CultureArticlesAustralia & New Zealand

ਦਾ ਹਿੱਲਜ਼ ਵਿੱਚ ਯੀਅਰ ਆਫ਼ ਦਾ ਹੋਰਸ ਦੀ ਧਮਾਕੇਦਾਰ ਸ਼ੁਰੂਆਤ : ਸਭ ਤੋਂ ਵੱਡਾ ਲੂਨਰ ਫੈਸਟੀਵਲ !

ਦਾ ਹਿੱਲਜ਼ ਲੂਨਰ ਸਟ੍ਰੀਟ ਫੈਸਟੀਵਲ ਸ਼ਨੀਵਾਰ, 28 ਫਰਵਰੀ 2026 ਨੂੰ ਹੋ ਰਿਹਾ ਹੈ। ਫੋਟੋ: ਲੂਨਰ ਫੈਸਟੀਵਲ @ ਅਰਬਨ ਕੈਮਲ 2025 ।

ਦਾ ਹਿੱਲਜ਼ ਸ਼ਾਇਰ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਲੂਨਰ ਨਿਊ ਯੀਅਰ ਸੈਲੀਬ੍ਰੇਸ਼ਨ ਦੇ ਲਈ NSW ਸਰਕਾਰ ਤੋਂ ਮਿਲੀ ਫੰਡਿੰਗ ਦੀ ਬਦੌਲਤ, ਕੈਸਲ ਹਿੱਲ ਮੇਨ ਸਟ੍ਰੀਟ ਨੂੰ ਦਸ ਸਾਲਾਂ ਵਿੱਚ ਪਹਿਲੀ ਵਾਰ ਕਾਰਾਂ ਦੇ ਲਈ ਬੰਦ ਕਰ ਦਿੱਤਾ ਜਾਵੇਗਾ ਅਤੇ ਪੈਦਲ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ।

 ਦਾ ਹਿੱਲਜ਼ ਲੂਨਰ ਸਟ੍ਰੀਟ ਫੈਸਟੀਵਲ ਸ਼ਨੀਵਾਰ, 28 ਫਰਵਰੀ 2026 ਨੂੰ ਵਾਪਸ ਆ ਰਿਹਾ ਹੈ ਜਿਸ ਵਿੱਚ ਲਾਈਵ ਮਨੋਰੰਜਨ, ਪ੍ਰਮਾਣਿਕ ਏਸ਼ੀਆਈ ਪਕਵਾਨਾਂ, ਘੁੰਮਦੇ-ਫਿਰਦੇ ਪ੍ਰਫਾਰਮੈਂਸ, ਪਰਿਵਾਰਕ ਗਤੀਵਿਧੀਆਂ ਅਤੇ ਇੱਕ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਯੀਅਰ ਆਫ਼ ਦਾ ਹੋਰਸ ਮਨਾਇਆ ਜਾਂਦਾ ਹੈ।

ਦਾ ਹਿੱਲਜ਼ ਸ਼ਾਇਰ ਕੌਂਸਲ ਨੇ NSW ਸਰਕਾਰ ਦੇ ਵਾਈਬ੍ਰੈਂਟ ਸਟ੍ਰੀਟਸ ਪੈਕੇਜ – ਓਪਨ ਸਟ੍ਰੀਟਸ ਪੈਕੇਜ 2025–2028 ਰਾਹੀਂ ਫੰਡ ਪ੍ਰਾਪਤ ਕੀਤਾ ਹੈ ਤਾਂ ਜੋ ਕੈਸਲ ਹਿੱਲ ਮੇਨ ਸਟ੍ਰੀਟ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਜਾ ਸਕੇ ਅਤੇ ਇਸਨੂੰ ਇੱਕ ਜੀਵਤ ਭਾਈਚਾਰਕ-ਕੇਂਦ੍ਰਿਤ ਤਿਉਹਾਰ ਸਥਾਨ ਵਿੱਚ ਬਦਲਿਆ ਜਾ ਸਕੇ।

ਸੈਲਾਨੀ ਇੱਕ ਸੱਚੇ ਏਸ਼ੀਆਈ ਸਟ੍ਰੀਟ ਫੈਸਟੀਵਲ ਮਾਹੌਲ ਦੀ ਉਮੀਦ ਕਰ ਸਕਦੇ ਹਨ, ਜਿਸ ਵਿੱਚ ਫੂਡ ਟਰੱਕ ਅਤੇ ਸਟਾਲ ਡੰਪਲਿੰਗ, ਰਾਮੇਨ, ਜਾਪਾਨੀ ਸਟ੍ਰੀਟ ਫੂਡ, ਡਰੈਗਨ ਬੀਅਰਡ ਕੈਂਡੀ, ਬਬਲ ਟੀ, ਅਤੇ ਹੋਰ ਬਹੁਤ ਕੁੱਝ ਪਰੋਸਣਗੇ।

ਫੈਸਟੀਵਲ ਪ੍ਰੋਗਰਾਮ ਵਿੱਚ ਸਟੇਜ ਪ੍ਰਫਾਰਮੈਂਸ, ਇੱਕ ਰਵਾਇਤੀ ਸ਼ੇਰ ਨਾਚ, ਇੱਕ ਚੀਨੀ ਜਗਲਰ ਅਤੇ ਮੁਫਤ ਪਰਿਵਾਰਕ ਗਤੀਵਿਧੀਆਂ ਦਾ ਇੱਕ ਪੂਰਾ ਸੂਟ ਸ਼ਾਮਲ ਹੈ, ਜਿਸ ਵਿੱਚ ਫੇਸ ਪੇਂਟਿੰਗ, ਕਲਾਕਾਰ ਕ੍ਰਿਕੀਮੀ ਦੁਆਰਾ ਲਾਈਵ ਪੋਰਟਰੇਟ ਚਿੱਤਰ, ਇਨਾਮ ਦੇਣ, ਕੈਲੀਗ੍ਰਾਫੀ ਪ੍ਰਦਰਸ਼ਨ, ਇੱਕ ਪਿੱਕਲਬਾਲ ਕੋਰਟ ਅਤੇ ਹੱਥੀਂ ਕਰਾਫਟ ਵਰਕਸ਼ਾਪਾਂ ਸ਼ਾਮਲ ਹਨ।

ਹਿੱਲਜ਼ ਸ਼ਾਇਰ ਦੀ ਮੇਅਰ, ਡਾ. ਮਿਸ਼ੇਲ ਬਰਨ ਨੇ ਕਿਹਾ ਹੈ ਕਿ, “ਇਹ ਪ੍ਰੋਗਰਾਮ ਨਿਵਾਸੀਆਂ ਨੂੰ ਸ਼ਾਇਰ ਦੀ ਸੱਭਿਆਚਾਰਕ ਭਿੰਨਤਾ ਦਾ ਜਸ਼ਨ ਮਨਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਹਿਲਜ਼ ਲੂਨਰ ਸਟ੍ਰੀਟ ਫੈਸਟੀਵਲ ਸਾਡੇ ਪ੍ਰੋਗਰਾਮ ਕੈਲੰਡਰ ਦੀ ਇੱਕ ਬਹੁਤ ਹੀ ਪਸੰਦੀਦਾ ਝਲਕ ਹੈ, ਜੋ ਸਾਡੇ ਭਾਈਚਾਰੇ ਨੂੰ ਰਵਾਇਤੀ ਗਤੀਵਿਧੀਆਂ, ਤਿਉਹਾਰਾਂ ਦੇ ਮਨੋਰੰਜਨ ਅਤੇ ਵਧੀਆ ਭੋਜਨ ਰਾਹੀਂ ਸੱਭਿਆਚਾਰਕ ਭਿੰਨਤਾ ਦਾ ਜਸ਼ਨ ਮਨਾਉਣ ਲਈ ਇਕੱਠੇ ਕਰਦਾ ਹੈ। ਦਿ ਹਿੱਲਜ਼ ਨੂੰ ਇੱਕ ਜੀਵਤ ਅਤੇ ਵਧ ਰਹੇ ਏਸ਼ੀਅਨ ਭਾਈਚਾਰੇ ਦਾ ਘਰ ਹੋਣ ‘ਤੇ ਮਾਣ ਹੈ, ਸਾਡੇ 20 ਪ੍ਰਤੀਸ਼ਤ ਤੋਂ ਵੱਧ ਨਿਵਾਸੀ ਚੰਦਰ ਨਵਾਂ ਸਾਲ ਮਨਾਉਂਦੇ ਹਨ, ਜਿਸ ਵਿੱਚ ਚੀਨੀ, ਕੋਰੀਆਈ, ਵੀਅਤਨਾਮੀ, ਇੰਡੋਨੇਸ਼ੀਅਨ ਅਤੇ ਫਿਲੀਪੀਨੋ ਪਿਛੋਕੜ ਵਾਲੇ ਲੋਕ ਵੀ ਸ਼ਾਮਲ ਹਨ। ਇਸ ਤਿਉਹਾਰ ਨੂੰ ਕੈਸਲ ਹਿੱਲ ਮੇਨ ਸਟਰੀਟ ‘ਤੇ ਲਿਆਉਣਾ ਬਹੁਤ ਦਿਲਚਸਪ ਹੈ, ਜਿੱਥੇ ਇਹ ਸਥਾਨਕ ਕਾਰੋਬਾਰਾਂ ਨੂੰ ਵਧਾਉਂਦਾ ਅਤੇ ਸਮਰਥਨ ਦਿੰਦਾ ਰਹਿ ਸਕਦਾ ਹੈ।”

ਹਿੱਲਜ਼ ਚਾਈਨੀਜ਼ ਐਸੋਸੀਏਸ਼ਨ ਦੀ ਪ੍ਰਧਾਨ ਐਨਾ ਹੂ ਨੇ ਜਸ਼ਨ ਦੀ ਸੱਭਿਆਚਾਰਕ ਮਹੱਤਤਾ ‘ਤੇ ਜ਼ੋਰ ਦਿੱਤਾ। ਯੀਅਰ ਆਫ਼ ਦਾ ਹੋਰ ਸਫਲਤਾ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਹੈ, ਜਿਸ ਨਾਲ ਦਾ ਹਿੱਲਜ਼ ਵਿੱਚ ਇਕੱਠੇ ਮਨਾਉਣਾ ਖਾਸ ਤੌਰ ‘ਤੇ ਅਰਥਪੂਰਨ ਹੋ ਜਾਂਦਾ ਹੈ। ਬਹੁਤ ਸਾਰੇ ਏਸ਼ੀਆਈ ਭਾਈਚਾਰਿਆਂ ਲਈ ਚੰਦਰ ਨਵਾਂ ਸਾਲ ਲੁਨਿਸੋਲਾ ਦੇ ਕੈਲੰਡਰ ‘ਤੇ ਇੱਕ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ 15 ਦਿਨਾਂ ਲਈ ਵਿਸ਼ੇਸ਼ ਭੋਜਨ, ਲਾਲ ਸਜਾਵਟ, ਪ੍ਰੀਵਾਰਕ ਪੁਨਰ-ਮਿਲਨ ਅਤੇ ਆਤਿਸ਼ਬਾਜ਼ੀ ਨਾਲ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਜਸ਼ਨ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਨੂੰ ਚੀਨੀ ਸੱਭਿਆਚਾਰ ਬਾਰੇ ਸਿੱਖਣ, ਪਰੰਪਰਾਵਾਂ ਸਾਂਝੀਆਂ ਕਰਨ ਅਤੇ ਦੁਨੀਆਂ ਭਰ ਵਿੱਚ ਚੰਦਰ ਨਵਾਂ ਸਾਲ ਮਨਾਉਣ ਵਾਲੇ 1.5 ਅਰਬ ਲੋਕਾਂ ਵਿੱਚ ਸ਼ਾਮਲ ਹੋਣ, ਸਮਝ ਅਤੇ ਸਬੰਧ ਦੀ ਭਾਵਨਾ ਨਾਲ ਇਕੱਠੇ ਹੋਣ ਦਾ ਮੌਕਾ ਦਿੰਦੇ ਹਨ।”

ਇਸ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਕੈਸਲ ਹਿੱਲ ਮੈਟਰੋ ਸਟੇਸ਼ਨ ਤਿਉਹਾਰ ਵਾਲੀ ਥਾਂ ਦੇ ਨੇੜੇ ਸਥਿਤ ਹੈ।

ਵਧੇਰੇ ਜਾਣਕਾਰੀ ਲਈ, www.thehills.nsw.gov.au ‘ਤੇ ਜਾਓ ਅਤੇ Hills Lunar Street Festival ਸਰਚ ਕਰੋ।

ਇਸ ਇਵੈਂਟ ਜਾਣਕਾਰੀ – ਹਿੱਲਜ਼ ਲੂਨਰ ਸਟ੍ਰੀਟ ਫੈਸਟੀਵਲ

  • ਕੀ: ਏਸ਼ੀਅਨ ਫੂਡ ਟਰੱਕ ਅਤੇ ਸਟਾਲ, ਸਟੇਜ ਪ੍ਰਦਰਸ਼ਨ, ਸ਼ੇਰ ਡਾਂਸ ਸਮੇਤ ਘੁੰਮਦਾ ਮਨੋਰੰਜਨ, ਮੁਫਤ ਕਰਾਫਟ ਗਤੀਵਿਧੀਆਂ, ਪਿੱਕਲਬਾਲ, ਫੇਸ ਪੇਂਟਿੰਗ, ਚੰਦਰ ਨਵੇਂ ਸਾਲ ਦੀ ਸਜਾਵਟ, ਅਤੇ ਆਤਿਸ਼ਬਾਜ਼ੀ ਦਾ ਫਾਈਨਲ।
  • ਕਦੋਂ: ਸ਼ਨੀਵਾਰ 28 ਫਰਵਰੀ 2026, ਦੁਪਹਿਰ 2:00 ਵਜੇ ਤੋਂ ਰਾਤ 9:00 ਵਜੇ ਤੱਕ
  • ਕਿੱਥੇ: ਕੈਸਲ ਹਿੱਲ ਮੇਨ ਸਟ੍ਰੀਟ, ਓਲਡ ਨੌਰਦਰਨ ਰੋਡ (ਕੈਸਲ ਟਾਵਰਜ਼ ਅਤੇ ਕੈਸਲ ਮਾਲ ਦੇ ਵਿਚਕਾਰ)

Related posts

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

admin

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

admin

ਤੀਜੇ ਦੌਰ ਦੀ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡਿੰਗ ਨਾਲ ਘਰਾਂ ਦੇ ਪ੍ਰੋਗਰਾਮ ਨੂੰ ਵੱਡਾ ਸਹਾਰਾ

admin