Articles

ਚੀਨ ਵਿਚ ਹੇਅਰਕਟਿੰਗ ਇੰਝ ਹੋ ਰਹੀ ਹੈ !

ਚੀਨ ਦੇ ਵਿਚ ਕੋਰੋਨਾਵਾਇਰਸ ਵਿਚ 80,555 ਲੋਕ ਪੀੜਤ ਹਨ। ਹੁਣ ਤੱਕ ਲਗਭਗ 3042 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਕੋਰੋਨਾਵਾਇਰਸ ਦਾ ਡਰ ਇੰਨਾ ਜ਼ਿਆਦਾ ਹੈ ਕਿ ਹੇਅਰਡਰੈਸਰ ਲੋਕਾਂ ਦੇ ਵਾਲ ਤਿੰਨ ਤੋਂ ਚਾਰ ਫੁੱਟ ਦੀ ਦੂਰੀ ਤੋਂ ਕੱਟਦੇ ਹਨ। ਅਜਿਹੀਆਂ ਵੀਡੀਓ ਚੀਨ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

 

 

 

 

 

ਜੇ ਤੁਹਾਡਾ ਹੇਅਰਡਰੈਸਰ ਕਹਿੰਦਾ ਹੈ ਕਿ ਮੈਂ ਤੁਹਾਡੇ ਵਾਲਾਂ ਨੂੰ ਤਿੰਨ ਤੋਂ ਚਾਰ ਫੁੱਟ ਦੂਰ ਤੋਂ ਕੱਟ ਦਿਆਂਗਾ ਤਾਂ ਸ਼ਾਇਦ ਤੁਸੀਂ ਇਸ ‘ਤੇ ਵਿਸ਼ਵਾਸ ਨਾ ਕਰੋ। ਤੁਹਾਨੂੰ ਲੱਗੇਗਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਾਲਾਂ ਦਾ ਸਟਾਈਲ ਖਰਾਬ ਹੋ ਜਾਵੇਗਾ ਪਰ ਇਹ ਚੀਨ ਵਿਚ ਹੋ ਰਿਹਾ ਹੈ।

 

 

 

 

ਚੀਨ ਦੇ ਹੇਨਾਨ ਸੂਬੇ ਵਿਚ ਇਕ ਸੈਲੂਨ ਵਿਚ ਹੇਅਰਡਰੈਸਰ ਤਿੰਨ ਤੋਂ ਚਾਰ ਫੁੱਟ ਦੂਰੀ ਤੋਂ ਵਾਲ ਕੱਟ ਰਹੇ ਹਨ। ਹੇਅਰਡਰੈਸਰ ਲੋਕਾਂ ਦੇ ਵਾਲਾਂ ਦੀ ਸਟਾਈਲਿੰਗ ਵੀ ਤਿੰਨ ਤੋਂ ਚਾਰ ਫੁੱਟ ਦੂਰ ਤੋਂ ਹੀ ਕਰ ਰਹੇ ਹਨ।

 

 

 

 

 

 

 

ਹੇਨਾਨ ਸੂਬੇ ਵਿੱਚ ਬਹੁਤ ਸਾਰੇ ਹੇਅਰ ਡ੍ਰੈਸਰਾਂ ਨੇ ਵਾਲਾਂ ਦੀ ਕਟਿੰਗ ਦੇ ਲਈ ਇੱਕ ਵਿਲੱਖਣ ਵਿਧੀ ਲੱਭੀ ਹੈ। ਇਥੋਂ ਦੇ ਹੇਅਰ ਡਰੈਸਰ ਲੰਬੇ-ਲੰਬੇ ਡੰਡਿਆਂ ਦੇ ਵਿਚ ਆਪਣੀ ਕੈਂਚੀ, ਟ੍ਰਿਮਰ, ਬੁਰਸ਼, ਆਦਿ ਪਾ ਕੇ ਵਾਲਾਂ ਦੀ ਸਟਾਈਲਿੰਗ ਕਰ ਰਹੇ ਹਨ।

 

 

 

 

ਲੁਝੌਓ ਦੇ ਹੇਅਰ ਡਰੈਸਿੰਗ ਸਟਾਈਲਿਸ਼ ਹੇ ਬਿੰਗ ਨੇ ਕਿਹਾ ਹੈ ਕਿ ਕੁਆਰੰਟੀਨ ਟਾਈਮ ਲਗਭਗ ਖਤਮ ਹੋ ਗਿਆ ਹੈ। ਲੋਕ ਹੁਣ ਬਾਹਰ ਆ ਰਹੇ ਹਨ ਪਰ ਬਚਾਅ ਲਈ ਅਸੀਂ ਅਜੇ ਵੀ ਬਹੁਤ ਦੂਰ ਤੋਂ ਵਾਲ ਕੱਟਦੇ ਹਾਂ। ਇਸ ਕੰਮ ਵਿਚ ਮਿਹਨਤ ਬਹੁਤ ਜ਼ਿਆਦਾ ਹੈ ਤੇ ਬਹੁਤ ਬਰੀਕੀ ਦੇ ਨਾਲ ਧਿਆਨ ਰੱਖਣਾ ਪੈਂਦਾ ਹੈ। ਤੁਹਾਡੇ ਹੱਥਂ ਬਹੁਤ ਮਜ਼ਬੂਤ ਹੋਣੇ ਚਾਹੀਦੇ ਹਨ ਤਾਂ ਹੀ ਤੁਸੀਂ ਇੰਨੀ ਦੂਰੀ ਤੋਂ ਇਕ ਮਸ਼ੀਨ ਫੜ ਸਕੋਗੇ ਤੇ ਹੇਅਰਕਟਿੰਗ ਕਰ ਸਕੋਗੇ।

 

 

 

 

ਨਾ ਸਿਰਫ ਹੈਨਨ ਪ੍ਰਾਂਤ ਵਿਚ ਬਲਕਿ ਚੀਨ ਦੇ ਸਿਚੁਆਨ ਸੂਬੇ ਦੇ ਲੁਝੌਓ ਵਿਚ ਵੀ ਹੇਅਰਡਰੈਸਰ ਇਸ ਢੰਗ ਦੀ ਵਰਤੋਂ ਕਰ ਰਹੇ ਹਨ। ਚੀਨ ਦੇ ਲੋਕ ਇਸ ਨੂੰ ਲੌਂਗ ਡਿਟੈਂਸ ਹੇਅਰ ਕਟਿੰਗ ਕਹਿ ਰਹੇ ਹਨ।

ਚੀਨ ਦੀ ਸਰਕਾਰ ਨੇ ਇਕ ਹੁਕਮ ਜਾਰੀ ਕੀਤਾ ਹੈ ਕਿ ਤੁਸੀਂ ਜਨਤਕ ਥਾਵਾਂ ‘ਤੇ ਇਕ ਦੂਜੇ ਤੋਂ ਲਗਭਗ 5 ਫੁੱਟ ਦੀ ਦੂਰੀ ਰੱਖੋ ਤਾਂ ਕਿ ਕੋਰੋਨਾਵਾਇਰਸ ਫੈਲਣ ਦਾ ਜੋਖਮ ਬਹੁਤ ਘੱਟ ਜਾਵੇ।

 

 

 

 

 

ਚੀਨ ਵਿੱਚ ਕੋਰੋਨਾਵਾਇਰਸ ਦੇ ਨਤੀਜੇ ਵਜੋਂ ਨਵੇਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਵਿੱਚ ਮਹੱਤਵਪੂਰਣ ਕਮੀ ਆਈ ਹੈ। ਪਰ ਦੂਜੇ ਪਾਸੇ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

Related posts

ਆਯੁਰਵੇਦ ਦਾ ਗਿਆਨ !

admin

ਮੈਂ ਰਾਜੇਸ਼ ਖੰਨਾ ਨੂੰ ਬਿਲਕੁਲ ਵੀ ਜਾਣਦੀ ਨਹੀਂ ਸੀ: ਅਦਾਕਾਰਾ ਪੂਨਮ ਢਿੱਲੋਂ !

admin

ਭਾਰਤੀ ਸੰਵਿਧਾਨ ਦੀ ਧਾਰਾ 142 ਕੀ ਹੈ ਜਿਸਨੂੰ ਉਪ-ਰਾਸ਼ਟਰਪਤੀ ਨੇ ‘ਪ੍ਰਮਾਣੂ ਮਿਜ਼ਾਈਲ’ ਕਿਹਾ ?

admin