CultureArticlesAustralia & New ZealandTravel

‘ਡਾਂਸਿੰਗ ਇਨ ਦਾ ਮੂਨਲਾਈਟ’ : ਆਸਟ੍ਰੇਲੀਆ ਡੇਅ ਇਨ ਸਿਡਨੀ 2026

‘ਡਾਂਸਿੰਗ ਇਨ ਦਾ ਮੂਨਲਾਈਟ’ : ਆਸਟ੍ਰੇਲੀਆ ਡੇਅ ਇਨ ਸਿਡਨੀ 2026 (ਫੋਟੋ: ਡੈਸਟਿਨੇਸ਼ਨ ਐਨਐਸਡਬਲਯੂ)।

ਆਸਟ੍ਰੇਲੀਆ ਦੇ ਪ੍ਰਸਿੱਧ ਅਬੋਰਿਜਿ਼ਨਲ ਕਲਾਕਾਰ ਗੈਰੀ ਪਰਚੇਜ਼ ਦੀ ਪੇਂਟਿੰਗ (ਕਲਾਕ੍ਰਿਤ) ‘ਡਾਂਸਿੰਗ ਇਨ ਦਾ ਮੂਨਲਾਈਟ’ ਦੇ ਵਿੱਚ ਰਾਤ ਦੇ ਆਸਮਾਨ ਹੇਠਾਂ ਪਵਿੱਤਰ ਬੱਰੀਬੱਰੀ (ਹੰਪਬੈਕ ਵੇਲ) ਨੂੰ ਸਮੁੰਦਰ ਵਿੱਚੋਂ ਛਾਲ ਮਾਰਦੇ ਹੋਏ ਦਰਸਾਇਆ ਗਿਆ ਹੈ। ਇਹ ਚਿੱਤਰ ਬਹੁਤ ਪੁਰਾਣੇ ਸਮੇਂ ਤੋਂ ਉਸ ਯਾਤਰਾ ਦੀ ਨਿਸ਼ਾਨੀ ਹੈ ਜੋ ਆਦਿ ਕਾਲ ਤੋਂ ਜਾਰੀ ਹੈ ਅਤੇ ਇੱਕ ਅਜਿਹਾ ਰਸਤਾ ਜੋ ਸੁਪਨਿਆਂ ਵਿੱਚ ਲਿਖਿਆ ਹੋਇਆ ਹੈ ਅਤੇ ਤਾਰਿਆਂ ਦੇ ਵਿੱਚ ਚਮਕ ਰਿਹਾ ਹੈ। ਵ੍ਹੇਲ ਤਾਕਤ ਅਤੇ ਨਜ਼ਾਕਤ ਨਾਲ ਚੱਲਦੀ ਹੈ, ਸੱਭਿਆਚਾਰਕ ਯਾਦ, ਤਾਕਤ ਅਤੇ ਸਹਿਣਸ਼ਕਤੀ ਲੈ ਕੇ ਚੱਲਦੀ ਹੈ। ਵ੍ਹੇਲ ਸਾਡੇ ਟਾਪੂ ਘਰ ਦੇ ਆਲੇ-ਦੁਆਲੇ ਤੱਟਵਰਤੀ ਕਬੀਲਿਆਂ ਅਤੇ ਲੋਕਾਂ ਦੇ ਲਈ ਇੱਕ ਸਤਿਕਾਰਯੋਗ ਟੋਟੇਮ ਹੈ। ਮੈਨੂੰ ਉਮੀਦ ਹੈ ਕਿ ਇਹ ਕੰਮ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਸਾਡੇ ਸਮੁੰਦਰਾਂ ਅਤੇ ਉਹਨਾਂ ਜੀਵਾਂ ਦਾ ਸਤਿਕਾਰ ਕਰਨ ਦੀ ਯਾਦ ਦਿਵਾਏਗਾ ਜਿਹਨਾਂ ਦੇ ਨਾਲ ਅਸੀਂ ਆਪਣੇ ਖੂਬਸੂਰਤ ਦੇਸ਼ ਵਿੱਚ ਰਹਿੰਦੇ ਹਨ।”

