ਦੁਨੀਆਂ ਤੇ ਕਈ ਅਜਿਹੇ ਇਨਸਾਨ ਜਨਮ ਲੈਦੇ ਹਨ ਜੋ ਸਮਾਜ ਵਿਚ ਵਿਚਰਦੇ ਹੋਏ ਸਮਾਜ ਵਿਚ ਚੱਲ ਰਹੀਆ ਉਣਤਾਈਆ ਧੱਕੇਸ਼ਾਹੀਆਂ ਦੇ ਵਿਰੋਧ ਸੰਘਰਸ਼ ਵਿੱਢ ਲੈਂਦੇ ਹਨ ਜਾਂ ਸਮਾਜ ਸੁਧਾਰ ਦੇ ਚੱਲ ਰਹੇ ਸੰਘਰਸ਼ਾ ਵਿਚ ਸਭ ਤੋਂ ਅੱਗੇ ਹੋ ਕੇ ਭਾਗ ਲੈਂਦੇ ਹਨ। ਉਹਨਾਂ ਵਿਚੋਂ ਇ ਕ ਨਾਮ ਹੈ ਗਿਆ ਨੀ ਗੁਰਮੁਖ ਸਿੰਘ ਮੁਸਾਫ਼ਰ ਉਸ ਦਾ ਜਨਮ ਸ੍ਰ. ਸੁਜਾਨ ਸਿੰਘ ਦੇ ਘਰ ਪਿੰਡ ਅੱਧਵਾਲ ਜ੍ਹਿਲਾ ਕੈਂਬਲਪੁਰ ਪੋਠੋਹਾਰ ਦੇ ਇਲਾਕੇ ਪੱਛਮੀ ਪੰਜਾਬ ਵਿਚ 15 ਜਨਵਰੀ 1899 ਨੂੰ ਹੋਇਆ । ਇਸ ਦੇ ਪਿਤਾ ਖੇਤੀਬਾੜੀ ਕਰਦੇ ਸਨ।
ਗੁਰਮੁਖ ਸਿੰਘ ਮੁਸਾਫ਼ਰ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕਰਕੇ ਮਿਡਲ ਪੀ੍ਖਿਆ ਰਾਵਲਪਿੰਡੀ ਤੋਂ ਪਾਸ ਕਰਕੇ ਉਥੇ ਹੀ ਜੇ.ਵੀ ਪੀ੍ਖਿਆ ਪਾਸ ਕਰਕੇ 1918 ਵਿਚ ਪਹਿਲਾਂ ਜ੍ਹਿਲਾ ਬੋਰਡ ਚਕਰੀ ਦੇ ਸਕੂਲ ਵਿਚ ਅਤੇ ਪਿਛੋਂ ਪਿੰਡ ਕਾਲਰ ਤਹਿਸੀਲ ਕਹੂਟਾ ਜ੍ਹਿਲਾ ਰਾਵਲਪਿੰਡੀ ਦੇ ਹਾਈ ਸਕੂਲ ਵਿਚ ਅਧਿਆਪਕ ਲੱਗ ਗਏ। ਇਥੇ ਹੀ ਕੁਝ ਸਮਾਂ ਮਾਸਟਰ ਤਾਰਾ ਸਿੰਘ ਨਾਲ ਪੜਾਉਣ ਦਾ ਮੌਕਾ ਵੀ ਮਿਲਿਆ । ਇਸ ਤੋਂ ਬਾਅਦ ਐਸ. ਵੀ ਪਾਸ ਕਰਕੇ ਬਸਾਲੀ ਵਿਚ ਵਰਨੈਕੁਲਰ ਅਧਿਆਪਕ ਦੀ ਨੌਕਰੀ ਕਰਨ ਲੱਗ ਪਏ।
ਗਿਆਨੀ ਗੁਰਮਖ ਸਿੰਘ ਮੁਸਾਫ਼ਰ ਦੇ ਜੀਵਨ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਉਹ ਇਕ ਪੰਜਾਬੀ ਕਵੀ ਉਘੇ ਕਹਾਣੀਕਾਰ, ਗੁਰਦੁਵਾਰਿਆ ਦੀ ਮਰਿਯਾਦਾ ਕਇਮ ਕਰਨ ਅਤੇ ਆਜ਼ਾਦ ਕਰਵਾਉਣ ਖਾਤਰ ਚੱਲੀ ਗੁਰਦੁਵਾਰਾ ਸੁਧਾਰ ਲਹਿਰ ਲਈ ਮੂਹਰੇ ਹੋ ਕੇ ਸੰਘਰਸ਼ ਕਰਨ ਵਾਲੇ ਅਤੇ ਜੇਲਾਂ ਕੱਟਣ ਵਾਲੇ, ਆਜ਼ਾਦੀ ਘੁਲਾਟੀਏ ਅਤੇ ਸਿਆਸਤਨ ਦਾਨ ਸਨ।
1919 ਵਿੱਚ ਹੋਏ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਫ਼ਰਵਰੀ 1921 ਵਿਚ ਹੋਏ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੀ ਗੁਰਮਖ ਸਿੰਘ ਮੁਸਾਫ਼ਰ ਦੇ ਮਨ ਨੂੰ ਅਜਿਹੀ ਠੇਸ ਲੱਗੀ ਉਹ ਨੌਕਰੀ ਤਿਆਗ ਕੇ ਸਿੱਖਾਂ ਵਲੋ ਚਲਾਈ ਗੁਰਦੂਆਰਾ ਲਹਿਰ ਵਿਚ ਕੁੱਦ ਪਏ।
1922 ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਗ੍ਰਿਫ਼ਤਾਰੀ ਦਿੱਤੀ ਅਤੇ ਕੈਦ ਕੱਟੀ। 1930 ਵਿਚ ਸਿਖਾਂ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੱਕ ਸਾਲ ਲਈ ਜੱਥੇਦਾਰ ਰਹੇ। ਸ਼੍ਰੋਮਣੀ ਗੁਰਦੂਆਰਾ ਪ੍ਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਵਜੋਂ ਸੇਵਾ ਨਿਭਾਈ।
