ਜ਼ਿਆਦਾਤਰ ਸੈਲਾਨੀ ਜਦੋਂ ਬਾਹਰ ਕਿਤੇ ਇਕ ਦਿਨ ਬਿਤਾ ਲੈਂਦੇ ਹਨ ਤਾਂ ਉਹ ਸਭ ਤੋਂ ਪਹਿਲਾ ਕੰਮ ਇਹੀ ਕਰਦੇ ਹਨ-ਆਪਣੀਆਂ ਸੈਰ ਸੰਬੰਧੀ ਤਸਵੀਰਾਂ ਨੂੰ ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ ਸਾਈਟਸ ‘ਤੇ ਪਾਉਣਾ। ਹੁਣੇ ਜਿਹੇ ‘ਬਸਬਡ’ ਨਾਂ ਦੀ ਸਾਈਟ ਨੇ ਯੂਨਾਈਟਿਡ ਕਿੰਗਡਮ ਦੇ ਇੰਸਟਾਗ੍ਰਾਮ ‘ਤੇ ਪਾਏ ਗਏ ਸਭ ਤੋਂ ਜ਼ਿਆਦਾ ਵਧੀਆ ਸਥਾਨਾਂ ਦਾ ਖੁਲਾਸਾ ਕੀਤਾ ਹੈ। ਇਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਫੋਟੋਆਂ ਖਿੱਚਣ ਲਈ ਸਭ ਤੋਂ ਜ਼ਿਆਦਾ ਮਸ਼ਹੂਰ ਸਥਾਨ ਲੰਦਨ ਦਾ ਬਿਗ ਬੇਨ ਰਿਹਾ ਜੋ ਹਰ ਸਾਲ ਵਿਸ਼ਵ ਭਰ ਤੋਂ ਅਣਗਿਣਤ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਜਦੋਂ ਬਰਮਿੰਘਮ ਦੇ ਆਕਰਸ਼ਣਾਂ ਦਾ ਨਿਰੀਖਣ ਕੀਤਾ ਗਿਆ ਤਾਂ ਕੈਡਬਰੀ ਵਰਲਡ ਇਸ ਤੋਂ ਬਾਅਦ ਆਉਂਦਾ ਹੈ ਜਿਥੇ ਹਰੇਕ ਸਾਲ ਲੱਗਭਗ 5 ਲੱਖ ਸੈਲਾਨੀ ਆਉਂਦੇ ਹਨ। ਆਓ ਜਾਣਦੇ ਹਾਂ ਯੂਨਾਈਟਿਡ ਕਿੰਗਡਮ ਦੇ ਮੁੱਖ ਸ਼ਹਿਰਾਂ ਦੇ ਉਹ ਸਥਾਨ ਜਿਨ੍ਹਾਂ ਨੂੰ ਇੰਸਟਾਗ੍ਰਾਮ ‘ਤੇ ਸਭ ਤੋਂ ਜ਼ਿਆਦਾ ਪੋਸਟ ਕੀਤਾ ਗਿਆ।
ਬਿਗ ਬੇਨ (ਲੰਦਨ)
ਬਿਗ ਬੇਨ ਲੰਦਨ ‘ਚ ਵੈਸਟਮਿੰਸਟਰ ਪੈਲੇਸ ਦੇ ਉੱਤਰੀ ਕੋਨੇ ‘ਤੇ ਸਥਿਤ ਕਲਾਕ ਟਾਵਰ ਦੀ ‘ਗ੍ਰੇਟ ਬੈਲ’ ਦਾ ਸੰਖੇਪ ਨਾਂ ਹੈ।
ਕੈਡਬਰੀ ਵਰਲਡ (ਬਰਮਿੰਘਮ)
ਇਹ ਕੈਡਬਰੀ ਚਾਕਲੇਟ ਕੰਪਨੀ ਦੁਆਰਾ ਬਣਾਇਆ ਤੇ ਚਲਾਇਆ ਜਾਂਦਾ ਸੈਲਾਨੀਆਂ ਦਾ ਸਭ ਤੋਂ ਜ਼ਿਆਦਾ ਮਨਪਸੰਦ ਆਕਰਸ਼ਕ ਸਥਾਨ ਹੈ। ਇਹ ਬਰਮਿੰਘਮ ਦਾ ਸਭ ਤੋਂ ਵੱਡਾ ਸੈਲਾਨੀ ਸਥਾਨ ਹੈ ਜਿਥੇ ਹਰ ਸਾਲ 5 ਲੱਖ ਤੋਂ ਜ਼ਿਆਦਾ ਲੋਕ ਆਉਂਦੇ ਹਨ।
ਕੇਵ ਹਿਲ (ਬੇਲਫਾਸਟ)
ਇਹ ਇਕ ਬਾਸਾਲਟਿਕ ਪਹਾੜ ਹੈ ਜੋ ਉਤਰੀ ਆਇਰਲੈਂਡ ਦੇ ਬੇਲਫਾਸਟ ਸ਼ਹਿਰ ਨੂੰ ਦੇਖ ਰਿਹਾ ਲੱਗਦਾ ਹੈ। ਇਹ ਪਹਾੜ ਐਂਟਰਿਨ ਪਠਾਰ ਦੀ ਸਰਹੱਦ ਦੇ ਦੱਖਣ-ਪੂਰਬੀ ਹਿੱਸੇ ਦਾ ਨਿਰਮਾਣ ਕਰਦਾ ਹੈ।
ਲੋਕ ਲੋਮੋਂਡ (ਸਕਾਟਲੈਂਡ)
ਇਹ ਇਕ ਤਾਜ਼ੇ ਪਾਣੀ ਦੀ ਝੀਲ ਹੈ ਜੋ ਸਕਾਟਲੈਂਡ ‘ਚ ਹਾਈਲੈਂਡ ਬਾਊਂਡਰੀ ਫਾਲਟ ਨੂੰ ਕਰਾਸ ਕਰਦੀ ਹੈ। ਸਤ੍ਹਾ ਖੇਤਰ ਦੇ ਮਾਮਲੇ ‘ਚ ਇਹ ਗ੍ਰੇਟ ਬ੍ਰਿਟੇਨ ਦਾ ਸਭ ਤੋਂ ਵੱਡਾ ਅੰਦਰੂਨੀ ਜਲ ਸਰੋਤ ਹੈ।
ਰਾਊਂਧੇ ਪਾਰਕ (ਲੀਡਸ)
ਇੰਗਲੈਂਡ ਦੇ ਪੱਛਮੀ ਯਾਰਕਸ਼ਾਇਰ ਦੇ ਲੀਡਸ ‘ਚ ਸਥਿਤ ਇਹ ਪਾਰਕ ਯੂਰਪ ਦੇ ਸਭ ਤੋਂ ਜ਼ਿਆਦਾ ਵੱਡੇ ਸ਼ਹਿਰੀ ਪਾਰਕਾਂ ‘ਚੋਂ ਇਕ ਹੈ। ਇਸ ਦਾ ਖੇਤਰਫਲ 700 ਏਕੜ ਹੈ ਜਿਸ ‘ਚ ਪਾਰਕਲੈਂਡ, ਝੀਲਾਂ, ਵੁਡਲੈਂਡ ਅਤੇ ਬਗੀਚੇ ਹਨ ਜੋ ਲੀਡਸ ਸਿਟੀ ਕੌਂਸਲ ਦੇ ਅਧੀਨ ਹਨ।
ਓਲਟ ਟ੍ਰੈਫੋਰਡ (ਮਾਨਚੈਸਟਰ)
ਗ੍ਰੇਟਰ ਮਾਨਚੈਸਟਰ ‘ਚ ਸਥਿਤ ਇਕ ਫੁੱਟਬਾਲ ਸਟੇਡੀਅਮ ਹੈ ਅਤੇ ਇਹ ਮਾਨਚੈਸਟਰ ਯੂਨਾਈਟਿਡ ਦਾ ਘਰ ਹੈ। 75635 ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਯੂਨਾਈਟਿਡ ਕਿੰਗਡਮ ਦੀ ਕਿਸੇ ਵੀ ਫੁੱਟਬਾਲ ਟੀਮ ਦਾ ਸਭ ਤੋਂ ਜ਼ਿਆਦਾ ਵੱਡਾ ਕਲੱਬ ਸਟੇਡੀਅਮ ਹੈ। ਇਹ ਯੂਰਪ ਦੇ ਸਭ ਤੋਂ ਵੱਡੇ ਸਟੇਡੀਅਮਾਂ ‘ਚ ਸ਼ਾਮਲ ਹੁੰਦਾ ਹੈ।
ਬ੍ਰਿਸਟਲ ਜ਼ੂ
ਇਸ ਚਿੜਿਆਘਰ ਦੀ ਸਥਾਪਨਾ ਹੈਨਰੀ ਰਿਲੇ ਵਲੋਂ 22 ਜੁਲਾਈ 1835 ਨੂੰ ਕੀਤੀ ਗਈ ਸੀ ਜੋ ਇਕ ਸਥਾਨਕ ਡਾਕਟਰ ਸਨ। ਉਨ੍ਹਾਂ ਨੇ ਬ੍ਰਿਸਟਲ, ਕਲਿਫਟਨ ਅਤੇ ਵੈਸਟ ਆਫ ਇੰਗਲੈਂਡ ਜੁਆਜੀਕਲ ਸੁਸਾਇਟੀ ਦੀ ਸਥਾਪਨਾ ਦੀ ਪ੍ਰਧਾਨਗੀ ਕੀਤੀ ਸੀ।
ਐਡਿਨਬਰਗ ਕਾਸਲ
ਇਹ ਇਕ ਇਤਿਹਾਸਕ ਕਿਲਾ ਹੈ ਜੋ ਐਡਿਨਬਰਗ ਸ਼ਹਿਰ ‘ਚ ਆਕਾਸ਼ ਨੂੰ ਛੂਹਦਾ ਹੋਇਆ ਪ੍ਰਤੀਤ ਹੁੰਦਾ ਹੈ।
previous post
next post