“ਇਹ ਪੇਂਟਿੰਗ ਬਹੁਤ ਨਿੱਜੀ ਹੈ। ਇਹ ਤਾਕਤ, ਪੁਨਰ ਜਨਮ ਅਤੇ ਨਵੀਨਤਾ ਦਾ ਦ੍ਰਿਸ਼ਟੀਕੋਣ ਹੈ। ਇਹ ਪੁਨਰ ਉਭਾਰ, ਮੇਰੀ ਆਵਾਜ਼ ਨੂੰ ਮੁੜ ਖੋਜਣ, ਅਤੇ ਮੈਂ ਕੌਣ ਹਾਂ ਇਸ ‘ਤੇ ਮਾਣ ਕਰਨਾ ਸਿੱਖਣ ਦੀ ਮੇਰੀ ਆਪਣੀ ਯਾਤਰਾ ਨੂੰ ਦਰਸਾਉਂਦੀ ਹੈ। ‘ਡਾਂਸਿੰਗ ਇਨ ਦ ਮੂਨਲਾਈਟ’ ਤਾਕਤ ਮੁੜ ਪ੍ਰਾਪਤ ਕਰਨ, ਸੱਭਿਆਚਾਰ ਦਾ ਸਨਮਾਨ ਕਰਨ ਅਤੇ ਮਾਣ ਅਤੇ ਉਦੇਸ਼ ਨਾਲ ਅੱਗੇ ਵਧਣ ਦੀ ਪ੍ਰਤੀਕ ਹੈ।”

ਡਾਅਨ ਰਿਫਲੈਕਸ਼ਨ ਕੀ ਹੈ?

ਬਾਰਾਬਿਯਾਂਗਾ, ਪ੍ਰਾਚੀਨ ਈਓਰਾ ਲੋਕਾਂ ਦੇ ਸ਼ਬਦਾਂ ਵਿੱਚ, ਇਹ ਉਹ ਕੀਮਤੀ ਪਲ ਹਨ ਜਦੋਂ ਰੌਸ਼ਨੀ ਦੀਆਂ ਪਹਿਲੀਆਂ ਕਿਰਨਾਂ ਸਾਡੇ ਟਾਪੂ ਘਰ ਦੇ ਕਿਨਾਰਿਆਂ ਨੂੰ ਰੰਗ ਦੇਣਗੇ।
ਡਾਅਨ ਰਿਫਲੈਕਸ਼ਨ ਸਾਨੂੰ ਸਾਰਿਆਂ ਨੂੰ ਇੱਕ ਸ਼ਾਂਤਲਈ ਠਹਿਰਾਅ ਲਈ ਬੁਲਾਉਂਦਾ ਹੈ। ਇਹ ਸਾਡੇ ਦੇਸ਼ ਦੀ ਵਿਕਸਤ ਹੋ ਰਹੀ ਕਹਾਣੀ ਨੂੰ ਯਾਦ ਕਰਨ ਦਾ ਸਮਾਂ ਹੈ ਜੋ ਅਣਗਿਣਤ ਪੀੜ੍ਹੀਆਂ ਦੁਆਰਾ ਕਈ ਆਵਾਜ਼ਾਂ ਵਿੱਚ ਦੱਸਿਆ ਹੈ।

ਸਿਰਫ਼ ਇੱਕ ਹੋਰ ਸੂਰਜ ਚੜ੍ਹਨ ਤੋਂ ਕਿਤੇ ਵੱਧ, ਇਹ ਇੱਕ ਅਜਿਹਾ ਪਲ ਹੈ, ਜਿੱਥੇ ਲੋਕ ਇੱਕ ਦੂਜੇ ਤੋਂ ਹਿੰਮਤ ਅਤੇ ਪ੍ਰੇਰਨਾ ਲੈਂਦੇ ਹਨ ਅਤੇ ਆਸਟ੍ਰੇਲੀਆ ਨੂੰ ਹਰ ਉਸ ਵਿਅਕਤੀ ਲਈ ਏਕਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਥਾਂ ਬਨਾਉਣ ਲਈ ਵਚਨਬੱਧ ਹੁੰਦੇ ਹਨ, ਜੋ ਇਸ ਜ਼ਮੀਨ ਨੂੰ ਘਰ ਕਹਿੰਦੇ ਹਨ।