ਗਿਆਨੀ ਜੀ ਨੇ ਜਿੰਨੇ ਵੀ ਗੁਰਦੂਆ ਰਾ ਸੁਧਾਰ ਲਹਿਰ ਲਈ ਮੋਰਚੇ ਲੱਗੇ ਸਾਰਿਆਂ ਵਿਚ ਮੂਹਰੇ ਹੋ ਕੇ ਭਾਗ ਲਿਆ । ਆਜ਼ਾਦੀ ਲਹਿਰ ਦੀਆਂ ਲੜਾਈਆਂ ਵੀ ਇਹਨਾਂ ਨੇ ਮੂਹਰੇ ਹੋ ਕੇ ਲੜੀਆਂ। ਗਿਆਨੀ ਗੁਰਮਖ ਸਿੰਘ ਮੁਸਾਫ਼ਰ ਇਹ ਗੱਲ ਕਹਿੰਦੇ ਹੁੰਦੇ ਸਨ ਨਾਂ ਤਾਂ ਮੈਨੂੰ ਜੇਲ੍ਹ ਜਾਣ ਦਾ ਦੁੱਖ ਹੈ ਨਾਂ ਮੈਨੂੰ ਜੇਲ੍ਹ ਤੋਂ ਰਿਹਾਈ ਦੀ ਖੁਸ਼ੀ ਹੈ ਕਿਉਂਕਿ ਮੈਂ ਜੇਲ੍ਹ ਵਿਚ ਫਿਰ ਆ ਜਾਣਾ ਹੈ।
1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਇਹਨਾਂ ਦਾ ਅੰਦੋਲਨ ਜੀਵਨ ਖ਼ਤਮ ਹੋ ਗਿਆ ਅਤੇ ਰਾਜਨੀਤਿਕ ਸਫ਼ਰ ਸ਼ੁਰੂ ਹੋ ਗਿਆ । ਆਪ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ 1949 ਵਿਚ ਪੰਜਾਬ ਪ੍ਦੇਸ਼ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 1952 ਤੋਂ1966 ਤੱਕ ਤਿੰਨ ਵਾਰ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਵਜੋਂ ਚੁਣੇ ਗਏ। 1968 ਤੋਂ 1976 ਤੱਕ ਦੋ ਵਾਰ ਰਾਜ ਸਭਾ ਮੈਂਬਰ ਚੁਣੇ ਗਏ। ਇੱਕ ਨਵੰਬਰ 1966 ਨੂੰ ਜਦੋ ਪੰਜਾਬੀ ਸੂਬਾ ਹੋਂਦ ਵਿਚ ਆਇਆ ਤਾਂ ਇੱਕ ਨਵੰਬਰ 1966 ਤੋਂ ਅੱਠ ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।
ਗਿਆਨੀ ਜੀ ਦਾ ਸਹਿਤਕ ਖੇਤਰ ਵਿਚ ਬਹੁਤ ਵੱਡਾ ਨਾਮ ਹੈ। ਉਹ ਰਾਜਨੀਤੀ ਨਾਲੋਂ ਸਾਹਿਤ ਨੂੰ ਜਿਆ ਦਾਂ ਪਿਆ ਰ ਕਰਦੇ ਸਨ ਅਤੇ ਸਾਹਿਤਕਾਰਾਂ ਦਾ ਵੀ ਬਹੁਤ ਜਿਆ ਦਾ ਸਤਿਕਾਰ ਕਰਦੇ ਸਨ। ਉਹਨਾਂ ਨੌ ਕਾਵਿ ਸੰਗ੍ਰਹਿ ਲਿਖੇ, ਸਬਰ ਦੇ ਬਾਣ, ਪੇ੍ਮ-ਬਾਣ,ਜੀਵਨ-ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ-ਸਨੇਹੇ, ਸਹਿਜ ਸੇਤੀ, ਵਖਰਾ ਵਖਰਾ ਕਤਰਾ ਕਤਰਾ, ਦੂਰ ਨੇੜੇ। ਇਹਨਾਂ ਨੇ ਕਹਾਣੀ ਸੰਗ੍ਰਹਿ ਲਿਖੇ ਜਿਵੇ ਵੱਖਰੀ ਦੁਨੀਆਂ, ਆਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਗੁਟਾਰ, ਸਭ ਅੱਛਾ, ਸਸਤਾ ਤਮਾਸ਼ਾ, ਅੱਲਾ ਵਾਲੇ, ਉਰਵਾਰ ਪਾਰ। ਗਿਆਨੀ ਜੀ ਨੇ ਤਿੰਨ ਜੀਵਨੀਆਂ ਅਤੇ ਇਕ ਸੰਖੇਪ ਜੀਵਨੀ ਲਿਖੀ।
18 ਜਨਵਰੀ 1976 ਨੂੰ 87 ਸਾਲ ਦੀ ਉਮਰ ਵਿਚ ਨਵੀਂ ਦਿੱਲੀ ਵਿਖੇ ਗਿਆ ਨੀ ਗੁਰਮਖ ਸਿੰਘ ਮੁਸਾਫ਼ਰ ਦੀ ਮੌਤ ਹੋ ਗਈ।
ਗਿਆਨੀ ਜੀ ਨੂੰ ਅਕਾਲ ਚਲਾਣੇ ਪਿੱਛੋ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ।