ਨਵੀਂ ਦਿੱਲੀ-Apple iPhone Launch ਸਮਾਗਮ ਕੁਝ ਹੀ ਦਿਨਾਂ ਬਾਅਦ ਕਰਵਾਇਆ ਜਾਵੇਗਾ। ਹਾਲ ਹੀ ‘ਚ ਕੰਪਨੀ ਨੇ ਇਸ ਸਮਾਗਮ ਦੀ ਲਾਂਚ ਡੇਟ ਐਲਾਨ ਕੀਤੀ ਸੀ। ਇਸ ਸਮਾਗਮ ਨੂੰ ਸਪੈਸ਼ਲ ਸਟੀਵ ਜਾਬਸ ਥੀਏਟਰ ‘ਚ ਕਰਵਾਇਆ ਜਾਵੇਗਾ।Apple iPhone 11 ਸੀਰੀਜ਼ ਦੇ ਲਾਂਚ ਸਮਾਗਮ ਨੂੰ ਪਹਿਲੀ ਵਾਰ Google ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ Youtube ‘ਤੇ ਲਾਈਵ ਦਿਖਾਈਆ ਜਾਵੇਗਾ। ਇਸ ਤੋਂ ਪਹਿਲਾਂ ਇਸ ਸਮਾਗਮ ਨੂੰ ਕੇਵਲ Apple ਦੇ ਸਫਾਰੀ ਬ੍ਰਾਊਜ਼ਰ ਤੇ ਕੰਪਨੀ ਦੇ ਅਧਿਕਾਰੀਕ ਵੈੱਬਸਾਈਡ ਦੇ ਜ਼ਰੀਏ ਹੀ ਲਾਈਵ ਕੀਤਾ ਜਾ ਰਿਹਾ ਹੈ।
Apple iPhone Launch ਸਮਾਗਮ ਦੀ ਸ਼ੁਰੂਆਤ 10 ਸਤੰਬਰ ਨੂੰ 10:00 ਏਐੱਮ ਨੂੰ ਕੀਤੀ ਜਾਵੇਗੀ। ਭਾਰਤ ‘ਚ ਇਸ ਸਮਾਗਮ ਨੂੰ ਰਾਤ 10:30 ਪੀਐੱਮ ਵਜੇ ਲਾਈਵ ਦੇਖਿਆ ਜਾ ਸਕਦਾ ਹੈ। Apple ਨੇ ਆਪਣੇ ਇਸ ਸਮਾਗਮ ਨੂੰ ਲਾਈਵ ਕਰਨ ਲਈ ਲਾਈਵਸਟ੍ਰੀਮ ਲਿੰਕ ਵੀ ਜਾਰੀ ਕੀਤਾ ਹੈ। ਇਸ ਲਿੰਕ ‘ਤੇ ਜਾ ਕੇ ਤੁਸੀਂ ਲਾਈਵ ਦੇਖ ਸਕਦੇ ਹੋ। Apple iPhone ਦੀ ਨਵੀਂ ਸੀਰੀਜ਼ ਨਾਲ iOS 13 ਨੂੰ ਵੀ ਅਧਿਕਾਰੀਕ ਤੌਰ ‘ਤੇ ਰੋਲ ਆਊਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਨਵੇਂ ਆਪਰੇਟਿੰਗ ਸਿਸਟਮ ਦਾ ਬੀਟਾ ਵਰਜ਼ਨ ਵੀ ਮੁਹੱਇਆ ਕਰਵਾਇਆ ਗਿਆ ਹੈ।