ਆਸਟ੍ਰੇਲੀਆ ਦੇ ਪ੍ਰਸਿੱਧ ਅਬੋਰਿਜਿ਼ਨਲ ਕਲਾਕਾਰ ਗੈਰੀ ਪਰਚੇਜ਼

ਗੈਰੀ ਪਰਚੇਜ਼ ਧਾਰਾਵਾਲ, ਬਿਡਜਿ਼ਗਲ ਅਤੇ ਧੁੰਗੁਟੀ ਮੂਲ ਦੇ ਇੱਕ ਮਾਣਯੋਗ ਆਦਿਵਾਸੀ ਕਲਾਕਾਰ ਹਨ। ਉਹਨਾਂ ਦਾ ਪਾਲਣ-ਪੋਸ਼ਣ ਸਿਡਨੀ ਦੇ ਬੋਟਨੀ ਇਲਾਕੇ ਅਤੇ ਲਾ ਪੇਰੂਜ਼ ਦੀ ਅਬੋਰਿਜਿ਼ਨਲ ਕਮਿਊਨਿਟੀ ਵਿੱਚ ਹੋਇਆ। ਉਹ ਮਸ਼ਹੂਰ ਟਿੰਬਰੀ ਪ੍ਰੀਵਾਰ ਦੀ ਵੰਸ਼ ਨਾਲ ਸੰਬੰਧਤ ਹਨ ਅਤੇ ਗੈਰੀ ਪਰਚੇਜ਼ ਧਾਰਾਵਾਲ ਦੇ ਪੁਰਖਿਆਂ ਦੇ ਵਿੱਚ ਮਹਾਰਾਣੀ ਐਮਾ ਟਿੰਬਰੀ ਅਤੇ ਐਸਮੇ ਟਿੰਬਰੀ ਵਰਗੀਆਂ ਸ਼ਖਸੀਸਅਤਾਂ ਸ਼ਾਮਿਲ ਸਨ, ਜਿਹਨਾਂ ਦੀ ਸ਼ੈੱਲ ਕਲਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਹੋਈ ਹੈ। ਇਸਦੇ ਨਾਲ-ਨਾਲ ਲੈਡੀ ਅਤੇ ਜੋ ਟਿੰਬਰੀ ਆਪਣੇ ਬੂਮਰੈਂਗ ਗਿਆਨ ਅਤੇ ਹੁਨਰ ਲਈ ਪ੍ਰਸਿੱਧ ਹਨ।

ਪੇਂਟਿੰਗ ਤੋਂ ਪਹਿਲਾਂ ਗੈਰੀ ਇੱਕ ਸੰਗੀਤਕਾਰ ਸਨ। ਜਦੋਂ ਉਹ 2013 ਵਿੱਚ ਸੈਂਟਰਲ ਕੋਸਟ ਚਲੇ ਗਏ ਤਾਂ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਇੱਕ ਨਵੇਂ ਤਰੀਕੇ ਵਜੋਂ ਪੇਂਟਿੰਗ ਸ਼ੁਰੂ ਕੀਤੀ। ਉਹਨਾਂ ਦਾ ਕੰਮ ਪ੍ਰੰਪਰਾਗਤ ਅਬੋਰਿਜਿ਼ਨਲ ਕਲਾ ਦੀ ਇੱਕ ਆਧੁਨਿਕ ਵਿਆਖਿਆ ਹੈ, ਜੋ ਸੱਭਿਆਚਾਰ ਵਿੱਚ ਜੜੀ ਹੋਈ ਹੈ ਪਰ ਨਿੱਜੀ ਅਨੁਭਵ ਅਤੇ ਸਮਕਾਲੀ ਸਮਾਜਿਕ ਮੁੱਦਿਆਂ ਤੋਂ ਪ੍ਰੇਰਿਤ ਹੈ। ਉਹ ਕਲਾ ਦੀ ਵਰਤੋਂ ਅਜਿਹੀਆਂ ਕਹਾਣੀਆਂ ਸੁਣਾਉਣ ਲਈ ਕਰਦੇ ਹਨ, ਜੋ ਇਮਾਨਦਾਰ, ਕਈ ਵਾਰ ਸਾਹਮਣਾ ਕਰਨ ਵਾਲੀਆਂ, ਪਛਾਣ, ਲਚਕੀਲੇਪਣ ਅਤੇ ਭਾਈਚਾਰੇ ਵਿੱਚ ਡੂੰਘੀਆਂ ਜੜ੍ਹਾਂ ਰੱਖਦੀਆਂ ਹਨ। ਆਦਿਵਾਸੀ ਕਲਾ ਵਿੱਚ ਸੀਮਾਵਾਂ ਨੂੰ ਅੱਗੇ ਵਧਾਉਣਾ ਉਹਨਾਂ ਲਈ ਮਹੱਤਵਪੂਰਨ ਹੈ ਅਤੇ ਉਹ ਅਨੁਭਵ ਤੋਂ ਪੇਂਟ ਕਰਦੇ ਹਨ, ਉਮੀਦਾਂ ਤੋਂ ਨਹੀਂ।

ਉਹਨਾਂ ਦੇ ਕੰਮ ਨੂੰ ਕਈ ਐਵਾਰਡਾਂ ਨਾਲ ਮਾਨਤਾ ਦਿੱਤੀ ਗਈ ਹੈ, ਜਿਸ ਵਿੱਚ 2014 ਅਤੇ 2016 ਵਿੱਚ ਰੀਕਨਸਿਲੀਏਸ਼ਨ ਐਗਜ਼ਿਬਿਸ਼ਨ ਦੌਰਾਨ ਟੋਨੀ ਡੋਨੋਵਨ ਐਵਾਰਡ, ਕਈ ਅਬੋਰਿਜਿ਼ਨਲ ਹੈਲਥ ਐਵਾਰਡਜ਼ ਅਤੇ ਹਾਲ ਹੀ ਵਿੱਚ ਗੋਸਫੋਰਡ ਆਰਟ ਪ੍ਰਾਈਜ਼ 2024 ਵਿੱਚ ਪੀਪਲਜ਼ ਚੋਇਸ ਐਵਾਰਡ ਸ਼ਾਮਲ ਹਨ। ਉਹ ਏਬੀਸੀ ਟੈਲੀਵਿਜ਼ਨ ‘ਤੇ ਆਪਣੀ ਕਹਾਣੀ ਸਾਂਝੀ ਕਰ ਚੁੱਕੇ ਹਨ, ਪਲੇਅ ਸਕੂਲ ਵਿੱਚ ਮਹਿਮਾਨ ਵਜੋਂ ਅਤੇ ਪੋਰਟਰੇਟ ਆਰਟਿਸਟ ਆਫ਼ ਦ ਯੀਅਰ ਦੇ ਪਹਿਲੇ ਸੀਜ਼ਨ ਵਿੱਚ ਉਹ ਇੱਕ ਕਲਾਕਾਰ ਵਜੋਂ ਨਜ਼ਰ ਆਏ ਸਨ।

ਨਿਊ ਸਾਊਥ ਵੇਲਜ਼ ਸਰਕਾਰ ਦੀ ਪ੍ਰਮੁੱਖ ਟੂਰਿਜ਼ਮ ਅਤੇ ਵੱਡੇ ਸਮਾਗਮਾਂ ਦੀ ਏਜੰਸੀ ‘ਡੈਸਟਿਨੇਸ਼ਨ ਐਨਐਸਡਬਲਯੂ, ‘ਆਸਟ੍ਰੇਲੀਆ ਡੇਅ ਕੌਂਸਲ ਆਫ਼ ਐਨਐਸਡਬਲਯੂ’ ਦੇ ਵਲੋਂ ਸਿਡਨੀ ਵਿੱਚ ਆਸਟ੍ਰੇਲੀਆ ਡੇਅ ਸਮਾਗਮਾਂ ਦੀ ਯੋਜਨਾ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ।

Related posts

77ਵੇਂ ਗਣਤੰਤਰ ਦਿਵਸ ਪਹਿਲੀ ਸ਼ਾਮ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਦੇਸ਼ ਨੂੰ ਸੰਬੋਧਨ

admin

ਅੱਜ ‘ਆਸਟ੍ਰੇਲੀਆ ਡੇਅ’ ‘ਤੇ 680 ਆਸਟ੍ਰੇਲੀਅਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ

admin

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਗਣਤੰਤਰ ਦਿਵਸ ‘ਤੇ ਸ਼ੁੱਭਕਾਮਨਾਵਾਂ !

admin