Literature

ਪੁਸਤਕਾਂ ‘ਕਵੀਸ਼ਰ ਨਸੀਬ ਚੰਦ ਪਾਤੜਾਂ : ਜੀਵਨ ਤੇ ਉਸ ਦੀ ਕਵੀਸ਼ਰੀ* ਅਤੇ ‘ਕਾਗਜ਼ਾਂ ਦੇ ਫੁੱਲ* ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਸ੍ਰੀਮਤੀ ਨਿਰਮਲਾ ਗਰਗ ਵੱਲੋਂ ਸੰਪਾਦਿਤ ਪਲੇਠੀ ਪੁਸਤਕ ‘ਕਵੀਸ਼ਰ ਨਸੀਬ ਚੰਦ ਪਾਤੜਾਂ : ਜੀਵਨ ਤੇ ਉਸ ਦੀ ਕਵੀਸ਼ਰੀ* ਅਤੇ ਦੀਦਾਰ ਖ਼ਾਨ ਧਬਲਾਨ ਰਚਿਤ ਗੀਤ ਸੰਗ੍ਰਹਿ ‘ਕਾਗਜ਼ਾਂ ਦੇ ਫੁੱਲ* ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ*, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ, ਪ੍ਰਸਿੱਧ ਸਮਾਜ ਸੇਵਕ ਸ੍ਰੀ ਮਹੰਤ ਆਤਮਾ ਰਾਮ ਅਤੇ ਐਡਵੋਕੇਟ ਦਲੀਪ ਸਿੰਘ ਵਾਸਨ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਇਕ ਸੌ ਤੋਂ ਵੱਧ ਪੁੱਜੇ ਲੇਖਕਾਂ ਨੂੰ ਜੀ ਆਇਆਂ ਕਹਿੰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਹਰ ਚੁਣੌਤੀ ਦਾ ਟਾਕਰਾ ਕਰਨ ਦੇ ਸਮਰੱਥ ਹਨ। ਸ੍ਰੀਮਤੀ ਗੁਰਸ਼ਰਨ ਕੌਰ ਨੇ ਰਿਲੀਜ਼ ਹੋਈਆਂ ਪੁਸਤਕਾਂ ਦੇ ਹਵਾਲੇ ਨਾਲ ਕਿਹਾ ਕਿ ਲੇਖਕ ਸਾਡੀ ਮਾਂ ਬੋਲੀ ਦਾ ਸਰਮਾਇਆ ਹੁੰਦੇ ਹਨ। ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਡਾ. ਹਰਜੀਤ ਸਿੰਘ ਸੱਧਰ, ਕਹਾਣੀਕਾਰ ਬਾਬੂ ਸਿੰਘ ਰੈਹਲ, ਪਵਨ ਹਰਚੰਦਪੁਰੀ,ਪ੍ਰੀਤ ਸੰਦਲ, ਬਲਿਹਾਰ ਸਿੰਘ ਗੋਬਿੰਦਗੜ੍ਹੀਆ ਆਦਿ ਬੁਲਾਰਿਆਂ ਨੇ ਵੀ ਪੁਸਤਕ ਸੰਬੰਧੀ ਟਿੱਪਣੀਆਂ ਨਾਲ ਮਾਹੌਲ ਨੂੰ ਦਿਲਚਸਪ ਬਣਾਈਂ ਰੱਖਿਆ। ਸ੍ਰੀਮਤੀ ਨਿਰਮਲਾ ਗਰਗ ਨੇ ਕਿਹਾ ਕਿ ਉਹਨਾਂ ਨੂੰ ਇਕ ਕਵੀਸ਼ਰ ਪਿਤਾ ਦੀ ਧੀ ਹੋਣ ਤੇ ਮਾਣ ਹੈ ਜਦੋਂ ਕਿ ਦੀਦਾਰ ਖ਼ਾਨ ਧਬਲਾਨ ਨੇ ਆਪਣੀਆਂ ਪੁਸਤਕਾਂ ਦੇ ਹੋਂਦ ਵਿਚ ਆਉਣ ਦੀ ਪ੍ਰਕਿਰਿਆ ਬਾਰੇ ਚਾਨਣਾ ਪਾਇਆ।
ਸਮਾਗਮ ਦੇ ਦੂਜੇ ਦੌਰ ਵਿਚ ਕਵੀ ਕੁਲਵੰਤ ਸਿੰਘ, ਡਾ.ਜੀ.ਐਸ.ਆਨੰਦ, ਕਰਤਾਰ ਠੁੱਲ੍ਹੀਵਾਲ, ਗੁਲਜ਼ਾਰ ਸਿੰਘ ਸ਼ੌਂਕੀ, ਬਲਦੇਵ ਸਿੰਘ ਬਿੰਦਰਾ, ਮਨਜੀਤ ਪੱਟੀ, ਕੈਪਟਨ ਚਮਕੌਰ ਸਿੰਘ ਚਹਿਲ, ਹਰਸ਼ ਕੁਮਾਰ ਹਰਸ਼, ਸੁਰਿੰਦਰ ਕੌਰ ਬਾੜਾ, ਮੰਗਤ ਖ਼ਾਨ, ਅਮਰ ਗਰਗ ਕਲਮਦਾਨ, ਨਵਦੀਪ ਮੁੰਡੀ, ਰਾਜਵਿੰਦਰ ਕੌਰ ਜਟਾਣਾ, ਬਲਵਿੰਦਰ ਭੱਟੀ, ਯੂ.ਐਸ.ਆਤਿਸ਼, ਗੁਰਪ੍ਰੀਤ ਸਿੰਘ ਜਖਵਾਲੀ, ਗੁਰਬਚਨ ਸਿੰਘ ਵਿਰਦੀ, ਮਾਸਟਰ ਰਾਜ ਸਿੰਘ ਬਧੌਛੀ,ਜੋਗਾ ਸਿੰਘ ਧਨੌਲਾ,ਲਛਮਣ ਸਿੰਘ ਤਰੌੜਾ, ਬਚਨ ਸਿੰਘ ਗੁਰਮ,ਸ.ਸ.ਭੱਲਾ,ਯੂ.ਐਸ.ਆਤਿਸ਼, ਬੁੱਧ ਸਿੰਘ ਸੰਧਨੌਲੀ ਆਦਿ ਲੇਖਕਾਂ ਨੇ ਰਚਨਾਵਾਂ ਪੇਸ਼ ਕੀਤੀਆਂ।ਇਸ ਸਮਾਗਮ ਵਿਚ ਪ੍ਰੋ. ਜੇ.ਕੇ. ਮਿਗਲਾਨੀ,ਕੁਲਦੀਪ ਕੌਰ ਭੁੱਲਰ, ਡਾ. ਹਰਪ੍ਰੀਤ ਸਿੰਘ (ਬਿਕਰਮ ਕਾਲਜ), ਗੁਰਿੰਦਰ ਸਿੰਘ ਸੇਠੀ, ਹਰਿਚਰਨ ਸਿੰਘ ਅਰੋੜਾ, ਸੁਖਵਿੰਦਰ ਕੌਰ ਆਹੀ, ਭਗਵਾਨ ਦਾਸ ਗੁਪਤਾ,ਅੰਮ੍ਰਿਤਬੀਰ ਸਿੰਘ ਗੁਲਾਟੀ,ਛੱਜੂ ਰਾਮ ਮਿੱਤਲ, ਜੀ.ਐਸ.ਮੀਤ ਪਾਤੜਾਂ, ਸਜਨੀ ਬੱਤਾ, ਬਲਵਿੰਦਰ ਸਿੰਘ ਭੱਟੀ, ਬਹਾਦਰ ਖ਼ਾਨ, ਹਰਜੀਤ ਕੈਂਥ, ਹਰਪ੍ਰੀਤ ਸਿੰਘ ਰਾਣਾ,ਹਰਬੰਸ ਸਿੰਘ ਮਾਨਕਪੁਰੀ, ਬਲਬੀਰ ਸਿੰਘ ਜਲਾਲਾਬਾਦੀ, ਅੰਮ੍ਰਿਤਪਾਲ ਸ਼ੈਦਾ, ਮਲਕੀਅਤ ਸਿੰਘ, ਗੁਰਵਿੰਦਰ ਸਿੰਘ ਡਡੋਆ, ਹਰਦੀਪ ਕੌਰ, ਸਜਨੀ ਬਾਤਿਸ਼, ਗੁਰਪ੍ਰੀਤ ਸਿੰਘ ਕਾਠਮੱਠੀ, ਕਿਰਨਦੀਪ ਕੌਰ, ਜਸਵਿੰਦਰ ਸਿੰਘ ਖਾਰਾ, ਬਲਬੀਰ ਸਿੰਘ ਖਹਿਰਾ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਯਸ਼ਪਾਲ ਬੇਦੀ,ਮਨਿੰਦਰ ਸਿੰਘ ਪਾਤੜਾਂ,ਚਰਨ ਬੰਬੀਹਾਭਾਈ,ਪ੍ਰਗਟ ਰਿਹਾਨ ਰਾਏਧਰਾਣਾ,ਦੀਪ ਕਲੇਰ, ਬਲਜੀਤ ਕੌਰ ਬਹਾਦਰਗੜ੍ਹ,ਸ਼ਹਿਜ਼ਾਦ ਖ਼ਾਨ, ਰਜ਼ੀਆ ਬਰਾਸ ਧਬਲਾਨ, ਜਸਵੰਤ ਸਿੰਘ ਸਿੱਧੂ, ਐਡਵੋਕੇਟ ਗਗਨਦੀਪ ਸਿੰਘ ਸਿੱਧੂ, ਅਮਰੀਕ ਸਿੰਘ, ਸੁਖਚੈਨ ਸਿੰਘ ਧਬਲਾਨ ਆਦਿ ਸ਼ਾਮਿਲ ਸਨ।ਨਵਰੰਗ ਪਬਲੀਕੇਸ਼ਨਜ਼ ਸਮਾਣਾ ਵੱਲੋਂ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।
-ਰਿਪੋਰਟ : ਦਵਿੰਦਰ ਪਟਿਆਲਵੀ ਪ੍ਰਚਾਰ ਸਕੱਤਰ

Related posts

ਪੰਜਾਬੀ ਸੱਥ ਲਾਂਬੜਾ ਵਲੋਂ ਆਪਣੇ 25 ਵਰ੍ਹੇ ਪੂਰੇ ਹੋਣ ‘ਤੇ 25 ਸਖਸ਼ੀਅਤਾਂ ਦਾ ਕੀਤਾ ਗਿਆ ਸਨਮਾਨ

admin

 ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ (1901-1938 ਈ.’) ਪੁਸਤਕ ਮੈਡਮ ਸੀਮਾ ਗੋਇਲ ਨੂੰ ਭੇਂਟ !

admin

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”

admin