਾਤ ਤੱਕ ਅਤੇ ਵੀਕਐਂਡ ‘ਤੇ ਖੁੱਲ੍ਹਾ
- ਵਰਚੁਅਲ ਐਮਰਜੈਂਸੀ ਕੇਅਰ ਨਾਲ ਵੀਡੀਓ ਕਾਲ 24/7
- ਫੋਨ 1300 60 60 24 ਨਰਸ-ਆਨ-ਕਾਲ 24/7
ਜੇਕਰ ਤੁਹਾਨੂੰ ਕੋਈ ਜਾਨਲੇਵਾ ਸਥਿਤੀ ਹੈ ਅਤੇ ਤੁਹਾਨੂੰ ਤੁਰੰਤ ਐਮਰਜੈਂਸੀ ਦੇਖਭਾਲ ਦੀ ਲੋੜ ਹੈ, ਤਾਂ ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਐਮਰਜੈਂਸੀ ਵਿਭਾਗ ਵਿੱਚ ਜਾਓ।
