ਮੁੰਬਈ: ਵੈਟਰਨ ਅਦਾਕਾਰ ਧਰਮਿੰਦਰ ਲੌਕਡਾਊਨ ਦੌਰਾਨ ਮੁੰਬਈ ਨੇੜੇ ਆਪਣੇ ਫਾਰਮ ਹਾਊਸ ‘ਚ ਠਹਿਰੇ ਹੋਏ ਹਨ। ਧਰਮਿੰਦਰ ਜੋ 84 ਸਾਲਾਂ ਦੇ ਹੋ ਚੁੱਕੇ ਹਨ, ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹਨ ਤੇ ਆਪਣੀ ਰੁਟੀਨ ਦੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਨੂੰ ਸੋਸ਼ਲ ਮੀਡੀਆ ‘ਤੇ ਨਿਯਮਤ ਰੂਪ ਨਾਲ ਸਾਂਝਾ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਇੰਸਟਾਗ੍ਰਾਮ ਤੇ ਟਵਿੱਟਰ ‘ਤੇ ਇਕ ਨਵੀਂ ਵੀਡੀਓ ਸਾਂਝੀ ਕੀਤੀ, ਜਿਸ ‘ਚ ਉਹ ਆਪਣੇ ਫਾਰਮ ਹਾਊਸ ‘ਚ ਸਬਜ਼ੀਆਂ ਉਗਾਉਂਦੇ ਦਿੱਖ ਰਹੇ ਹਨ।ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਲਿਖਿਆ, ‘ਜੋਸ਼ ਨਾਲ ਛੋਟੇ ਪੈਮਾਨੇ, ਆਸ਼ੀਰਵਾਦ ਦੇ ਨਾਲ ਵੱਡੇ ਪੱਧਰ ‘ਤੇ ਲੈ ਜਾਂਦੇ ਹਨ। ਆਪਣੀ ਸੰਭਾਲ ਕਰੋ। ਉਸ ਤੋਂ ਚਾਰ ਦਿਨ ਪਹਿਲਾਂ ਉਨ੍ਹਾਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਉਨ੍ਹਾਂ ਆਪਣੇ ਫਾਰਮ ਹਾਊਸ ‘ਚ ਉੱਗਦੇ ਟਮਾਟਰ, ਗੋਭੀ ਤੇ ਬੈਂਗਣ ਦਿਖਾਉਂਦੇ ਹੋਏ ਕਿਹਾ, ‘ਇੱਥੇ ਦੁੱਧ-ਸਬਜ਼ੀਆਂ ਸਭ ਕੁਝ ਹੁੰਦੀਆਂ ਹਨ, ਕਈ ਵਾਰ ਮੈਨੂੰ ਲਗਦਾ ਹੈ ਕਿ ਮੈਂ ਇਥੇ ਧਰਮਿੰਦਰ ਸਟਾਲ ਖੋਲ੍ਹ ਸਕਦਾ ਹਾਂ।’
previous post