Articles

ਸੁੰਨਸਾਨ ਹੋ ਗਈ ਹੈ ਚੀਨ ਦੀ ਆਰਥਿਕ ਰਾਜਧਾਨੀ

ਹੁਣ ਤੱਕ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ 40,614 ਲੋਕ ਬਿਮਾਰ ਹੋ ਗਏ ਹਨ ਜਦਕਿ ਇਨ੍ਹਾਂ ਵਿਚੋਂ 910 ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 40,171 ਲੋਕ ਸਿਰਫ਼ ਚੀਨ ਵਿੱਚ ਹਨ ਜੋ ਇਸ ਵਾਇਰਸ ਤੋਂ ਪ੍ਰਭਾਵਿਤ ਹਨ। ਕੋਰੋਨਾ ਵਾਇਰਸ ਦਾ ਡਰ ਇੰਨਾ ਫੈਲ ਗਿਆ ਹੈ ਕਿ ਚੀਨ ਦੀ ਆਰਥਿਕ ਰਾਜਧਾਨੀ ਅਤੇ ਇਸਦਾ ਸਭ ਤੋਂ ਵੱਡਾ ਸ਼ਹਿਰ ਸ਼ੰਘਾਈ ਬਿਲਕੁੱਲ ਸੁੰਨਸਾਨ ਹੈ। ਸੜਕਾਂ ਅਤੇ ਚੌਕ ਵੀਰਾਨ ਹਨ। ਸਾਰੇ ਸ਼ਾਪਿੰਗ ਕੰਪਲੈਕਸ, ਬਾਜ਼ਾਰ ਬੰਦ ਹਨ ਅਤੇ ਸੜਕਾਂ ‘ਤੇ ਟਾਵੀਂ-ਟਾਵੀਂ ਗੱਡੀ ਹੀ ਦਿਖਾਈ ਦਿੰਦੀ ਹੈ। ਸ਼ੰਘਾਈ ਵਿਚ ਲਗਭਗ 70 ਪ੍ਰਤੀਸ਼ਤ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ। ਚੀਨ ਵਿੱਚ ਚੰਦਰਮਾ ਦੇ ਨਵੇਂ ਸਾਲ ਦੀਆਂ ਛੁੱਟੀਆਂ 23 ਤੋਂ 26 ਜਨਵਰੀ ਤੱਕ ਹੁੰਦੀਆਂ ਹਨ। ਇਸ ਵਾਰ ਕੋਰੋਨਾਵਾਇਰਸ ਦੇ ਫੈਲਣ ਕਾਰਨ ਚੀਨ ਦੇ ਲੋਕ ਕਿਤੇ ਨਹੀਂ ਗਏ। ਉਹ ਲੋਕ ਜੋ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਬਾਹਰ ਆਏ ਸਨ ਘੱਟ ਵਾਇਰਸ ਵਾਲੇ ਇਲਾਕੇ ਹੈਨਨ, ਹੁਨਾਨ, ਅਨਹੂਈ ਅਤੇ ਜਿਆਂਕਸੀ ਪ੍ਰਾਂਤਾਂ ਵਿੱਚ ਚਲੇ ਗਏ ਹਨ। ਚੀਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਸ਼ੰਘਾਈ, ਚੋਂਗਕਿੰਗ ਅਤੇ ਬੀਜਿੰਗ ਦੇ ਕੁੱਝ ਇਲਾਕਿਆਂ ਨੂੰ ਵੀ ਵੱਖ ਕਰ ਦੇਵੇਗਾ। ਜਿਵੇਂ ਹੀ ਸ਼ੰਘਾਈ ਦੇ ਲੋਕਾਂ ਨੇ ਸੁਣਿਆ ਕਿ ਸਰਕਾਰ ਅਲੱਗ ਕਰਨ ਵਾਲੀ ਹੈ ਤਾਂ ਲੱਖਾਂ ਲੋਕਾਂ ਨੇ ਇਹ ਸ਼ਹਿਰ ਛੱਡ ਦਿੱਤਾ। ਇਸ ਸਮੇਂ ਚੀਨ ਵਿੱਚ ਭਿਆਨਕ ਹਫੜਾ-ਦਫੜੀ ਮੱਚੀ ਹੋਈ ਹੈ। ਹਰ ਰੋਜ਼ 12 ਕਰੋੜ ਤੋਂ ਵੱਧ ਲੋਕ ਆਪਣੇ ਟਿਕਾਣੇ ਨੂੰ ਬਦਲਣ ਦੀ ਬੇਨਤੀ ਕਰ ਰਹੇ ਹਨ। ਚੀਨ ਦੇ 15 ਸ਼ਹਿਰਾਂ ਵਿਚ ਟ੍ਰੈਫਿਕ ‘ਤੇ ਪਾਬੰਦੀ ਹੈ। ਸ਼ੰਘਾਈ ਵਿੱਚ ਵੀ ਇਸ ‘ਤੇ ਪਾਬੰਦੀ ਹੈ। ਇਸ ਲਈ ਜਿਵੇਂ ਹੀ ਚੀਨੀ ਸਰਕਾਰ ਦੇ ਕੁਆਰੰਟੀਨ ਆਰਡਰ ਬਾਰੇ ਜਾਣਕਾਰੀ ਲੋਕਾਂ ਨੂੰ ਮਿਲੀ ਤਾਂ ਲੱਖਾਂ ਲੋਕ ਸ਼ੰਘਾਈ ਨੂੰ ਛੱਡਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ।

 

 

 

 

 

 

 

 

 

 

 

 

 

 

 

 

Related posts

ਦਿਲਜੀਤ ਦੋਸਾਂਝ ਐਮੀ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin