Food

ਆਲੂ ਭਟੂਰੇ

ਜ਼ਰੂਰੀ ਸਮੱਗਰੀ ਮੈਦਾ- 2 ਕੱਪ ਨਮਕ- ਅੱਧਾ ਛੋਟਾ ਚਮਚਾ (ਸਵਾਦ ਮੁਤਾਬਕ) ਉਬਲੇ ਆਲੂ- 2-3 ਦਹੀਂ- 1/3 ਕੱਪ ਤੇਲ- 1 ਟੇਬਲ ਸਪੂਨ ਮੈਦੇ ਵਿਚ ਪਾਉਣ ਲਈ ਤੇਲ- ਭਟੂਰੇ ਤਲਣ ਲਈ ਬਣਾਉਣ ਦੀ ਵਿਧੀ: ਉਬਲੇ ਆਲੂਆਂ ਨੂੰ ਛਿੱਲ ਕੇ ਕੱਦੂਕਸ ਕਰ ਲਓ, ਫਿਰ ਇਕ ਬਰਤਨ ਵਿਚ ਮੈਦੇ ਨੂੰ ਛਾਣ ਕੇ ਉਸ ਵਿਚ 1 ਚਮਚਾ ਤੇਲ, ਦਹੀਂ, ਮੈਸ਼ ਕੀਤੇ ਆਲੂਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ, ਹੁਣ ਇਸ ਵਿਚ ਹੌਲੀ-ਹੌਲੀ ਪਾਣੀ ਪਾਉਂਦੇ ਹੋਏ ਪੂਰੀ ਦੇ ਆਟੇ ਨਾਲ ਨਰਮ ਅਤੇ ਚਪਾਤੀ ਦੇ ਆਨੇ ਨਾਲ ਸਖਤ ਆਟਾ ਗੁੰਨ ਲਓ, ਤਿਆਰ ਆਟੇ ਨੂੰ 15-20 ਮਿੰਟ ਦੇ ਲਈ ਢਕ ਕੇ ਰੱਖ ਦਿਓ ਤਾਂ ਜੋ ਇਹ ਫੁੱਲ ਕੇ ਥੋੜ੍ਹਾ ਸੈਟ ਹੋ ਜਾਵੇ, ਆਲੂ ਭਟੂਰੇ ਦਾ ਆਟਾ ਤਿਆਰ ਹੈ। ਹੁਣ ਇਕ ਕੜਾਅ ਵਿਚ ਤੇਲ ਗਰਮ ਕਰੋ, ਹੱਥ ਤੇ ਸੁੱਕਾ ਆਟਾ ਲਗਾ ਕੇ ਗੁੰਨੇ ਆਟੇ ਨਾਲ ਵੱਡੇ ਨਿੰਬੂ ਦੇ ਬਰਾਬਰ ਦੇ ਪੇੜੇ ਬਣਾ ਲਓ। ਇਕ ਪੇੜੇ ਨੂੰ ਸੁੱਕੇ ਆਟੇ ਵਿਚ ਲਪੇਟ ਕੇ ਚਕਲੇ ਤੇ ਵੇਲਣ ਦੀ ਮਦਦ ਨਾਲ ਗੋਲ ਜਾਂ ਲੰਮਾ ਆਕਾਰ ਦੇ ਕੇ ਪਰਾਂਠੇ ਜਿੰਨੇ ਮੋਟਾ ਵੇਲ ਲਓ। ਹੁਣ ਇਸ ਵੇਲੇ ਹੋeੈ ਭਟੂਰੇ ਨੂੰ ਗਰਮ ਤੇਲ ਵਿਚ ਪਾ ਕੇ ਕੜਛੀ ਨਾਲ ਦਬਾਉਂਦੇ ਹੋਏ ਤਲੋ, ਇਸਨੂੰ ਹਲਕਾ-ਹਲਕਾ ਕੜਛੀ ਨਾਲ ਦਬਾਓ, ਭਟੂਰਾ ਫੁੱਲ ਕੇ ਉਪਰ ਆ ਜਾਵੇ, ਹੁਣ ਇਸਨੂੰ ਪਲਟ ਪਲਟ ਕੇ ਦੋਵੇਂ ਪਾਸਿਉਂ ਹਲਕਾ ਬ੍ਰਾਊਨ ਹੋਣ ਤੱਕ ਤਲੋ, ਫਿਰ ਤਿਆਰ ਭਟੂਰੇ ਨੂੰ ਕਿਸੇ ਨੈਪਕੀਨ ਪੇਪਰ ਵਿਛੀ ਪਲੇਟ ਵਿਚ ਕੱਢ ਲਓ, ਸਾਰੇ ਭਟੌਰੇ ਇਸੇ ਤਰ੍ਹਾਂ ਵੇਲ ਕੇ ਤਿਆਰ ਕਰ ਲਓ ਅਤੇ ਤਲ ਕੇ ਕੱਢ ਲਓ। ਗਰਮਾ-ਗਰਮ ਆਲੈ ਭਟੂਰੇ ਨੂੰ ਮਸਾਲਾ ਚਣਾ, ਛੋਲੇ, ਅਚਾਰ, ਚਟਣੀ ਜਾਂ ਮਟਰ-ਛੋਲਿਆਂ ਦੇ ਨਾਲ ਭਰੋਸੇ ਅਤੇ ਇਸਦਾ ਆਨੰਦ ਲਓ।

Related posts

ਭਾਰਤੀ ਮਠਿਆਈਆਂ ਦੀ ਉਮਰ !

admin

ਕੈਂਸਰ ਤੋਂ ਲੈ ਕੇ ਸ਼ੂਗਰ ਤਕ, ਇਨ੍ਹਾਂ ਬਿਮਾਰੀਆਂ ਲਈ ਰਾਮਬਾਣ ਹੈ ਹਰੀ ਮਿਰਚ

editor

ਕੀ ਦੁੱਧ ਪੀਣ ਨਾਲ ਵਧਦੈ ਟ੍ਰਾਈਗਲਿਸਰਾਈਡਸ ? ਇੱਥੇ ਸਮਝੋ ਕੋਲੈਸਟ੍ਰੋਲ ਦਾ ਪੂਰਾ ਗਣਿਤ

editor