ਇਸ ਹਫ਼ਤੇ ਗੂਗਲ ਨੇ ਆਪਣੇ ਆਪ੍ਰੇਟਿੰਗ ਸਿਸਟਮ ਦਾ ਲੇਟੈਸਟ ਵਰਜ਼ਨ Android 10 ਲਾਂਚ ਕਰ ਦਿੱਤਾ। ਇਸ ਤੋਂ ਬਾਅਦ ਹੁਣ ਕੰਪਨੀ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਹਾਲਾਂਕਿ, ਇਹ ਐਲਾਨ Google Assistant ਸਬੰਧੀ ਕੀਤਾ ਗਿਆ ਹੈ। ਕੰਪਨੀ ਨੇ ਪਿਛਲੇ ਕੁਝ ਸਮੇਂ ‘ਚ ਗੂਗਲ ਅਸਿਸਟੈਂਟ ਸਬੰਧੀ ਕਈ ਅਪਡੇਟਸ ਕੀਤੇ ਹਨ ਅਤੇ ਇਸ ਵਾਰ ਕੁਝ ਨਵੇਂ ਫੀਚਰਜ਼ ਦਾ ਐਲਾਨ ਵੀ ਕੀਤਾ ਹੈ।
ਇਸ ਵਿਚ ਸਭ ਤੋਂ ਪਹਿਲਾ ਹੈ ਨਵਾਂ ਐਂਬਿਐਂਟ ਮੋਡ। ਇਸ ਮੋਡ ਦੀ ਮਦਦ ਨਾਲ ਸਮਾਰਟ ਡਿਸਪਲੇਅ ‘ਤੇ ਨਜ਼ਰ ਆਉਣ ਵਾਲੀ ਗੂਗਲ ਦੀ ਜਾਣਕਾਰੀ ਨੂੰ ਟਰਾਂਸਫੋਰਮ ਕੀਤਾ ਗਿਆ ਹੈ। ਆਪਣੀ ਬਲਾਗ ਪੋਸਟ ‘ਚ ਕੰਪਨੀ ਨੇ ਦੱਸਿਆ ਹੈ ਕਿ ਇਹ ਫੀਚਰ ਨੋਟੀਫਿਕੇਸ਼ਨ ਅਤੇ ਰਿਮਾਈਂਡਰ ਦੇਖਣੇ ਆਸਾਨ ਬਣਾਉਂਦਾ ਹੈ। ਨਾਲ ਹੀ ਤੁਹਾਡੀ ਡਿਵਾਈਸ ਦੇ ਸਕ੍ਰੀਨ ਲੌਕ ਦੇ ਬਾਵਜੂਦ ਘਰ ਦੀਆਂ ਡਿਵਾਈਸਿਜ਼ ਤੇ ਸਮਾਰਟ ਹੋਮ ਕੰਟਰੋਲ ਦਾ ਕੰਮ ਆਸਾਨ ਬਣਾਉਂਦਾ ਹੈ।
ਜਿਉਂ ਹੀ ਤੁਸੀਂ ਆਪਣੀ ਡਿਵਾਈਸ ‘ਚ ਸਾਰੇ ਨੋਟੀਫਿਕੇਸ਼ਨ ਚੈੱਕ ਕਰ ਲੈਂਦੇ ਹੋ ਤਾਂ ਇਹ ਨਿਊ ਐਂਬਿਐਂਟ ਸਕ੍ਰੀਨ ਨੂੰ ਇਕ ਪਰਸਨਲ ਡਿਜੀਟਲ ਫੋਟੋ ਫਰੇਮ ‘ਚ ਬਦਲ ਦਿੰਦਾ ਹੈ ਜੋ ਤੁਹਾਡੇ ਗੂਗਲ ਫੋਟੋ ਅਕਾਊਂਟ ਨਾਲ ਲਿੰਕ ਹੁੰਦਾ ਹੈ।
ਇਸ ਤੋਂ ਇਲਾਵਾ ਗੂਗਲ ਨੇ ਗੂਗਲ ਅਸਿਸਟੈਂਟ ‘ਚ ਨਵੀਂ ਫੰਕਸ਼ਨਲਿਟੀ ਜੋੜੀ ਹੈ ਜਿਹੜੀ ਯੂਜ਼ਰ ਨੂੰ ਵਾਈਸ ਕਮਾਂਡ ਦੀ ਮਦਦ ਨਾਲ ਵ੍ਹਟਸਐਪ ‘ਤੇ ਆਡੀਓ ਤੇ ਵੀਡੀਓ ਕਾਲ ਕਰਨ ਦੀ ਸਹੂਲਤ ਦਿੰਦੀ ਹੈ। ਇਸ ਦੇ ਲਈ ਤੁਸੀਂ ਗੂਗਲ ਅਸਿਸਟੈਂਟ ਨੂੰ ਇੰਨਾ ਹੀ ਕਹਿਣਾ ਹੈ, ‘Hey Google, WhatsApp Video Ramesh’। ਇਸ ਤੋਂ ਇਲਾਵਾ ਕੰਪਨੀ ਨੇ ਵਾਇਸ ਐਕਟੀਵੇਟਿਡ ਸਪੀਕਰ ਦੀ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ ਵਿਚ ਇਸ ਹਫ਼ਤੇ ਗੂਗਲ ਅਸਿਸਟੈਂਟ ਦੀ ਸਹੂਲਤ ਦਿੱਤੀ ਜਾਵੇਗੀ।
ਇਨ੍ਹਾਂ ਵਿਚ JBL Link Music, Phillips AW25 ਅਤੇ TAPN805 (soundbar), Konka G1, SEIKI Tough, Cigar, High Fiedelity Braun Audio LE01, LE02 Dls LE03।
ਇੰਨਾ ਹੀ ਨਹੀਂ ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਸੀਂ Hiesense, Sony, TCL, Phillips, Changhong, Haier, Skyworth, Metz, Vestel, Sharp, JVC, XGIMI Projector, RCA and Smart Tech ਤੋਂ ਇਲਾਵਾ ਇਨ੍ਹਾਂ ਦੇ ਐਂਡਰਾਇਡ ਟੀਵੀ ਲਈ ਵੀ ਇਹ ਸਰਵਿਸ ਐਕਸਪਾਂਡ ਕਰ ਰਹੇ ਹਨ।