ਪ੍ਰੈਗਨੈਂਸੀ ਯਾਨਿ ਗਰਭਕਾਲ ਦੇ ਦੌਰਾਨ ਬਹੁਤ ਹੀ ਦੇਖ-ਰੇਖ ਦੀ ਜ਼ਰੂਰਤ ਹੁੰਦੀ ਹੈ। ਕਈ ਕਿਸਮ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਥੋੜ੍ਹੀ ਜਿਹੀ ਅਸਾਵਧਾਨੀ ਅਤੇ ਭੁੱਲ ਨਾਲ ਗਲਤ ਅਸਰ ਪੈ ਸਕਦਾ ਹੈ। ਇਸ ਦੌਰਾਨ ਤੁਹਾਡਾ ਖਾਣ-ਪੀਣ, ਸੌਣਾ-ਆਰਾਮ ਕਰਨਾ, ਐਕਸਰਸਾਈਜ਼ ਕਰਨਾ ਅਤੇ ਸਮੇਂ-ਸਮੇਂ ਤੇ ਡਾਕਟਰ ਤੋਂ ਚੈਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ। ਪਰ ਸਿਰਫ ਡਾਕਟਰ ਦੇ ਸਹਾਰੇ ਰਹਿਣਾ ਹੀ ਕਾਫੀ ਨਹੀਂ, ਤੁਹਾਨੂੰ ਖੁਦ ਹੀ ਆਪਣਾ ਅਤੇ ਗਰਭ ਵਿਚ ਪਲ ਰਹੇ ਬੱਚੇ ਦਾ ਖਿਆਲ ਰੱਖਣਾ ਚਾਹੀਦਾ ਹੈ। ਡਾਈਟ ਦਾ ਰੱਖੋ ਧਿਆਨ: ਇਸ ਦੇ ਲਈ ਤੁਸੀਂ ਕਿਸੇ ਡਾਈਟੀਸ਼ੀਅਨ ਤੋਂ ਡਾਈਟ ਚਾਰਟ ਬਣਵਾ ਸਕਦੇ ਹੋ। ਹੋ ਸਕਦਾ ਹੈ ਕਿ ਡਾਕਟਰ ਬਹਾਰ ਦਾ ਖਾਣਾ ਖਾਣ ਦੀ ਪਰਮਿਸ਼ਨ ਦੇ ਦੇਵੇ, ਪਰ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਬਾਹਰ ਦਾ ਖਾਣਾ ਤੁਹਾਡੇ ਲਈ ਨੁਕਸਾਨਦੇਹ ਤਾਂ ਨਹੀਂ। ਪ੍ਰੈਗਨੈਂਸੀ ਦੇ ਦੌਰਾਨ ਡਾਈਜੈਸਟਿਵ ਸਿਸਟਮ ਪਹਿਲਾਂ ਵਰਗਾ ਨਹੀਂ ਰਹਿੰਦਾ। ਇਸ ਕਰਕੇ ਘਰ ਤੋਂ ਬਾਹਰ ਖਾਣਾ ਖਾਂਦੇ ਵਕਤ ਧਿਆਨ ਦਿਓ ਕਿ ਉਹ ਜ਼ਿਆਦਾ ਆਇਲੀ ਅਤੇ ਅਨਹਾਈਜੀਨਿਕ ਨਾ ਹੋਵੇ। ਗਰਮੀਆਂ ਵਚ ਤਾਂ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਸੀਜ਼ਨ ਵਿਚ ਚੀਜ਼ਾਂ ਜ਼ਿਆਦਾ ਖਰਾਬ ਹੁੰਦੀਆਂ ਹਨ। ਬੈਲੈਂਸਡ ਡਾਈਟ ਲਓ ਅਤੇ ਖਾਣ ਵਿਚ ਕੈਲੋਰੀ ਦੀ ਮਾਤਰਾ ਘੱਟ ਨਾ ਕਰੋ। ਸੌਣ ਦਾ ਤਰੀਕਾ ਸਹੀ ਹੋਵੇ ਪ੍ਰੈਗਨੈਂਸੀ ਦੇ ਦੌਰਾਨ ਪਿੱਠ ਦੇ ਸਹਾਰੇ ਜ਼ਿਆਦਾ ਦੇਰ ਨਹੀਂ ਸੌਣਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਤੇ ਜ਼ਿਆਦਾ ਦਬਾਅ ਪਵੇਗਾ। ਬਿਹਤਰ ਹੋਵੇਗਾ ਕਿ ਕਰਵਟ ਲੈ ਕੇ ਸੌਂਵੋ। ਖੱਬੇ ਪਾਸੇ ਕਰਵਟ ਲੈ ਕੇ ਸੌਣਾ ਜ਼ਿਆਦਾ ਸਹੀ ਰਹੇਗਾ। ਇਸ ਨਾਲ ਆਕਸੀਜਨ ਦਾ ਪ੍ਰਵਾਹ ਸਰੀਰ ਵਿਚ ਜ਼ਿਆਦਾ ਹੁੰਦਾ ਹੈ। ਅਲਕੋਹਲ ਤੋਂ ਬਚੋ ਸਮੋਕਿੰਗ ਅਤੇ ਡਿੰਕਿੰਗ ਇਸ ਵਕਤ ਬਿਲਕੁਲ ਨਾ ਕਰੋ। ਹੋ ਸਕਦਾ ਹੈ ਕੁਝ ਲੋਕ ਤੁਹਾਨੂੰ ਕਹਿਣ ਕਿ ਪ੍ਰੈਗਨੈਂਸੀ ਦੌਰਾਨ ਨਸ਼ਾ ਕਰਨ ਵਿਚ ਕੋਈ ਖਾਸ ਗੱਲ ਨਹੀਂ ਹੈ। ਇਹਨਾਂ ਗੱਲਾਂ ਦਾ ਧਿਆਨ ਰੱਖੋ। ਪ੍ਰੈਗਨੈਂਸੀ ਦੌਰਾਨ ਕਿਸੇ ਵੀ ਕਿਸਮ ਦਾ ਨਸ਼ਾ ਕਰਨਾ ਘਾਤਕ ਹੋ ਸਕਦਾ ਹੈ। ਰੋਜ਼ਾਨਾ ਸੈਰ ਲਈ ਜਾਓ ਪ੍ਰੈਗਨੈਂਸੀ ਦੌਰਾਨ ਰੋਜ਼ਾਨਾ ਸਵੇਰੇ-ਸ਼ਾਮ ਸੈਰ ਕਰਨੀ ਆਸਾਨ ਕਸਰਤ ਹੈ। ਇਸ ਨਾਲ ਤੁਹਾਡੇ ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣੀਆਂ ਰਹਿਣਗੀਆਂ। ਇਸ ਨਾਲ ਡਿਲੀਵਰੀ ਵਿਚ ਤੁਹਾਨੂੰ ਆਸਾਨੀ ਹੋਵੇਗੀ। ਜੇਕਰ ਤੁਸੀਂ ਕੋਈ ਨਵੀਂ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਤੋਂ ਜ਼ਰੂਰ ਸਲਾਹ ਲਓ। ਕਿਤਾਬਾਂ ਪੜ੍ਹੋ ਇਸ ਸਮੇਂ ਦੌਰਾਨ ਕਿਤਾਬਾਂ ਜਾਂ ਨਾਵਲ ਪੜ੍ਹਨਾ ਰਿਲੈਕਸ ਹੋਣ ਦਾ ਸੌਖਾ ਤਰੀਕਾ ਹੈ। ਇਸ ਕਰਕੇ ਰੋਜ਼ ਪੜ੍ਹਨ ਦੀ ਆਦਤ ਪਾਓ ਅਤੇ ਚੰਗੀਆਂ ਕਹਾਣੀਆਂ ਪੜ੍ਹੋ। ਹਿੰਸਾ ਅਤੇ ਬਹੁਤ ਜ਼ਿਆਦਾ ਇਮੋਸ਼ਨਲ ਸਟੋਰੀਆਂ ਤੋਂ ਬਚੋ। ਜੋਕਸ ਬੁੱਕਸ ਵਧੀਆ ਰਹਿੰਦੀਆਂ ਹਨ, ਇਹ ਪੜ੍ਹਨ ਨਾਲ ਮਨੋਰੰਜਨ ਵੀ ਹੁੰਦਾ ਹੈ।ਇਸ ਸਮੇਂ ਦਰਮਿਆਨ ਹਲਕਾ ਮਿਊਜ਼ਿਕ ਵੀ ਸੁਣੋ। ਇਕ ਗਾਣਾ ਜਦੋਂ ਖਤਮ ਹੋ ਜਾਵੇ ਤਾਂ ਦੁਬਾਰਾ ਉਸਨੂੰ ਪਲੇਅ ਕਰੋ। ਡਿਲੀਵਰੀ ਤੋਂ ਬਾਅਦ ਜਦੋਂ ਤੁਸੀਂ ਆਪਣੇ ਬੱਚੇ ਨੂੰ ਉਦਾਸ ਦੇਖੋਗੇ ਤਾਂ ਮਿਊਜ਼ਿਕ ਪਲੇਅ ਕਰੋ।