Pollywood

ਮਾਤਾ ਦੀਆਂ ਭੇਟਾ ਗਾਉਣ ਵਾਲੇ ਨਰਿੰਦਰ ਚੰਚਲ ਦੇ ਘਰ ਇਨਕਮ ਟੈਕਸ ਦਾ ਛਾਪਾ

ਅੰਮ੍ਰਿਤਸਰ- ਪ੍ਰਸਿੱਧ ਧਾਰਮਿਕ ਗਾਇਕ ਨਰਿੰਦਰ ਚੰਚਲ ਦੇ ਗੁਰੂ ਨਗਰੀ ਦੇ ਸ਼ਕਤੀ ਨਗਰ ਵਿੱਚ ਸਥਿਤ ਘਰ ਉਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਇਨਕਮ ਟੈਕਸ ਡਿਪਾਰਟਮੈਂਟ ਦੀਆਂ ਤਿੰਨ ਟੀਮਾਂ ਨੇ ਤਕਰੀਬਨ ਅੱਠ ਘੰਟੇ ਤਕ ਚੰਚਲ ਦੇ ਘਰ ਦੀ ਛਾਣਬੀਣ ਕੀਤੀ।

ਆਮਦਨ ਕਰ ਵਿਭਾਗ ਦੀ ਇੱਕ ਟੀਮ ਜੰਮੂ, ਇੱਕ ਅੰਮ੍ਰਿਤਸਰ ਤੇ ਇੱਕ ਦਿੱਲੀ ਤੋਂ ਆਈ ਸੀ। ਤਿੰਨਾਂ ਟੀਮਾਂ ਨੇ ਮਿਲ ਕੇ ਪ੍ਰਸਿੱਧ ਭੇਟ ਗਾਇਕ ਨਰਿੰਦਰ ਚੰਚਲ ਕਈ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮਦਨ ਕਰ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਵੇਰ ਤੋਂ ਰੇਡ ਜਾਰੀ ਹੈ। ਅਧਿਕਾਰੀਆਂ ਨੇ ਨਰਿੰਦਰ ਚੰਚਲ ਦੇ ਘਰ ਤੋਂ ਹੋਈਆਂ ਬਰਾਮਦਗੀਆਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

Related posts

ਫਿਲਮ ‘ਬੇਗੋ’ ਬਹੁਤ ਜਲਦ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ !

admin

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

admin

ਜੋਬਨ ਰੁੱਤੇ ਤੁਰ ਗਿਆ : ਗਾਇਕ ਰਾਜਵੀਰ ਸਿੰਘ ਜਵੰਦਾ !

admin