
ਨਫਰਤ ਦੀ ਅੱਗ ਬਹੁਤ ਭਿਆਨਕ ਨਤੀਜੇ ਪੇਸ਼ ਕਰਦੀ ਹੈ ਪਸ਼ੂਆਂ ਵਿੱਚ, ਜਾਨਵਰਾਂ ਵਿੱਚ, ਪੰਛੀਆਂ ਵਿੱਚ ਵੀ ਨਫਰਤ ਦੇ ਤੱਤ ਮਿਲਦੇ ਹਨ। ਪਰ ਇਨਸਾਨ ਵਿਧੀਬੰਦ ਤਰੀਕੇ ਇਸਤੇਮਾਲ ਕਰਦਾ ਹੈ। ਨਫਰਤ ਦੀ ਘਾਣੀ ਵਿੱਚ ਫਸਿਆ ਵਿਅਕਤੀ ਆਪਣੀ ਹੋਸ਼, ਸੁਧ ਬੁੱਧ, ਨਫਾ, ਨੁਕਸਾਨ ਤੋ ਹੀਣਾਂ ਹੋ ਜਾਂਦਾ ਹੈ। ਨਫਰਤ ਕਿਸੇ ਇਕ ਵਿਅਕਤੀ, ਇਕ ਕੌਮ, ਇਕ ਦੇਸ਼ ਵਿਰੁੱਧ ਹੋ ਸਕਦੀ ਹੈ। ਇਕ ਫੌਜੀ ਨੌਜਵਾਨ ਪਹਿਲੀ ਸੰਸਾਰ ਜੰਗ ਵਿੱਚ ਆਪਣੀ ਕੌਮ ਅਤੇ ਦੇਸ਼ ਵਲੋਂ ਆਖਰੀ ਖੁਨ ਦੇ ਕਤਰਾ ਵਹਾਉਣ ਤੱਕ ਲੜਿਆ। ਪਰ ਉਸ ਨੂੰ ਬਹੁਤ ਭਾਰੀ ਦੁੱਖ ਹੋਇਆ ਕਿ ਉਸ ਦੀ ਕੌਮ ਅਤੇ ਦੇਸ਼ ਦੀ ਹਾਰ ਹੋਈ ਹੈ। ਬਦਲਾ ਲੈਣ ਲਈ ਨਫ਼ਰਤ ਬਿਰਤੀ ਭਾਰੂ ਹੋ ਗਈ। ਆਪਣੇ ਆਗੂਆਂ ਦੀਆਂ ਮਾੜੀ ਨੀਤੀ ਦਾ ਗੁੱਸਾ ਲੋਕਾਂ ਵਿਚ ਉਭਾਰਨਾ ਸੁਰੂ ਕੀਤਾ। ਲੋਕਾਂ ਨੂੰ ਇਹ ਦੱਸਣ ਵਿਚ ਕਾਮਯਾਬ ਹੋ ਗਿਆ ਕਿ ਉਹੀ ਦੇਸ਼ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਲੋਕਾਂ ਨੂੰ ਇਕ ਨਸਲ ਦੇ ਵਿਰੋਧ ਵਿਚ ਨਫਰਤ ਨੂੰ ਉਭਾਰਿਆ। ਪਹਿਲੀ ਵਾਰੀ ਹਿੱਸੇਦਾਰੀ ਦੀ ਸਰਕਾਰ ਵਿਚ ਮੁੱਖੀ ਬਣਿਆਂ ਅਤੇ ਆਪਣੀ ਵਿਅਕਤੀਗਤ ਨਫਰਤ ਨਾਲ ਦੁਨੀਆਂ ਨੂੰ ਦੂਸਰੀ ਸੰਸਾਰ ਜੰਗ ਦੇਣ ਦਾ ਕਾਰਨ ਬਣਿਆ ਜਿਸ ਨਾਲ ਦੁਨੀਆਂ ਦਾ ਵੱਡਾ ਹਿੱਸਾ ਬਰਬਾਦ ਹੋਇਆ। ਲੱਖਾ ਲੋਕਾਂ ਦੀ ਜਾਨਾਂ ਗਈਆਂ। ਉਹ ਸੀ ” ਰਾਸਟਰਵਾਦੀ ਜਰਮਨ ਨਾਜੀ ਪਾਰਟੀ ” ਦਾ ਹਿਟਲਰ। ਅੱਜ ਤੱਕ ਦੀ ਨਫਰਤ ਦੀ ਰਾਜਨੀਤੀ ਦੀ ਉਦਾਹਰਨ ਬਣਿਆਂ। ਆਦਿ ਯੁੱਗ ਤੋ ਨਸਲਾਂ, ਕੌਮਾਂ, ਧਰਮਾਂ ਦੀ ਆਪਸੀ ਨਫਰਤ ਵਿਚ ਇੰਨੇ ਲੋਕ ਮਾਰੇ ਗਏ ਜਿੰਨੇ ਲੋਕ ਸ਼ਾਇਦ ਦੇਸ਼ਾਂ ਦੀਆਂ ਆਪਸੀ ਸਿੱਧੀਆਂ ਜੰਗਾਂ ਵਿਚ ਮਾਰੇ ਗਏ ਹੋਣ !
