ਜਨਵਰੀ 2026 ਦੇ ਵਿਕਟੋਰੀਅਨ ਬੁਸ਼ਫਾਇਰ ਨਾਲ ਨੁਕਸਾਨੀਆਂ ਸੂਬੇ ਦੀਆਂ ਸੜਕਾਂ ਅਤੇ ਲੋਕ-ਆਵਾਜਾਈ ਦੇ ਬੁਨਿਆਦੀ ਢਾਂਚੇ ਦੀ ਬਹਾਲੀ ਅਤੇ ਮੁਰੰਮਤ ਲਈ ਲਗਭਗ 82 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਖੇਤਰੀ ਭਾਈਚਾਰਿਆਂ ਲਈ ਦੇ ਮਹੱਤਵਪੂਰਨ ਆਵਾਜਾਈ ਸੰਪਰਕ ਮੁੜ ਬਹਾਲ ਹੋ ਸਕਣ।
ਇਸ ਵਿੱਚੋਂ 44 ਮਿਲੀਅਨ ਡਾਲਰ ਤੱਕ ਐਮਰਜੈਂਸੀ ਕੰਮਾਂ ਲਈ ਹਨ, ਜੋ ਕਿ ਸਾਂਝੀ ਕਾਮਨਵੈਲਥ–ਰਾਜ ਆਫ਼ਤ ਪੁਨਰਵਾਸ ਫੰਡਿੰਗ ਵਿਵਸਥਾ (DRFA) ਤਹਿਤ ਐਲਬਨੀਜ਼ ਅਤੇ ਐਲਨ ਸਰਕਾਰਾਂ ਵੱਲੋਂ ਫੰਡ ਕੀਤੇ ਜਾਣਗੇ। ਇਸ ਤੋਂ ਇਲਾਵਾ ਐਲਨ ਸਰਕਾਰ ਵੱਲੋਂ ਹੋਰ 37 ਮਿਲੀਅਨ ਡਾਲਰ ਦੀ ਰਕਮ ਦਿੱਤੀ ਜਾਵੇਗੀ।
ਇਹ ਐਲਾਨ ਪਹਿਲਾਂ ਕੀਤੀ ਗਈ ਸਹਾਇਤਾ ’ਤੇ ਆਧਾਰਿਤ ਹੈ ਅਤੇ ਪ੍ਰਭਾਵਿਤ ਭਾਈਚਾਰਿਆਂ ਵੱਲੋਂ ਦਰਸਾਈਆਂ ਲੋੜਾਂ ਦਾ ਸਿੱਧਾ ਜਵਾਬ ਹੈ ਜਦੋਂ ਉਹ ਆਪਣੀ ਮੁੜ-ਬਹਾਲੀ ਦੀ ਯਾਤਰਾ ਸ਼ੁਰੂ ਕਰ ਰਹੇ ਹਨ। ਸਿਰਫ਼ ਸੜਕਾਂ ਦੀ ਸਤ੍ਹਾ ’ਤੇ ਹੀ ਨਹੀਂ, ਸਗੋਂ ਬੈਰੀਅਰਾਂ, ਸਾਈਨੇਜ ਅਤੇ ਬਨਸਪਤੀ ਸਮੇਤ ਮਹੱਤਵਪੂਰਨ ਸੜਕ-ਕਿਨਾਰੇ ਅਤੇ ਸੁਰੱਖਿਆ ਬੁਨਿਆਦੀ ਢਾਂਚੇ ’ਤੇ ਵੀ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਸੜਕਾਂ ‘ਤੇ ਡਿਗੇ ਦਰੱਖਤ ਹਟਾਉਣ ਲਈ ਵਰਤੀ ਗਈ ਭਾਰੀ ਮਸ਼ੀਨਰੀ ਕਾਰਣ ਸੜਕਾਂ ਨੁਕਸਾਨੀਆਂ ਗਈਆਂ ਹਨ।
ਮੁਰੰਮਤ ਟੀਮਾਂ ਵਾਇਰ ਰੋਪ ਅਤੇ ਗਾਰਡ ਰੇਲਿੰਗ ਦੀ ਮੁਰੰਮਤ ਕਰਨਗੀਆਂ, ਦਰੱਖ਼ਤਾਂ ਅਤੇ ਮਲਬੇ ਦੀ ਸਫ਼ਾਈ ਕਰਨਗੀਆਂ, ਇਹ ਯਕੀਨੀ ਬਣਾਉਣਗੀਆਂ ਕਿ ਸਾਈਨੇਜ ਸਹੀ-ਸਲਾਮਤ ਰਹਿਣ ਅਤੇ ਸੜਕਾਂ ਦੀ ਮੁਰੰਮਤ ਹੋਵੇ। ਇਸ ਨਾਲ ਸਥਾਨਕ ਅਰਥਵਿਵਸਥਾ ਅਤੇ ਕਾਰੋਬਾਰਾਂ ਨੂੰ ਸਹਾਰਾ ਮਿਲੇਗਾ, ਜੋ ਸੁਰੱਖਿਅਤ ਅਤੇ ਆਸਾਨੀ ਨਾਲ ਪਹੁੰਚਯੋਗ ਸੜਕਾਂ ’ਤੇ ਨਿਰਭਰ ਕਰਦੇ ਹਨ।
ਮਰਚਿਸਨ–ਵਾਇਲਟ ਟਾਊਨ ਰੋਡ ਸਮੇਤ ਮਹੱਤਵਪੂਰਨ ਰਾਹਾਂ ’ਤੇ ਕੰਮ ਕਰ ਰਹੇ ਹਾਂ ਤਾਂ ਜੋ ਹਿਊਮ ਹਾਈਵੇ ਲਈ ਇਹ ਜ਼ਰੂਰੀ ਬਦਲਵਾਂ ਰਾਹ ਲੋਕਲ ਭਾਈਚਾਰਿਆਂ ਲਈ ਖੁੱਲ੍ਹਾ ਰਹੇ। ਵਿਕਟੋਰੀਆ ਡਿਪਾਰਟਮੈਂਟ ਆਫ਼ ਟਰਾਂਸਪੋਰਟ ਐਂਡ ਪਲਾਨਿੰਗ ਮਰੇ ਵੈਲੀ ਹਾਈਵੇ, ਬੇਨਾਲਾ–ਟੋਕਮਵਾਲ ਰੋਡ ਅਤੇ ਸ਼ੈਲੀ–ਵਾਲਵਾ ਰੋਡ ਵਰਗੀਆਂ ਸੜਕਾਂ ’ਤੇ ਸੜਕ ਦੇ ਪੇਵਮੈਂਟ ਨੂੰ ਹੋਏ ਹੋਰ ਜਿਆਦਾ ਨੁਕਸਾਨ ਦੀ ਮੁਰੰਮਤ ਲਈ ਤਿਆਰੀ ਕਰ ਰਿਹਾ ਹੈ।
ਐਲਬਾਨੀਜ਼ ਅਤੇ ਐਲਨ ਸਰਕਾਰਾਂ ਨੇ ਇਸ ਗੱਲ ਲਈ ਵਚਨਬੱਧਤਾ ਪ੍ਰਗਟਾਈ ਹੈ ਕਿ ਬੁਸ਼ਫਾਇਰ ਨਾਲ ਪ੍ਰਭਾਵਿਤ ਵਿਕਟੋਰੀਆ ਦੇ ਲੋਕਾਂ ਨੂੰ ਇਨ੍ਹਾਂ ਭਿਆਨਕ ਬੁਸ਼ਫਾਇਰਾਂ ਤੋਂ ਮੁੜ ਪੈਰਾਂ ‘ਤੇ ਆਉਣ ਦੇ ਲਈ ਲੋੜੀਂਦੀ ਸਾਰੀ ਮਦਦ ਮਿਲੇ। ਬਹਾਲੀ ਸਹਾਇਤਾ ਬਾਰੇ ਜਾਣਕਾਰੀ ਹੁਣ Emergency Recovery Victoria ਦੀ ਵੈੱਬਸਾਈਟ vic.gov.au/january-2026-victorian-bushfires ’ਤੇ ਉਪਲਬਧ ਹੈ।
ਜੇ ਤੁਸੀਂ ਇਨ੍ਹਾਂ ਅੱਗਾਂ ਨਾਲ ਪ੍ਰਭਾਵਿਤ ਭਾਈਚਾਰਿਆਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ Victorian Emergency Relief and Recovery Foundation (VERRF) ਵੱਲੋਂ ਜਨਵਰੀ 2026 ਵਿਕਟੋਰੀਆਨ ਬੁਸ਼ਫਾਇਰ ਅਪੀਲ vic.gov.au/2026-Victorian-Bushfire-Appeal ਸ਼ੁਰੂ ਕੀਤੀ ਗਈ ਹੈ।
ਜੇ ਤੁਸੀਂ ਸਮਾਨ ਦਾਨ ਕਰਨਾ ਜਾਂ ਆਪਣਾ ਸਮਾਂ ਸੇਵਾ ਵਿੱਚ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ GIVIT ਵਰਗੀਆਂ ਉਚਿਤ ਚੈਰਿਟੀਆਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
