ਕੋਚੀ: ਕੇਰਲਾ ਦੀ ਕੋਵਿਡ-19 ਵਿਰੁਧ ਲੜਾਈ ‘ਚ ਹੱਥ ਵਧਾਉਂਦਿਆਂ, ਅਭਿਨੇਤਾ ਮੋਹਨ ਲਾਲ ਦੀ ਵਿਸ਼ਵਾਸੰਥੀ ਫਾਉਂਡੇਸ਼ਨ ਨੇ ਸ਼ਨੀਵਾਰ ਨੂੰ ਕਲਾਮਸੈਰੀ ਵਿਖੇ ਏਰਨਾਕੁਲਮ ਮੈਡੀਕਲ ਕਾਲਜ ਨੂੰ ਅਲੱਗ-ਥਲੱਗ ਵਾਰਡ ਲਈ ਆਟੋਮੈਟਿਕ ਕੰਮ ਕਰਨ ਵਾਲਾ ਰੋਬੋਟ ਦਾਨ ਕੀਤਾ ਹੈ। KARMI-Bot ASIMOV ਰੋਬੋਟਿਕਸ ਵਲੋਂ ਵਿਕਸਤ ਕੀਤਾ ਗਿਆ ਹੈ।
ਰੋਬੋਟ ਨੂੰ ਵਿਸ਼ਵਾਸੰਥੀ ਫਾਉਂਡੇਸ਼ਨ ਦੇ ਡਾਇਰੈਕਟਰਾਂ ਮੇਜਰ ਰਵੀ ਤੇ ਵਿਨੂ ਕ੍ਰਿਸ਼ਣਨ ਨੇ ਤੇ ASIMOV ਰੋਬੋਟਿਕਸ ਦੇ ਸੀਈਓ ਜੈਕ੍ਰਿਸ਼ਨਨ ਵਲੋਂ ਜ਼ਿਲ੍ਹਾ ਕੁਲੈਕਟਰ ਐਸ ਸੁਹਾਸ ਨੂੰ ਸੌਂਪਿਆ ਗਿਆ।
ਇਹ ਰੋਬੋਟ ਰੋਜ਼ਾਨਾ ਡਿਊਟੀਆਂ ਕਰੇਗਾ ਜਿਵੇਂ ਮਰੀਜ਼ਾਂ ਨੂੰ ਭੋਜਨ ਮੁਹੱਈਆ ਕਰਵਾਉਣਾ, ਦਵਾਈ ਦਾ ਪ੍ਰਬੰਧ ਕਰਨਾ, ਮਰੀਜ਼ਾਂ ਦੇ ਕੂੜੇ ਨੂੰ ਇਕੱਠਾ ਕਰਨਾ, ਡਿਸਇੰਨਫੈਕਟ ਕਰਨਾ ਤੇ ਡਾਕਟਰਾਂ ਤੇ ਮਰੀਜ਼ਾਂ ਦੇ ਵਿਚਕਾਰ ਵੀਡੀਓ ਕਾਲ ਨੂੰ ਸਮਰੱਥ ਕਰੇਗਾ।
ਪ੍ਰੋਜੈਕਟ ਦਾ ਉਦੇਸ਼ ਕੋਵਿਡ ਦੇ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਸੀਮਤ ਕਰਨਾ ਹੈ। ਨਾਲ ਹੀ ਇਸ ਦੀ ਵਰਤੋਂ ਨੂੰ ਵੱਧਾ ਕੇ ਪੀਪੀਈ ਕਿੱਟਾਂ ਦੀ ਘਾਟ ਨੂੰ ਦੂਰ ਕਰਨਾ ਹੈ।ਇਹ ਰੋਬੋਟ 25 ਕਿਲੋਗ੍ਰਾਮ ਤੱਕ ਦਾ ਵਜ਼ਨ ਚੁੱਕਣ ਅਤੇ ਵੱਧ ਤੋਂ ਵੱਧ 1 ਮੀਟਰ ਪ੍ਰਤੀ ਸਕਿੰਟ ਦੀ ਗਤੀ ਪ੍ਰਾਪਤ ਕਰਨ ਦੇ ਸਮਰੱਥ ਹੈ।