ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਅਤੇ ਪੂਰੀ ਦੁਨੀਆਂ ਦੇ ਵਿੱਚ ਕੋਰੋਨਾਵਾਇਰਸ ਦੇ ਕਾਰਣ ਹਾਹਾਕਾਰ ਮਚੀ ਹੋਈ ਹੈ। ਦੂਜੇ ਮਹਾਂ-ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਜਦੋਂ ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਪੂਰੀ ਦੁਨੀਆਂ ਦੇ ਮੁਲਕ ਕੋਰੋਨਾਵਾਇਰਸ ਦੇ ਨਾਲ ਇੱਕ ਹੋਰ ਮਹਾਂ-ਯੁੱਧ ਲੜ ਰਹੇ ਹਨ।
ਆਸਟ੍ਰੇਲੀਆ ਦੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3291 ਤੋਂ ਜਿਆਦਾ ਹੋ ਗਈ ਹੈ ਜਦਕਿ ਇਸ ਬਿਮਾਰੀ ਦੇ ਨਾਲ ਹਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਵਿੱਚ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਸਖਤ ਪਾਬੰਦੀਆਂ ਲਗਾਈਆਂ ਗਈ ਹਨ ਪਰ ਕਈ ਲੋਕਾਂ ਦੇ ਵਲੋਂ ਇਹਨਾਂ ਦੀ ਪ੍ਰਵਾਹ ਨਾ ਕੀਤੇ ਜਾਣ ਨੂੰ ਦੇਖਦਿਆਂ ਸਰਕਾਰ ਵਲੋਂ ਇਹਨਾਂ ਪਾਬੰਦੀਆਂ ਦੇ ਵਿੱਚ ਹੋਰ ਵਾਧਾ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ। ਵਿਕਟੋਰੀਆ ਸੂਬੇ ਦੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 700 ਤੋਂ ਜਿਆਦਾ ਹੋ ਗਈ ਹੈ। ਵਿਕਟੋਰੀਆ ਸੂਬੇ ਦੇ ਵਿੱਚ ਆਈਸੋਲੇਟ ਨਿਯਮਾਂ ਦੀ ਉਲੰਘਨਾਂ ਕਰਨ ਵਾਲਿਆਂ ਨੂੰ ਅੱਜ 28 ਮਾਰਚ ਤੋਂ ਤੋਂ ਔਨ ਦਾ ਸਪੋਟ ਇਕੱਲੇ ਨੂੰ 1652 ਡਾਲਰ ਤੇ ਕਾਰੋਬਾਰ ਨੂੰ 9913 ਡਾਲਰ ਦਾ ਜੁਰਮਾਨਾ ਠੋਕੇਗੀ।
ਚੀਨ ‘ਚ ਕਹਿਰ ਢਾਹੁਣ ਤੋਂ ਬਾਅਦ ਕੋਰੋਨਾ ਵਾਇਰਸ ਮਹਾਮਾਰੀ ਦੁਨੀਆ ਦੇ ਬਾਕੀ ਦੇਸ਼ਾਂ ‘ਚ ਵੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਇਸ ਜਾਨਲੇਵਾ ਵਾਇਰਸ ਨਾਲ ਦੁਨੀਆ ‘ਚ ਹੁਣ ਤਕ 594,344 ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹੋ ਚੁੱਕੇ ਹਨ, ਜਦਕਿ 27,251 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ 132,622 ਲੋਕ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਅਮਰੀਕਾ ‘ਚ ਇਕ ਦਿਨ ‘ਚ ਹੀ ਕੋਰੋਨਾ ਵਾਇਰਸ ਦੇ 16 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ ‘ਚ ਹੁਣ ਤਕ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 830 ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹਨ।
ਸੰਯੁਕਤ ਰਾਜ ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਦੇ ਮਾਮਲੇ ‘ਚ ਚੀਨ (81,340) ਤੇ ਇਟਲੀ (86,498) ਨੂੰ ਵੀ ਪਿੱਛੇ ਛੱਡ ਦਿੱਤੀ ਹੈ। ਕੌਮਾਂਤਰੀ ਪੱਧਰ ‘ਤੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੇ ਮੌਤਾਂ ਦੇ ਮਾਮਲਿਆਂ ਦੀ ਪੁਸ਼ਟੀ ਕਰਨ ਵਾਲੀ ਵੈੱਬਸਾਈਟ ਅਨੁਸਾਰ ਵੀਰਵਾਰ ਨੂੰ ਅਮਰੀਕਾ ‘ਚ ਇਕ ਦਿਨ ‘ਚ ਹੀ 16 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਕਿਸੇ ਵੀ ਦੇਸ਼ ਲਈ ਇਕ ਦਿਨ ‘ਚ ਸਭ ਤੋਂ ਜ਼ਿਆਦਾ ਹਨ। ਇਸ ਦੇ ਨਾਲ ਹੀ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਸੰਕ੍ਰਮਿਤ ਰੋਗੀਆਂ ਦੀ ਕੁੱਲ ਗਿਣਤੀ ਵੱਧ ਕੇ
86,498 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦਕਿ 1607 ਲੋਕਾਂ ਦੀ ਮੌਤ ਚੁੱਕੀ ਹੈ। ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਤਕ ਅਮਰੀਕਾ ‘ਚ ਵਾਇਰਸ ਦੇ ਮਾਮਲਿਆਂ ਦੀ ਗਿਣਤੀ 8 ਹਜ਼ਾਰ ਸੀ, ਜੋ 10 ਗੁਣਾ ਵੱਧ ਗਈ ਹੈ।
ਕੋਰੋਨਾ ਵਾਇਰਸ ਨੇ ਇਟਲੀ ‘ਚ ਸਭ ਤੋਂ ਜ਼ਿਆਦਾ ਕਹਿਰ ਢਾਹਿਆ ਹੈ। ਅਮਰੀਕਾ ਤੇ ਚੀਨ ਤੋਂ ਬਾਅਦ ਇਟਲੀ ‘ਚ ਕੋਰੋਨਾ ਵਾਇਰਸ ਦੇ 86,498 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਟਲੀ ‘ਚ ਹੀ ਸਭ ਤੋਂ ਵੱਧ ਮੌਤਾਂ 9,134 ਲੋਕਾਂ ਦੀ ਮੌਤ ਹੋਈ ਹੈ। ਸਪੇਨ, ਜਰਮਨੀ, ਫ਼ਰਾਂਸ ਤੇ ਇਰਾਨ ‘ਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 181,886 ਤੋਂ ਜਿਆਦਾ ਹੋ ਗਈ ਹੈਵਿਚਾਲੇ ਹਨ। ਬਰਤਾਨੀਆ ‘ਚ 14,500 ਮਰੀਜ਼ ਕੋਰੋਨਾ ਵਾਇਰਸ ਪੌਜ਼ਿਟਿਵ ਹਨ ਜਦਕਿ ਉੱਥੇ 759 ਲੋਕਾਂ ਦੀ ਮੌਤ ਹਈ ਹੈ।