ਕਾਮੇਡੀ ਵੇਖਣਾ ਉਨਾ ਹੀ ਅਸਾਨ ਹੈ ਜਿੰਨਾ ਕਰਨਾ ਮੁਸ਼ਕਲ ਹੈ। ਕਿਸੇ ਨੂੰ ਹਸਾਉਣਾ ਇਕ ਕਲਾ ਵੀ ਹੁੰਦੀ ਹੈ ਪਰ ਹਰ ਕੋਈ ਇਸ ਕਲਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅਜਿਹਾ ਹੀ ਇੱਕ ਹਾਸਰਸ ਕਲਾਕਾਰ ਚੰਦਨ ਪ੍ਰਭਾਕਰ ਹੈ ਜਿਸ ਨੇ ਆਪਣੀ ਸਭ ਤੋਂ ਵਧੀਆ ਕਾਮਿਕ ਟਾਈਮਿੰਗ ਨਾਲ ਸਾਰਿਆਂ ਨੂੰ ਪਾਗਲ ਬਣਾ ਦਿੱਤਾ ਹੈ।
ਪਰ ਚੰਦਨ ਅੱਜ ਜਿਸ ਸਥਾਨ ‘ਤੇ ਪਹੁੰਚਿਆ ਹੈ ਉਹ ਸਖਤ ਮਿਹਨਤ ਅਤੇ ਲਗਨ ਦੇ ਕਰਕੇ ਹੀ ਹੈ। ਚੰਦਨ ਇਕ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦਾ ਜਨਮ 198। ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ। ਉਸਦਾ ਸਾਰਾ ਬਚਪਨ ਵੀ ਪੰਜਾਬ ਦੀਆਂ ਗਲੀਆਂ ਵਿਚ ਹੀ ਬਤੀਤ ਹੋਇਆ ਹੈ। ਚੰਦਨ ਦੇ ਵਿੱਚ ਬਚਪਨ ਤੋਂ ਹੀ ਇੱਕ ਅਦਾਕਾਰੀ ਦਾ ਕੀੜਾ ਸੀ। ਉਹ ਸਾਰਿਆਂ ਨੂੰ ਹਸਾਉਣਾ ਆਪਣੀ ਜ਼ਿੰਮੇਵਾਰੀ ਸਮਝਾਉਂਦਾ ਸੀ।
ਚੰਦਨ ਪ੍ਰਭਾਕਰ ਬਹੁਤ ਪੜ੍ਹਿਆ ਲਿਖਿਆ ਵੀ ਹੈ। ਉਸਨੇ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਵੀ ਪ੍ਰਾਪਤ ਕੀਤੀ ਪਰ ਕਾਮੇਡੀ ਨੂੰ ਆਪਣਾ ਕੈਰੀਅਰ ਬਣਾਇਆ।
ਜਦੋਂ ਵੀ ਕਪਿਲ ਸ਼ਰਮਾ ਦੀ ਗੱਲ ਆਉਂਦੀ ਹੈ, ਚੰਦਨ ਪ੍ਰਭਾਕਰ ਨੂੰ ਯਾਦ ਕਰਨਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਦੋਵੇਂ ਬਹੁਤ ਗੂੜੇ ਦੋਸਤ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਚੰਦਨ ਪ੍ਰਭਾਕਰ ਅਤੇ ਕਪਿਲ ਸ਼ਰਮਾ ਬਚਪਨ ਤੋਂ ਹੀ ਕਰੀਬੀ ਦੋਸਤ ਹਨ।
ਕਪਿਲ ਅਤੇ ਚੰਦਨ ਨੇ ਵੀ ਇਕੱਠੇ ਹੋ ਕੇ ਆਪਣੀ ਕਾਮੇਡੀ ਯਾਤਰਾ ਦੀ ਸ਼ੁਰੂਆਤ ਕੀਤੀ। ਦੋਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਾਮੇਡੀ ਸ਼ੋਅ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਨਾਲ ਕੀਤੀ। ਚੰਦਨ ਅਤੇ ਕਪਿਲ ਇਸ ਸ਼ੋਅ ਦੇ ਤੀਜੇ ਸੀਜ਼ਨ ‘ਚ ਇਕੱਠੇ ਨਜ਼ਰ ਆਏ ਸਨ। ਜੇਕਰ ਕਪਿਲ ਸ਼ਰਮਾ ਨੇ ਇਸ ਸੀਜ਼ਨ ਨੂੰ ਜਿੱਤ ਕੇ ਇਤਿਹਾਸ ਰਚਿਆ ਸੀ ਤਾਂ ਉਸ ਦੇ ਦੋਸਤ ਚੰਦਨ ਨੇ ਵੀ ਫਿਨਾਲੇ ਦੀ ਯਾਤਰਾ ਕੀਤੀ ਸੀ ਅਤੇ ਉਹ ਸ਼ੋਅ ਵਿਚ ਪਹਿਲੇ ਉਪ ਜੇਤੂ ਰਹੇ ਸਨ।
ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਤੋਂ ਬਾਅਦ ਚੰਦਨ ਪ੍ਰਭਾਕਰ ਦਾ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਸ਼ੁਰੂ ਹੋਇਆ। ਇਸ ਤੋਂ ਬਾਅਦ ਚੰਦਨ ਨੇ ਕਾਮੇਡੀ ਸਰਕਸ ਵਰਗੇ ਸਫਲ ਸ਼ੋਅ ਵਿਚ ਕੰਮ ਕੀਤਾ। ਫਿਰ ਆਪਣੇ ਕੈਰੀਅਰ ਵਿਚ ਦਿ ਕਪਿਲ ਸ਼ਰਮਾ ਸ਼ੋਅ ਇਕ ਨਵਾਂ ਮੋੜ ਬਣ ਗਿਆ ਜਿਥੇ ਉਸਨੇ ਚੰਦੂ ਚਾਏਵਾਲਾ ਦੇ ਰੂਪ ਵਿਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਉਹ ਬਹੁਤ ਸਾਰੀਆਂ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਫ਼ਿਲਮਾਂ ਦੇ ਵਿੱਚ ਕੰਮ ਵੀ ਕਰ ਚੁੱਕਾ ਹੈ।
ਚੰਦਨ ਪ੍ਰਭਾਕਰ ਨੇ ਸਾਲ 2015 ਵਿਚ ਨੰਦਿਤਾ ਖੰਨਾ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ ਅਦਾਵਿਕਾ ਨਾਮ ਦੀ ਇਕ ਪਿਆਰੀ ਧੀ ਵੀ ਹੈ। ਚੰਦਨ ਆਪਣੀ ਧੀ ਨਾਲ ਵੀ ਬਹੁਤ ਮਸਤੀ ਕਰਦਾ ਹੈ ਅਤੇ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਰਹਿੰਦਾ ਹੈ।