Australia & New ZealandCultureTravel

ਲੂਨਰ ਨਵੇਂ ਸਾਲ ਦੀ ਖੁਸ਼ੀ ਵਿੱਚ ਸਿਡਨੀ ਓਪੇਰਾ ਹਾਊਸ ਲਾਲ ਰੰਗ ਵਿੱਚ ਰੰਗਿਆ ਗਿਆ

ਸਿਡਨੀ ਦਾ ਓਪੇਰਾ ਹਾਊਸ ਕੱਲ੍ਹ ਵੀਰਵਾਰ ਰਾਤ ਨੂੰ ਚਮਕਦਾਰ ਲਾਲ ਰੰਗ ਨਾਲ ਰੌਸ਼ਨ ਕੀਤਾ ਗਿਆ, ਫੋਟੋ: ਸਾਲਟੀ ਡਿੰਗੋ 2026 ਬੀਐਚ।

ਸਿਡਨੀ ਦਾ ਮਸ਼ਹੂਰ ਓਪੇਰਾ ਹਾਊਸ ਕੱਲ੍ਹ ਵੀਰਵਾਰ ਰਾਤ ਨੂੰ ਚਮਕਦਾਰ ਲਾਲ ਰੰਗ ਨਾਲ ਰੌਸ਼ਨ ਕੀਤਾ ਗਿਆ। ਇਹ ਖ਼ਾਸ ਪ੍ਰੋਗਰਾਮ ਘੋੜੇ ਦੇ ਸਾਲ ਦੀ ਸ਼ੁਰੂਆਤ ਅਤੇ ਲੂਨਰ ਨਵੇਂ ਸਾਲ ਦੀ ਖੁਸ਼ੀ ਮਨਾਉਣ ਲਈ ਕੀਤਾ ਗਿਆ। ਇਹ ਸਮਾਗਮ NSW ਦੇ ਪ੍ਰੀਮੀਅਰ ਅਤੇ ਬਹੁ-ਸੰਸਕ੍ਰਿਤਕ ਮੰਤਰੀ ਵੱਲੋਂ ਕਰਵਾਇਆ ਗਿਆ।

ਲੂਨਰ ਨਵਾਂ ਸਾਲ 17 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਸੂਬੇ ਭਰ ਵਿੱਚ ਇੱਕ ਮਹੀਨੇ ਤੱਕ ਵੱਖ-ਵੱਖ ਪ੍ਰੋਗਰਾਮ ਹੋਣਗੇ, ਜਿਨ੍ਹਾਂ ਵਿੱਚ ਸੁਆਦਲੇ ਭੋਜਨ ਮੇਲੇ, ਰੰਗਾਰੰਗ ਸਟੇਜ ਪ੍ਰੋਗਰਾਮ ਅਤੇ ਸੋਹਣੀ ਕਲਾ ਦੇ ਪ੍ਰਦਰਸ਼ਨ ਸ਼ਾਮਲ ਹਨ।

ਪ੍ਰੀਮੀਅਰ ਕ੍ਰਿਸ ਮਿਨਜ਼ ਅਤੇ ਬਹੁ-ਸੰਸਕ੍ਰਿਤਕ ਮੰਤਰੀ ਸਟੀਵ ਕੈਂਪਰ ਦੀ ਮੇਜ਼ਬਾਨੀ ਹੇਠ ਸੈਂਕੜੇ ਲੋਕ ਦ ਰੌਕਸ ਇਲਾਕੇ ਵਿੱਚ ਮਿਊਜ਼ੀਅਮ ਆਫ ਕੰਟੈਂਪਰੇਰੀ ਆਰਟ ਵਿੱਚ ਇਕੱਠੇ ਹੋਏ ਅਤੇ ਸਭ ਨੇ ਇਕੱਠੇ ਹੋ ਕੇ ਓਪੇਰਾ ਹਾਊਸ ਨੂੰ ਗੂੜ੍ਹੇ ਲਾਲ ਰੰਗ ਵਿੱਚ ਰੰਗਿਆ ਹੋਇਆ ਦੇਖਿਆ।

ਲੂਨਰ ਨਵਾਂ ਸਾਲ ਹੁਣ NSW ਦੇ ਬਹੁ-ਸੰਸਕ੍ਰਿਤਕ ਕੈਲੰਡਰ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਹ ਸੂਬੇ ਦੀ ਵੱਖ-ਵੱਖ ਸੰਸਕ੍ਰਿਤੀਆਂ ਅਤੇ ਪੁਰਾਤਨ ਰਿਵਾਇਤਾਂ ਨਾਲ ਸਾਂਝ ਨੂੰ ਦਰਸਾਉਂਦਾ ਹੈ। ਇਸ ਸਾਲ NSW ਵਿੱਚ 100 ਤੋਂ ਵੱਧ ਪ੍ਰੋਗਰਾਮ ਕਰਵਾਏ ਜਾਣਗੇ। ਸਿਡਨੀ ਵਿੱਚ ਗਲੀ ਜਲੂਸ, ਰਾਤ ਦੇ ਬਾਜ਼ਾਰ ਅਤੇ ਸੱਭਿਆਚਾਰਕ ਪ੍ਰਦਰਸ਼ਨ ਹੁੰਦੇ ਹਨ, ਜੋ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਖਿੱਚਦੇ ਹਨ। ਏਸ਼ੀਆ-ਪੈਸਿਫਿਕ ਖੇਤਰ ਵਿੱਚ ਸਿਡਨੀ ਦੀ ਲੂਨਰ ਨਵੇਂ ਸਾਲ ਨੂੰ ਮਨਾਉਣਾ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਨਾਲ ਸੂਬੇ ਦੀ ਅਰਥਵਿਵਸਥਾ ਨੂੰ ਵੀ ਵੱਡਾ ਫਾਇਦਾ ਹੁੰਦਾ ਹੈ।

ਇਸ ਮੌਕੇ ਬਹੁ-ਸੰਸਕ੍ਰਿਤਕ ਮੰਤਰੀ ਸਟੀਵ ਕੈਂਪਰ ਨੇ ਕਿਹਾ ਕਿ, “ਲੂਨਰ ਨਵਾਂ ਸਾਲ ਜੀਵਨ, ਪਰਿਵਾਰ ਅਤੇ ਸੰਸਕ੍ਰਿਤੀ ਮਨਾਉਣ ਦਾ ਖ਼ਾਸ ਸਮਾਂ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਦੁਨੀਆਵੀ ਰਿਵਾਇਤਾਂ ਅਤੇ ਸਥਾਨਕ ਰੰਗ ਦਾ ਸੁੰਦਰ ਮੇਲ ਹੈ। ਸਰਕਾਰ ਨੇ ਸਭ ਭਾਈਚਾਰਿਆਂ ਨੂੰ ਖੁਸ਼ਹਾਲ, ਤੰਦਰੁਸਤ ਅਤੇ ਕਾਮਯਾਬ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।”

ਮਲਟੀਕਲਚਰਲ NSW ਦੇ ਕਾਰਜਕਾਰੀ ਸੀਈਓ ਜੇਮਸ ਜੇਗਾਸੋਥੀ ਨੇ ਕਿਹਾ ਕਿ, “ਇਹ ਤਿਉਹਾਰ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ ਅਤੇ ਪਰਿਵਾਰ, ਨਵੀਂ ਸ਼ੁਰੂਆਤ ਅਤੇ ਜੁੜਾਵ ਦਾ ਸੰਦੇਸ਼ ਦਿੰਦਾ ਹੈ।”

Related posts

ਵਿਕਟੋਰੀਅਨ ਲੋਕਾਂ ਨੂੰ ਅੱਜ 6 ਵਜੇ ਦਾ ਇੰਤਜ਼ਾਰ !

admin

Dr Mary Cole wins Victorian AgriFutures Rural Women’s Award !

admin

Keep The Fire Of Game Day To The Field !

admin