Articles

ਬੱਚੇ ਦਾ ਜਨਮ ਵਤਨ ਦੀ ਮਿੱਟੀ ‘ਤੇ ਹੋਵੇ: ਅਮਰੀਕਾ ਨੂੰ ਇਟਲੀ ਲਿਆਂਦਾ

ਇਨਸਾਨ ਚਾਹੇ ਕਿਤੇ ਵੀ ਚਲਾ ਜਾਵੇ ਪਰ ਆਪਣੀ ਮਿੱਟੀ ਦਾ ਮੋਹ ਉਸਨੂੰ ਹਮੇਸ਼ਾਂ ਹੀ ਆਪਣੇ ਅੰਦਰ ਸਮੋਈ ਰੱਖਦਾ ਹੈ। ਅਮਰੀਕਨ ਪੈਰਾਟ੍ਰੂਪਰ ਟੋਨੀ ਟ੍ਰੈਕੋਨੀ ਦੀ ਇਹ ਦਿਲੀ ਇੱਛਾ ਸੀ ਕਿ ਉਸਦੇ ਬੱਚੇ ਦਾ ਜਨਮ ਆਪਣੀ ਮਾਤਭੂਮੀ ਜਾਣੀ ਕਿ ਸੰਯੁਕਤ ਰਾਜ ਅਮਰੀਕਾ ਦੀ ਧਰਤੀ ਉਪਰ ਹੋਵੇ ਉਸਦੀ ਇੱਛਾ ਉਸ ਵੇਲੇ ਨਿਰਾਸ਼ਾ ਦੇ ਵਿੱਚ ਬਦਲ ਗਈ ਜਦ ਉਸਦੀ ਪਤਨੀ ਗਰਭਵਤੀ ਸੀ ਤਾਂ ਟੋਨੀ ਦੀ ਪੋਸਟਿੰਗ ਇਟਲੀ ਦੇ ਸੂਬੇ ਪੇਡੋਵਾ ਦੇ ਵਿੱਚ ਹੋ ਗਈ।
ਅਮਰੀਕਨ ਪੈਰਾਟ੍ਰੂਪਰ ਟੋਨੀ ਟ੍ਰੈਕੋਨੀ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਉਹ ਡਿਲਿਵਰੀ ਤੋਂ ਪਹਿਲਾਂ ਦੇਸ਼ ਵਾਪਸ ਆਵੇ ਪਰ ਅਜਿਹਾ ਵੀ ਨਹੀਂ ਹੋ ਸਕਿਆ। ਪਰ ਟੋਨੀ ਹਿੰਮਤ ਨਹੀਂ ਹਾਰਿਆ ਅਤੇ ਉਸਨੇ ਇਸਦਾ ਹੱਲ ਕੱਢਿਆ। ਉਸਨੇ ਆਪਣੇ ਬੱਚੇ ਦਾ ਜਨਮ ਆਪਣੀ ਮਾਤਭੂਮੀ ਜਾਣੀ ਕਿ ਸੰਯੁਕਤ ਰਾਜ ਅਮਰੀਕਾ ਦੀ ਧਰਤੀ ਉਪਰ ਕਰਨ ਦੇ ਲਈ ਜਣੇਪੇ ਤੋਂ ਇਕ ਮਹੀਨਾ ਪਹਿਲਾਂ ਆਪਣੇ ਸੂਬੇ ਟੈਕਸਸ ਦੀ ਮਿੱਟੀ ਨੂੰ ਉਹ ਇਟਲੀ ਲੈ ਆਇਆ ਤਾਂ ਕਿ ਜਦੋਂ ਬੱਚਾ ਪੈਦਾ ਹੋਏ ਤਾਂ ਉਸ ਦੇ ਪੈਰ ਉਸ ਮਿੱਟੀ ਨੂੰ ਚੁੰਮਣ, ਜਿੱਥੇ ਕਿ ਉਸ ਦੇ ਮਾਪਿਆਂ ਨੇ ਜਨਮ ਲਿਆ ਅਤੇ ਪਲੇ ਵੱਡੇ ਹੋਏ।
ਇਸ ਦੇ ਲਈ ਟੋਨੀ ਨੇ ਆਪਣੇ ਪੁਰਖਿਆਂ ਦੀੰ ਮਿੱਟੀ ਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਜਹਾਜ਼ ਰਾਹੀਂ ਇਟਲੀ ਭੇਜਣ ਲਈ ਕਿਹਾ। ਇਸ ਤਰ੍ਹਾਂ ਕਰਨ ਦੇ ਲਈ ਟੋਨੀ ਨੂੰ ਕਾਫ਼ੀ ਖਰਚਾ ਵੀ ਕਰਨਾ ਪਿਆ ਅਤੇ ਅਮਰੀਕਾ ਦੀ ਮਿੱਟੀ ਕੋਰੀਅਰ ਦੇ ਦੁਆਰਾ ਇਟਲੀ ਪੁੱਜ ਗਈ। ਜਦੋਂ ਪਤਨੀ ਦੇ ਜਣੇਪੇ ਦੀ ਤਾਰੀਖ ਆਈ ਤਾਂ ਟੋਨੀ ਨੇ ਹਸਪਤਾਲ ਦੇ ਬਿਸਤਰੇ ਦੇ ਹੇਠਾਂ ਅਮਰੀਕਾ ਤੋਂ ਲਿਆਂਦੀ ਮਿੱਟੀ ਵਿਛਾ ਦਿੱਤੀ।
ਟੋਨੀ ਕਹਿੰਦਾ ਹੈ ਕਿ, “ਮੈਂ ਆਪਣੇ ਵਤਨ ਦੀ ਮਿੱਟੀ ਨੂੰ ਇੱਥੇ ਆਰਡਰ ਕਰ ਦਿੱਤਾ ਕਿਉਂਕਿ ਮੇਰੀ ਡੂੰਘੀ ਇੱਛਾ ਸੀ ਕਿ ਮੇਰਾ ਪੁੱਤਰ ਉਸ ਮਿੱਟੀ ਵਿੱਚ ਪੈਦਾ ਹੋ ਜਾਵੇ ਜਿੱਥੇ ਮੈਂ ਪੈਦਾ ਹੋਇਆ ਸੀ।” ਮੇਰਾ ਪੁੱਤਰ ਚਾਰਲਸ ਪੈਦਾ ਹੋਇਆ ਸੀ ਅਤੇ ਮੈਂ ਇਸ ਬਾਰੇ ਟਵੀਟ ਵੀ ਕੀਤਾ ਸੀ। ਚਾਰਲਸ ਦੇ ਜਨਮ ਤੋਂ ਬਾਅਦ ਵੀ ਮੈਂ ਉਸ ਮਿੱਟੀ ਨੂੰ ਰੱਖਿਆ ਅਤੇ ਉਸ ਮਿੱਟੀ ਨਾਲ ਉਸ ਦੇ ਪੈਰਾਂ ਨੂੰ ਛੂਹਿਆ ਤਾਂ ਜੋ ਉਹ ਆਪਣੇ ਦੇਸ਼ ਦੀ ਮਿੱਟੀ ਨੂੰ ਵੀ ਮਹਿਸੂਸ ਕਰੇ। ਇਹ ਮੇਰੇ ਮਨ ਦੀ ਇੱਛਾ ਸੀ ਅਤੇ ਇਸ ਲਈ ਮੈਂ ਕੋਈ ਵੀ ਕੀਮਤ ਭੁਗਤਣ ਦੇ ਲਈ ਤਿਆਰ ਸੀ।”

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin